ਗੀਤਾ ਸ਼ਰਮਾ ਇਸਤਰੀ ਅਕਾਲੀ ਦਲ ਗੁਰਦਾਸਪੁਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ

BTTNEWS
By -
0

 - ਹਰਗੋਬਿੰਦ ਕੌਰ ਦੀ ਹਾਜ਼ਰੀ ਵਿੱਚ 20 ਪਰਿਵਾਰ ਭਾਰਤੀ ਜਨਤਾ ਪਾਰਟੀ 'ਤੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਵਿੱਚ ਹੋਏ ਸ਼ਾਮਲ -

ਬਟਾਲਾ/ਗੁਰਦਾਸਪੁਰ , 27 ਫਰਵਰੀ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਵੱਲੋਂ ਅੱਜ ਬਟਾਲਾ ਵਿਖੇ ਭਰਵੀਂ ਮੀਟਿੰਗ ਕੀਤੀ ਗਈ । ਜਿਸ ਦੌਰਾਨ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ । ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਦਿਹਾਤੀ  ਰਮਨਦੀਪ ਸਿੰਘ ਸੰਧੂ , ਜ਼ਿਲਾ ਸ਼ਹਿਰੀ ਪ੍ਰਧਾਨ ਸੁਰਿੰਦਰ ਕੁਮਾਰ ਛਿੰਦੀ ਤੇ ਹਲਕਾ ਇੰਚਾਰਜ ਨਰੇਸ਼ ਮਹਾਜਨ ਸ਼ਾਮਲ ਹੋਏ । ਇਸ ਮੌਕੇ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ । 

   

ਗੀਤਾ ਸ਼ਰਮਾ ਇਸਤਰੀ ਅਕਾਲੀ ਦਲ ਗੁਰਦਾਸਪੁਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ

   ਇਸ ਮੀਟਿੰਗ ਵਿੱਚ ਹਰਗੋਬਿੰਦ ਕੌਰ ਨੇ ਸਰਬਸੰਮਤੀ ਨਾਲ ਗੀਤਾ ਸ਼ਰਮਾ ਨੂੰ ਇਸਤਰੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ । 

        ਇਸ ਇਕੱਠ ਵਿੱਚ 20 ਪਰਿਵਾਰ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ । ਇਹਨਾਂ ਪਰਿਵਾਰਾਂ ਦਾ ਹਰਗੋਬਿੰਦ ਕੌਰ ਅਤੇ ਹੋਰ ਆਗੂਆਂ ਨੇ ਸਵਾਗਤ ਕੀਤਾ । 

       ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਗੋਬਿੰਦ ਕੌਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਜਿਕਰ ਕੀਤਾ ਅਤੇ ਇਸ ਸਰਕਾਰ ਨੂੰ ਨਿਕੰਮੀ ਅਤੇ ਫੇਲ ਸਰਕਾਰ ਕਰਾਰ ਦਿੱਤਾ । ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਭਾਗ ਸਮੇਂ ਹੋਏ ਕੰਮਾਂ ਅਤੇ ਚਲਾਈਆਂ ਗਈਆਂ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ । ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉ , ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸਾਰੇ ਵਰਗਾਂ ਦੇ ਭਲੇ ਲਈ ਕੰਮ ਕਰਦਾ ਹੈ ।

       ਇਸ ਮੌਕੇ ਗੀਤਾ ਬਡਵਾਲ , ਪੂਜਾ ਚੋਪੜਾ , ਸੀਮੀ , ਨੇਹਾ ਮਹਾਜਨ , ਰੇਖਾ ਰਾਜਪੂਤ , ਸਿਮਰਨ , ਰਣਵੀਰ ਦੇਵਤਾ ਅਤੇ ਦਰਸ਼ਨਾਂ ਰਾਣੀ ਆਦਿ ਮੌਜੂਦ ਸਨ ।

         ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਹਰਗੋਬਿੰਦ ਕੌਰ ਨੂੰ ਸਨਮਾਨਿਤ ਕੀਤਾ ਗਿਆ ।

Post a Comment

0Comments

Post a Comment (0)