Breaking

2 ਵੱਖ-ਵੱਖ ਮੁਕਦਮਿਆਂ ਵਿੱਚ 1 ਕਿਲੋ 560 ਗ੍ਰਾਮ ਅਫੀਮ 'ਤੇ 16 ਕਿਲੋ ਪੋਸਤ ਸਮੇਤ 2 ਕਾਬੂ

ਸ੍ਰੀ ਮੁਕਤਸਰ ਸਾਹਿਬ,  7 ਅਪ੍ਰੈਲ (BTTNEWS)- ਗੋਰਵ ਯਾਦਵ ਆਈ.ਪੀ.ਐਸ ਡੀ.ਜੀ.ਪੀ ਪੰਜਾਬ ਵੱਲੋਂ ਸ਼ਰਾਰਤੀ ਅੰਨਸਰਾ ਖਿਲਾਫ ਵਿੱਡੀ ਮਹਿਮ ਤਹਿਤ ਭਾਗੀਰਥ ਸਿੰਘ ਮੀਨਾ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤਹਿਤ ਮਨਮੀਤ ਸਿੰਘ ਐਸ.ਪੀ. (ਡੀ) ਅਤੇ ਜਸਪਾਲ ਸਿੰਘ ਡੀ.ਐਸ.ਪੀ (ਡੀ)ਦੀ ਨਿਗਰਾਨੀ ਹੇਠ ਐੱਸ.ਆਈ ਕੁਲਬੀਰ ਚੰਦ ਇੰਚਾਰਜ ਸੀ.ਆਈ.ਏ ਮਲੋਟ ਅਤੇ ਪੁਲਿਸ ਪਾਰਟੀ ਵੱਲੋਂ 02 ਵੱਖ-ਵੱਖ ਮੁਕਦਮਿਆਂ ਵਿੱਚ 01 ਕਿਲੋ 560 ਗ੍ਰਾਮ ਅਫੀਮ ਅਤੇ 16 ਕਿਲੋ ਚੂਰਾ ਪੋਸਤ ਸਮੇਤ 2 ਵਿਅਕਤੀ ਕਾਬੂ ਕੀਤਾ ਗਿਆ ਹੈ

2 ਵੱਖ-ਵੱਖ ਮੁਕਦਮਿਆਂ ਵਿੱਚ 1 ਕਿਲੋ 560 ਗ੍ਰਾਮ ਅਫੀਮ 'ਤੇ 16 ਕਿਲੋ ਪੋਸਤ ਸਮੇਤ 2 ਕਾਬੂ

ਜਾਣਕਾਰੀ ਦਿੰਦੇ ਹੋਏ ਜਸਪਾਲ ਸਿੰਘ ਡੀ.ਐਸ.ਪੀ (ਡੀ) ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਬਰਾਏ ਗਸ਼ਤ-ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਮਲੋਟ ਤੋਂ ਡੱਬਵਾਲੀ ਰੋਡ ਤੇ ਕਿਲਿਆਂਵਾਲੀ ਨੂੰ ਜਾ ਰਹੇ ਸਨ ਸਾਹਮਣੇ ਤੋਂ ਇੱਕ ਨੌਜਵਾਨ ਜਿਸ ਦੇ ਹੱਥ ਵਿੱਚ ਲਿਫਾਫਾ ਫੜਿਆ ਸੀ ਉਹਦਾ ਵਿਖਾਈ ਦਿੱਤਾ ਜਿਸ ਤੇ ਪੁਲਿਸ ਵੱਲੋਂ ਸ਼ੱਕ ਦੀ ਬਿਨਾਂ ਪਰ ਉਸ ਨੂੰ ਰੋਕ ਕੇ ਉਸਦਾ ਨਾਮ ਪੁੱਛਿਆ ਤਾਂ ਉਸਨੇ ਆਪਣਾ ਨਾਮ ਮੁਕੇਸ਼ ਕੁਮਾਰ ਪੁੱਤਰ ਰਜਿੰਦਰ ਕੁਮਾਰ ਵਾਸੀ ਪੱਕਾ ਭਾਂਦਵਾ (ਹਨੁਮਾਨਗੜ੍ਹ), ਹਾਲ ਆਬਾਦ ਜੀਵਨਾਬਾਦ ਕੋਟ (ਰਾਜਸਥਾਨ) ਦੱਸਿਆ ਪੁਲਿਸ ਵੱਲੋਂ ਕਾਨੂੰਨ ਅਨੁਸਾਰ ਉਸ ਦੀ ਤਲਾਸ਼ੀ ਲਈ ਤਾਂ ਉਸਦੇ ਹੱਥ ਵਿੱਚ ਫੜੇ ਲਿਫਾਫੇ ਵਿੱਚੋਂ ਅਫੀਮ ਹੋਣੀ ਪਾਈ ਗਈ ਜਿਸ ਦਾ ਵਜਨ ਕਰਨ ਤੇ ਇਸ ਦਾ ਵਜਨ 01 ਕਿਲੋ 560 ਗ੍ਰਾਮ ਹੋਣਾ ਪਾਇਆ ਗਿਆ ਜਿਸ ਤੇ ਪੁਲਿਸ ਵੱਲੋਂ ਮੁਕਦਮਾ ਨੰਬਰ 56 ਮਿਤੀ 06.04.2024 ਅਧੀਨ ਧਾਰਾ 18ਸੀ-61/85 ਐਨ.ਡੀ.ਪੀ.ਐਸ ਐਕਟ ਤਹਿਤ ਬਰਖਿਲਾਫ ਮੁਕੇਸ਼ ਕੁਮਾਰ ਪੁੱਤਰ ਰਜਿੰਦਰ ਕੁਮਾਰ ਉਕਤ ਤੇ ਥਾਣਾ ਲੰਬੀ ਵਿਖੇ ਦਰਜ ਰਜਿਸਟਰ ਕੀਤਾ ਗਿਆ, ਦੋਸ਼ੀ ਮੁਕੇਸ਼ ਕੁਮਾਰ ਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਸ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
2 ਵੱਖ-ਵੱਖ ਮੁਕਦਮਿਆਂ ਵਿੱਚ 1 ਕਿਲੋ 560 ਗ੍ਰਾਮ ਅਫੀਮ 'ਤੇ 16 ਕਿਲੋ ਪੋਸਤ ਸਮੇਤ 2 ਕਾਬੂ

