ਮੁਕਤਸਰ ਫੋਟੋਗਰਾਟਰ ਐਸੋਸੀਏਸ਼ਨ ਵੱਲੋ 'ਸ੍ਰੀ ਸੁਖਮਨੀ ਸਾਹਿਬ' ਪਾਠ 'ਤੇ ਕੀਰਤਨ 12 ਅਪ੍ਰੈਲ ਨੂੰ

BTTNEWS
0

ਸ੍ਰੀ ਮੁਕਤਸਰ ਸਾਹਿਬ , 10 ਅਪ੍ਰੈਲ (BTTNEWS)- ਮੁਕਤਸਰ ਫੋਟੋਗਰਾਟਰ ਐਸੋਸੀਏਸ਼ਨ ਦੀ ਮੀਟਿੰਗ ਅਮਨ ਸਟੂਡੀਓ ਵਿਖੇ ਹੋਈ। ਐਸੋਸੀਏਸ਼ਨ ਦੇ ਪ੍ਰਧਾਨ ਜੱਗਾ ਮਾਨ ਨੇ ਦੱਸਿਆ ਕਿ ਮੀਟਿੰਗ ਮੌਕੇ ਮੁਕਤਸਰ ਫੋਟੋਗਰਾਫ਼ਰ ਐਸੋਸ਼ੀਏਸ਼ਨ ਦੇ ਮੈਂਬਰ ਸਹਿਬਾਨਾ ਵਲੋਂ ਫੈਸਲਾ ਲਿਆ ਗਿਆ ਕਿ ਵੈਸਾਖੀ ਦੇ ਸੰਬੰਧ ਤੇ ਫੋਟੋਗਰਾਫ਼ਰ ਵੀਰਾਂ ਦੀ ਚੜਦੀਕਲਾ ਲਈ ਪਰਮਾਤਮਾਂ ਨੂੰ ਅਰਦਾਸ ਕਰਨ ਲਈ ਮਿਤੀ 12 ਅਪ੍ਰੈਲ 2024 ਦਿਨ ਸ਼ੁਕਰਵਾਰ ਨੂੰ ਵਿਸ਼ਵਕਰਮਾ ਭਵਨ ਨਾਕਾ ਨੰਬਰ 6 ਸਾਮ੍ਹਣੇ ਛੋਨੀ ਨਿਹੰਗ ਸਿੰਘ ਵਿਖੇ ਸਵੇਰੇ 9 ਤੋਂ 10 ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੇ 10 ਤੋਂ 11 ਕੀਰਤਨ ਉਪਰੰਤ ਅਰਦਾਸ ਹੋਏਗੀ। ਪ੍ਰਧਾਨ ਜੱਗਾ ਮਾਣ ਨੇ ਸਾਰੇ ਫੋਟੋਗਰਾਫ਼ਰ ਵੀਰਾ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕਰਦਿਆਂ ਦੱਸਿਆ ਕਿ ਭੋਗ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ।

ਮੁਕਤਸਰ ਫੋਟੋਗਰਾਟਰ ਐਸੋਸੀਏਸ਼ਨ ਵੱਲੋ ਸ੍ਰੀ ਸੁਖਮਨੀ ਸਾਹਿਬ ਦੇ ਪਾਠ 'ਤੇ ਕੀਰਤਨ 12 ਅਪ੍ਰੈਲ ਨੂੰ


Post a Comment

0Comments

Post a Comment (0)