ਇਸਤਰੀ ਅਕਾਲੀ ਦਲ ਵੱਲੋਂ ਪਿੰਡ ਗੋਨੇਆਣਾ ਖੁਰਦ, ਖਿਆਲੀਵਾਲਾ, ਬਰਕੰਦੀ ਅਤੇ ਲੱਖੀ ਜੰਗਲ ਵਿਖੇ ਭਰਵੀਆਂ ਮੀਟਿੰਗਾਂ

BTTNEWS
0

 -ਲੋਕ ਸਭਾ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਔਰਤਾਂ ਦਾ ਵਿਸ਼ੇਸ਼ ਯੋਗਦਾਨ ਹੋਵੇਗਾ ; ਹਰਗੋਬਿੰਦ ਕੌਰ 

ਬਠਿੰਡਾ , 8 ਅਪ੍ਰੈਲ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ  ਵੱਲੋਂ ਅੱਜ ਪਿੰਡ ਗੋਨੇਆਣਾ ਖੁਰਦ , ਖਿਆਲੀਵਾਲਾ , ਬਰਕੰਦੀ ਅਤੇ ਲੱਖੀ ਜੰਗਲ ਵਿਖੇ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ । ਇਹਨਾਂ ਮੀਟਿੰਗਾਂ ਵਿੱਚ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ । ਉਹਨਾਂ ਨੇ ਔਰਤਾਂ ਦੀਆਂ ਦੁੱਖ ਤਕਲੀਫਾਂ ਅਤੇ ਮਸਲਿਆਂ ਨੂੰ ਧਿਆਨ ਨਾਲ ਸੁਣਿਆ ਅਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਹਰੇਕ ਔਰਤ ਨੂੰ ਬਰਾਬਰਤਾ ਦਾ ਹੱਕ , ਨਿਆਂ ਅਤੇ ਬਣਦਾ ਮਾਣ ਸਤਿਕਾਰ ਮਿਲੇਗਾ ।

   

ਇਸਤਰੀ ਅਕਾਲੀ ਦਲ ਵੱਲੋਂ ਪਿੰਡ ਗੋਨੇਆਣਾ ਖੁਰਦ, ਖਿਆਲੀਵਾਲਾ, ਬਰਕੰਦੀ ਅਤੇ ਲੱਖੀ ਜੰਗਲ ਵਿਖੇ ਭਰਵੀਆਂ ਮੀਟਿੰਗਾਂ

    ਵੱਖ ਵੱਖ ਪਿੰਡਾਂ ਵਿੱਚ ਬੋਲਦਿਆ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕੋ ਇਕ ਖੇਤਰੀ ਪਾਰਟੀ ਹੈ ਜੋ ਜੋ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਹਰ ਤਰ੍ਹਾਂ ਦਾ ਯਤਨ ਕਰਦੀ ਹੈ । ਜਦੋਂ ਕਿ ਆਮ ਆਦਮੀ ਪਾਰਟੀ , ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਤਾਂ ਦਿੱਲੀ ਤੋਂ ਪੰਜਾਬ ਦੇ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਲੁੱਟਣ ਲਈ ਹੀ ਆਉਂਦੀਆਂ ਹਨ । 

        ਹਰਗੋਬਿੰਦ ਕੌਰ ਨੇ ਕਿਹਾ ਕਿ ਹੁਣ ਪੰਜਾਬ ਦੀਆਂ ਵੱਡੀ ਗਿਣਤੀ ਵਿੱਚ ਔਰਤਾਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੀਆਂ ਹਨ ਤੇ ਲੋਕ ਸਭਾ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਔਰਤਾਂ ਦਾ ਵਿਸ਼ੇਸ਼ ਯੋਗਦਾਨ ਹੋਵੇਗਾ ।

        ਪਿੰਡ ਗੋਨਿਆਣਾ ਖੁਰਦ ਵਿਖੇ ਗੁਰਪ੍ਰੀਤ ਕੌਰ ਸਰਕਲ ਪ੍ਰਧਾਨ, ਕਿਰਨਜੀਤ ਕੌਰ, ਸਿਮਰਨ, ਛਿੰਦਰ ਕੌਰ, ਧਰਮ ਕੌਰ, ਗੱਜਣ ਸਿੰਘ ਸਰਪੰਚ, ਜਰਨੈਲ ਸਿੰਘ ਨੰਬਰਦਾਰ, ਅਜੈਬ ਸਿੰਘ, ਸੁਖਦੇਵ ਸਿੰਘ, ਗੁਰਜੰਟ ਸਿੰਘ, ਪਿੰਡ ਖਿਆਲੀਵਾਲਾ ਵਿਖੇ ਸਰਬਜੀਤ ਕੌਰ,ਅਮਰਜੀਤ ਕੌਰ, ਹਰਬੰਸ ਕੌਰ, ਜਸਵੀਰ ਕੌਰ, ਗੁਰਮੀਤ ਕੌਰ, ਜਗਰੂਪ ਸਿੰਘ ਸਰਪੰਚ, ਪ੍ਰੀਤਮ ਸਿੰਘ ਸਰਪੰਚ, ਗੁਰਮੇਲ ਸਿੰਘ, ਗੁਰਜੰਟ ਸਿੰਘ 

ਪਿੰਡ ਬਰਕੰਦੀ ਵਿਖੇ ਪਰਮਿੰਦਰ ਕੌਰ ਸਰਕਲ ਪ੍ਰਧਾਨ  ,ਕੁਲਦੀਪ ਕੌਰ, ਅਮਨਦੀਪ ਕੌਰ, ਪਰਮਜੀਤ ਕੌਰ, ਇਕਬਾਲ ਸਿੰਘ ਸਾਬਕਾ ਸਰਪੰਚ, ਗੁਰਵਿੰਦਰ ਸਿੰਘ ਸਾਬਕਾ ਸਰਪੰਚ, ਇਕਬਾਲ ਸਿੰਘ ਪੰਚ  , ਰਾਜ ਕੁਮਾਰ  ,ਭੋਲਾ ਸਿੰਘ  ,ਮਿਠੂ ਸਿੰਘ ,ਦਰਸ਼ਨ ਸਿੰਘ ਮੈਂਬਰ , ਪਿੰਡ ਲੱਖੀ ਜੰਗਲ ਵਿਖੇ ਚਰਨਜੀਤ ਕੌਰ ,  ਸਰਪੰਚ  , ਸੁਖਜੀਤ ਕੌਰ  , ਬਲਜੀਤ ਕੌਰ  , ਗੁਰਮੀਤ ਕੌਰ, ਅਮਰਜੀਤ ਕੌਰ ,ਪੱਪੀ ਸਿੰਘ ਸਾਬਕਾ ਸਰਪੰਚ  ,ਗੁਰਤੇਜ ਸਿੰਘ  ਮੈਂਬਰ  , ਵਰਿੰਦਰ ਸਿੰਘ  ,ਭਗਵਾਨ ਸਿੰਘ ਅਤੇ ਮੈਗਲ ਸਿੰਘ ਆਦਿ ਮੌਜੂਦ ਸਨ ।

Post a Comment

0Comments

Post a Comment (0)