ਬੀਟੀਟੀ ਨਿਊਜ਼ 'ਤੇ ਤੁਹਾਡਾ ਹਾਰਦਿਕ ਸਵਾਗਤ ਹੈ, ਅਦਾਰਾ BTTNews ਹੈ ਤੁਹਾਡਾ ਆਪਣਾ, ਤੁਸੀ ਕੋਈ ਵੀ ਅਪਣੇ ਇਲਾਕੇ ਦੀਆਂ ਖਬਰਾਂ 'ਤੇ ਇਸ਼ਤਿਹਾਰ ਸਾਨੂੰ ਭੇਜ ਸਕਦੇ ਹੋ ਵਧੇਰੀ ਜਾਣਕਾਰੀ ਲਈ ਸੰਪਰਕ ਕਰੋ Mobile No. 7035100015, WhatsApp - 9582900013 ,ਈਮੇਲ contact-us@bttnews.online

'ਤਰਨਤਾਰਨ' ਦਾ ਨੌਜਵਾਨ ਕੁਲਬੀਰ ਬਣਿਆ ਨੌਜਵਾਨਾਂ ਲਈ ਮਿਸਾਲ; ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ

-ਸੱਜੀ ਲੱਤ ਨਕਲੀ ਹੋਣ 'ਤੇ ਵੀ ਹੌਸਲਾ ਨਹੀਂ ਹਾਰਿਆ ਮਿਹਨਤ ਜਾਰੀ ਰੱਖੀ

-ਲਾਲਜੀਤ ਸਿੰਘ ਭੁੱਲਰ ਕੈਬਨਿਟ ਮਨਿਸਟਰ ਪੰਜਾਬ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ

ਪੱਟੀ, 30 ਮਾਰਚ (BTTNEWS)- ਹਰੀਕੇ ਪੱਤਣ  ਦੇ ਨੇੜਲੇ ਪਿੰਡ ਅਲੀਪੁਰ ਦੇ ਵਸਨੀਕ ਕੁਲਬੀਰ ਸਿੰਘ ਪੁੱਤਰ ਸ੍ਰ ਵਿਰਸਾ ਸਿੰਘ ਨੇ ਟਾਟਾ ਨਗਰ ਜਮਸ਼ੇਦਪੁਰ ਵਿਖੇ ਹੋਈਆਂ ਛੇਵੀਂ ਨੈਸ਼ਨਲ ਪੈਰਾ ਬੈਡਮੈਂਟਨ ਚੈਂਪੀਅਨਸ਼ਿਪ 2024 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ।

'ਤਰਨਤਾਰਨ' ਦਾ ਨੌਜਵਾਨ ਕੁਲਬੀਰ ਬਣਿਆ ਨੌਜਵਾਨਾਂ ਲਈ ਮਿਸਾਲ; ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ

 ਦੱਸਣਯੋਗ ਹੈ ਕਿ ਕੁੱਝ ਸਾਲ ਪਹਿਲਾਂ ਇਕ ਹਾਦਸੇ ਦੌਰਾਨ ਕੁਲਬੀਰ ਸਿੰਘ ਦੀ ਸੱਜੀ ਲੱਤ ਖਰਾਬ ਹੋ ਗਈ ਸੀ,ਪਰ  ਉਸ ਨੇ ਹੌਸਲਾ ਨੂੰ ਨਹੀਂ ਹਾਰਿਆ ਤੇ ਨਕਲੀ ਅੰਗ ਲਗਾ ਕੇ ਆਪਣੀ ਖੇਡ ਜਾਰੀ ਰੱਖੀ। 18 ਮਾਰਚ ਤੋ 23 ਤੱਕ ਹੋਈਆਂ ਪੈਰਾ ਬੈਡਮਿੰਟਨ ਨੈਸ਼ਨਲ ਖੇਡਾਂ ਹੋਈਆ। ਇਨ੍ਹਾਂ ਖੇਡਾਂ ਵਿੱਚ ਕੁਲਬੀਰ ਸਿੰਘ ਨੇ ਪੰਜਾਬ ਦੀ ਟੀਮ ਵੱਲੋਂ ਖੇਡ ਕੇ ਵਧੀਆ ਪ੍ਰਦਰਸ਼ਨ ਕਰਨ ਤੇ ਇਹ ਸਾਬਤ ਕਰ ਦਿੱਤਾ ਕਿ ਜੇਕਰ ਹੌਂਸਲਾ ਬੁਲੰਦ ਹੋਵੇ ਤਾਂ ਹਰ ਵੱਡੀ ਮੰਜਿਲ ਹਾਸਲ ਕੀਤੀ ਜਾ ਸਕਦੀ ਹੈ।

'ਤਰਨਤਾਰਨ' ਦਾ ਨੌਜਵਾਨ ਕੁਲਬੀਰ ਬਣਿਆ ਨੌਜਵਾਨਾਂ ਲਈ ਮਿਸਾਲ; ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ

6 ਵੀ ਨੈਸ਼ਨਲ ਬੈਡਮਿੰਟਨ  ਵਿੱਚ ਵਧੀਆ ਪ੍ਰਦਰਸ਼ਨ ਕਰਕੇ ਆਏ ਖਿਡਾਰੀ ਕੁਲਬੀਰ ਸਿੰਘ ਦਾ ਲਾਲਜੀਤ ਸਿੰਘ ਭੁੱਲਰ ਕੈਬਨਿਟ ਮਨਿਸਟਰ ਪੰਜਾਬ ਨੇ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ।Post a Comment

0 Comments
* Please Don't Spam Here. All the Comments are Reviewed by Admin.

Top Post Ad

Below Post AdContact Us