ਇਸ ਦੇ ਨਾਲ ਹੀ ਸੀ.ਆਈ.ਏ ਮਲੋਟ ਪੁਲਿਸ ਵੱਲੋਂ ਬਾ ਗਸ਼ਤ ਵਾ-ਚੈਕਿੰਗ ਦੇ ਸੰਬੰਧ ਵਿੱਚ ਜੀਟੀ ਰੋਡ ਮਲੋਟ ਬਠਿੰਡਾ ਜਾ ਰਹੇ ਸਨ ਤਾਂ ਨਜਦੀਕ ਲਿੰਕ ਰੋਡ ਤੇ 02 ਨੌਜਵਾਨ ਆਉਂਦੇ ਵਿਖਾਈ ਦਿੱਤੇ ਇਨਾ ਦੋਨਾਂ ਵਿਅਕਤੀਆਂ ਦੇ ਹੱਥਾਂ ਵਿੱਚ ਅਲੱਗ ਅਲੱਗ 02 ਝੋਲੇ ਪਲਾਸਟਿਕ ਦੇ ਫੜੇ ਹੋਏ ਸਨ। ਜਿਸ ਤੇ ਪੁਲਿਸ ਵੱਲੋਂ ਸ਼ੱਕ ਦੇ ਬਿਨਾਂ ਤੇ ਉਹਨਾਂ ਨੂੰ ਰੋਕ ਕੇ ਉਹਨਾਂ ਦਾ ਨਾਮ ਅਤੇ ਪਤਾ ਪੁੱਛਿਆ ਤਾਂ ਪਹਿਲੇ ਵਿਅਕਤੀ ਨੇ ਆਪਣਾ ਨਾਮ ਕੁਲਵੰਤ ਸਿੰਘ ਉਰਫ ਕੰਤਾ ਪੁੱਤਰ ਧੱਲਾ ਸਿੰਘ ਵਾਸੀ ਸ਼ੇਰਗੜ੍ਹ ਜਿਲਾ ਸ਼੍ਰੀ ਮੁਕਤਸਰ ਸਾਹਿਬ ਅਤੇ ਦੂਸਰੇ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਪਿੰਡ ਮਧੀਰ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੱਸਿਆ ਪੁਲਿਸ ਵੱਲੋਂ ਕਾਨੂੰਨ ਅਨੁਸਾਰ ਇਹਨਾਂ ਵਿਅਕਤੀਆਂ ਦੇ ਹੱਥ ਵਿੱਚ ਫੜੇ ਝੋਲਿਆਂ ਦੀ ਤਲਾਸ਼ੀ ਲਈ ਤਾਂ ਇਹਨਾਂ ਦੋਨਾਂ ਝੋਲਿਆਂ ਵਿੱਚੋਂ ਚੂਰਾ ਪੋਸਤ ਹੋਣਾ ਪਾਇਆ ਗਿਆ ਜਿਸ ਤੇ ਵਜਨ ਕਰਨ ਤੇ ਦੋਨਾਂ ਝੋਲਿਆਂ ਦਾ ਵਜਨ 08-08 ਕਿਲੋ ਕੁੱਲ 16 ਕਿਲੋ ਚੂਰਾ ਪੋਸਤ ਹੋਣਾ ਪਾਇਆ ਗਿਆ ਜਿਸ ਤੇ ਪੁਲਿਸ ਵੱਲੋਂ ਮੁਕਦਮਾ ਨੰਬਰ 58 ਮਿਤੀ 06.04.2024 ਅ/ਧ 15 ਬੀ-61/85 ਐਨ.ਡੀ.ਪੀ.ਐਸ ਐਕਟ ਤਹਿਤ ਬਰਖਿਲਾਫ ਕੁਲਵੰਤ ਸਿੰਘ ਉਰਫ ਕੰਤਾ ਅਤੇ ਗੁਰਪ੍ਰੀਤ ਸਿੰਘ ਉਕਤ ਦੇ ਥਾਣਾ ਸਿਟੀ ਮਲੋਟ ਵਿਖੇ ਦਰਜ ਕੀਤਾ ਗਿਆ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

Post a Comment

Previous Post Next Post