ਸਰਹਿੰਦ ਫੀਡਰ ਦੀ ਬੁਰਜੀ ਨੰਬਰ 238934 ਉੱਤੇ ਆਊਟ ਲੇਟ ਦੀ ਉਸਾਰੀ ਦਾ ਕੰਮ ਸ਼ੁਰੂ

BTTNEWS
0

  ਸ੍ਰੀ ਮੁਕਤਸਰ ਸਾਹਿਬ , 30 ਮਾਰਚ (BTTNEWS)- ਮੁੱਖ ਇੰਜੀਨੀਅਰ ਨਹਿਰਾਂ ਜਲ ਸਰੋਤ ਵਿਭਾਗ ਪੰਜਾਬ ਚੰਡੀਗੜ੍ਹ ਵੱਲੋਂ ਮਨਜ਼ੂਰੀ ਮਿਲਣ ਉਪਰੰਤ ਨਵਤੇਜ ਸਿੰਘ ਬਰਾੜ ਉਪ ਮੰਡਲ ਅਫਸਰ ਰਾਜਸਥਾਨ ਉਪਮੰਡਲ ਜਲ ਸਰੋਤ ਵਿਭਾਗ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਰਹਿੰਦ ਫੀਡਰ ਦੀ ਬੁਰਜੀ ਨੰਬਰ 23 89 34 ਤੇ ਰੈਗੂਲੇਟਰ ਅਤੇ ਆਊਟ ਲੈਟ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ , ਜੋ ਕਿ ਇੱਕ ਹਫਤੇ ਦੇ ਵਿੱਚ ਮੁਕੰਮਲ ਹੋ ਜਾਵੇਗਾ ।

ਸਰਹਿੰਦ ਫੀਡਰ ਦੀ ਬੁਰਜੀ ਨੰਬਰ 238934 ਉੱਤੇ ਆਊਟ ਲੇਟ ਦੀ ਉਸਾਰੀ ਦਾ ਕੰਮ ਸ਼ੁਰੂ

 ਉਕਤ ਜਾਣਕਾਰੀ ਦਿੰਦਿਆਂ ਨੈਸ਼ਨਲ ਕੰਜਿਊਮਰ ਅਵੇਅਰਨੈਸ ਗਰੁੱਪ (ਰਜਿ.) ਦੇ ਜ਼ਿਲਾ ਪ੍ਰਧਾਨ ਸ਼ਾਮ ਲਾਲ ਗੋਇਲ ਅਤੇ ਜਨਰਲ ਸਕੱਤਰ ਗੋਬਿੰਦ ਸਿੰਘ ਦਾਬੜਾ ਨੇ ਦੱਸਿਆ ਕਿ ਇਸ ਨਹਿਰ ਦੀ ਬੰਦੀ ਨਾ ਹੋਣ ਕਰਕੇ ਇਸ ਦੀ ਉਸਾਰੀ ਦਾ ਕੰਮ ਪਿਛਲੇ ਲੰਮੇ ਸਮੇਂ ਤੋਂ ਲਮਕ ਰਿਹਾ ਸੀ ਪਰ ਹੁਣ ਪੰਜਾਬ ਸਰਕਾਰ ਵੱਲੋਂ 16 ਮਾਰਚ ਤੋਂ ਲੈ ਕੇ 15 ਅਪ੍ਰੈਲ 2024 ਤੱਕ ਨਹਿਰ ਦੀ ਮੁਰੰਮਤ ਲਈ ਇਸ ਨਹਿਰ ਨੂੰ ਬੰਦ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ ਕਾਰਜਕਾਰੀ ਇੰਜੀਨੀਅਰ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰਬਰ 2 ਸ੍ਰੀ ਮੁਕਤਸਰ ਸਾਹਿਬ ਵੱਲੋਂ ਅਮਰੂਟ ਮਿਸ਼ਨ ਅਧੀਨ ਸਰਹਿੰਦ ਫੀਡਰ ਤੋਂ ਸ਼ਹਿਰ ਦੇ ਮੁੱਖ ਵਾਟਰ ਵਰਕਸ ਤੱਕ 900 ਐਮ. ਐਮ. ਡਾਇਆ ਜਿਸ ਦੀ ਲੰਬਾਈ 9.1 ਕਿਲੋਮੀਟਰ ਹੈ ਜਿਸ ਤੇ ਕਰੀਬ 17 ਕਰੋੜ ਰੁਪਏ ਖਰਚ ਹੋਏ ਹਨ , ਦੋ ਸਾਲ ਪਹਿਲਾਂ ਮੁਕਤਸਰ ਰਜਬਾਹੇ ਦੇ ਨਾਲ - ਨਾਲ ਪਾਈ ਜਾ ਚੁੱਕੀ ਹੈ ਪਰ ਆਊਟਲੈਟ ਨਾ ਬਣਨ ਕਰਕੇ ਇਹ ਕੰਮ ਲਮਕ ਰਿਹਾ ਸੀ ਪ੍ਰੰਤੂ ਹੁਣ ਇਹ ਆਊਟਲੈਟਨ ਮੁਕੰਮਲ ਹੋਣ ਤੋਂ ਬਾਅਦ ਸਰਹਿੰਦ ਫੀਟਰ ਤੋਂ ਮੁੱਖ ਵਾਟਰ ਵਕਸ ਤੱਕ ਨਹਿਰੀ ਪਾਣੀ ਦੀ ਸਪਲਾਈ ਯਕੀਨੀ ਹੋ ਜਾਵੇਗੀ ਜਿਸ ਨਾਲ ਸ਼੍ਰੀ ਮੁਕਤਸਰ ਸਾਹਿਬ ਵਾਸੀਆਂ ਨੂੰ ਨਿਰਵਿਘਨ ਪਾਣੀ ਸਪਲਾਈ ਮਿਲਣ ਲੱਗ ਜਾਵੇਗਾ । ਇਸ ਮੌਕੇ ਬਲਦੇਵ ਸਿੰਘ ਬੇਦੀ , ਭਵਨ ਲਾਲ ਸ਼ਰਮਾ , ਜਸਵੰਤ ਸਿੰਘ ਬਰਾੜ , ਬਲਜੀਤ ਸਿੰਘ , ਸੁਭਾਸ਼ ਕੁਮਾਰ ਅਤੇ ਕਾਲਾ ਸਿੰਘ ਬੇਦੀ ਹਾਜ਼ਰ ਸਨ।

Post a Comment

0Comments

Post a Comment (0)