ਭੁੱਚੋ ਖੁਰਦ ਅਤੇ ਕਿਲੀ ਵਿਖੇ ਇਸਤਰੀ ਅਕਾਲੀ ਦਲ ਵੱਲੋਂ ਮੀਟਿੰਗਾਂ ਕੀਤੀਆਂ ਗਈਆਂ

BTTNEWS
By -
0

 - ਭਗਵੰਤ ਮਾਨ ਦੀ ਸਰਕਾਰ ਨਿਕੰਮੀ ਸਾਬਤ ਹੋਈ: ਹਰਗੋਬਿੰਦ ਕੌਰ

ਬਠਿੰਡਾ , 23 ਫਰਵਰੀ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਵੱਲੋਂ ਜ਼ਿਲਾ ਬਠਿੰਡਾ ਦੇ ਪਿੰਡਾਂ ਭੁੱਚੋ ਖੁਰਦ ਅਤੇ ਕਿਲੀ ਵਿਖੇ ਮੀਟਿੰਗਾਂ ਕੀਤੀਆਂ ਗਈਆਂ । ਜਿਸ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ । 

 

ਇਸਤਰੀ ਅਕਾਲੀ ਦਲ ਵੱਲੋਂ ਭੁੱਚੋ ਖੁਰਦ ਅਤੇ ਕਿਲੀ ਵਿਖੇ ਕੀਤੀਆਂ ਗਈਆਂ ਮੀਟਿੰਗਾਂ

     ਇਹਨਾਂ ਮੀਟਿੰਗਾਂ ਨੂੰ ਸੰਬੋਧਨ ਕਰਨ ਲਈ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ । ਵੱਖ ਵੱਖ ਥਾਵਾਂ ਤੇ ਬੋਲਦਿਆਂ ਉਹਨਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬੇਹੱਦ ਨਿਕੰਮੀ ਸਾਬਤ ਹੋਈ ਹੈ ਤੇ ਫੇਲ ਸਰਕਾਰ ਹੈ । ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਤੇ ਕੁੱਝ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ । ਪਰ ਭਗਵੰਤ ਮਾਨ ਸਰਕਾਰ ਘੂਕ ਸੁੱਤੀ ਪਈ ਹੈ ਤੇ ਪੰਜਾਬ ਦੇ ਲੋਕਾਂ ਦਾ ਕੋਈ ਫ਼ਿਕਰ ਨਹੀਂ ਹੈ ।

      ਹਰਗੋਬਿੰਦ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਨਾਲ ਖੜਾ ਹੈ ਤੇ ਇਹ ਇਹ ਖੇਤਰੀ ਪਾਰਟੀ ਹੀ ਪੰਜਾਬ ਦਾ ਭਵਿੱਖ ਸਵਾਰ ਸਕਦੀ ਹੈ । 

      ਉਹਨਾਂ ਕਿਹਾ ਕਿ ਵੱਧ ਤੋਂ ਵੱਧ ਬੀਬੀਆਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਤੇ ਪੰਜਾਬ ਵਿੱਚ ਆਪਣੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣ । ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜੋ ਹਰ ਵਰਗ ਦੇ ਲੋਕਾਂ ਦੇ ਭਲੇ ਲਈ ਤੇ ਲਾਭ ਦੇਣ ਲਈ ਭਲਾਈ ਸਕੀਮਾਂ ਚਲਾਉਦੀ ਹੈ ।

       ਇਸ ਮੌਕੇ ਵੱਖ ਵੱਖ ਥਾਵਾਂ ਤੇ ਚਰਨਜੀਤ ਕੌਰ ਬਠਿੰਡਾ , ਜਗਸੀਰ ਸਿੰਘ ਸਰਕਲ ਪ੍ਰਧਾਨ ਐੱਸ.ਸੀ ਵਿੰਗ ਭੁੱਚੋੰ ਖੁਰਦ , ਸੁਖਮੰਦਰ ਸਿੰਘ ਸਰਕਲ ਪ੍ਰਧਾਨ , ਕਿਸ਼ਨ ਸਿੰਘ , ਰਮਨਦੀਪ ਭੁੱਚੋ ਖੁਰਦ ,ਹਰਪ੍ਰੀਤ ਸਿੰਘ ਭੁੱਚੋ ਖੁਰਦ , ਸੁਖਚੈਨ ਸਿੰਘ  ਗੁਰਲਾਲ ਸਿੰਘ  , ਪਰਮਜੀਤ ਕੌਰ, ਛਿੰਦਰ ਕੌਰ, ਮਨਮੀਤ ਕੌਰ, ਵੀਰਪਾਲ ਕੌਰ , ਇਕਬਾਲ ਸਿੰਘ ਸਰਕਲ ਪ੍ਰਧਾਨ , ਕਰਮਜੀਤ ਸਿੰਘ ਸਾਬਕਾ ਸਰਪੰਚ , ਜਸਵਿੰਦਰ ਸਿੰਘ ਐੱਸ.ਸੀ ਵਿੰਗ ਮੀਤ ਪ੍ਰਧਾਨ ,

ਠਾਣਾ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ  , ਮਨਜਿੰਦਰ ਸਿੰਘ ਪੱਪਾ ਸਿੰਘ ਪਾਲੀ ਕੌਰ , ਬਲਵਿੰਦਰ ਕੌਰ ਪਰਮਜੀਤ ਕੌਰ ਅਤੇ ਬਲਵਿੰਦਰ ਕੌਰ ਆਦਿ ਮੌਜੂਦ ਸਨ ।

Post a Comment

0Comments

Post a Comment (0)