ਗਰੀਬਾਂ ਦੇ ਘਰਾਂ ਵਿੱਚੋਂ ਬਿਜਲੀ ਦੇ ਮੀਟਰ ਪੁੱਟੇ ਜਾਣ ਦੇ ਖਿਲਾਫ ਮਲੋਟ ਵਿਖੇ ਲਗਾਇਆ ਧਰਨਾ

BTTNEWS
0

 -ਪੰਜਾਬ ਸਰਕਾਰ ਦਾ ਪੁਤਲਾ ਫੂਕਿਆ -

  ਮਲੋਟ , 2 ਅਪ੍ਰੈਲ (ਸੁਖਪਾਲ ਸਿੰਘ ਢਿੱਲੋਂ)- ਗਰੀਬ ਲੋਕਾਂ ਨੂੰ ਵੱਧ ਆ ਰਹੇ ਬਿਜਲੀ ਦੇ ਬਿੱਲਾਂ ਅਤੇ ਉਹਨਾਂ ਦੇ ਘਰਾਂ ਵਿੱਚੋਂ ਬਿਜਲੀ ਦੇ ਪੁੱਟੇ ਜਾ ਰਹੇ ਮੀਟਰਾਂ ਦੇ ਖਿਲਾਫ ਇਸਤਰੀ ਅਕਾਲੀ ਦਲ ਵੱਲੋਂ ਅੱਜ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਬਿਜਲੀ ਬੋਰਡ ਦੇ ਐਕਸੀਅਨ ਦਫ਼ਤਰ ਮਲੋਟ ਅੱਗੇ ਰੋਸ ਧਰਨਾ ਲਗਾਇਆ ਗਿਆ ।

   

ਗਰੀਬਾਂ ਦੇ ਘਰਾਂ ਵਿੱਚੋਂ ਬਿਜਲੀ ਦੇ ਮੀਟਰ ਪੁੱਟੇ ਜਾਣ ਦੇ ਖਿਲਾਫ ਮਲੋਟ ਵਿਖੇ ਲਗਾਇਆ ਧਰਨਾ

  ਇਸ ਮੌਕੇ ਬੀਬੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਖਾਸ ਕਰਕੇ ਗਰੀਬ ਘਰਾਂ ਵਿੱਚ ਜਿਨਾਂ ਨੂੰ 400 ਯੂਨਿਟ ਬਿਜਲੀ ਮੁਆਫ਼ ਹੋਣ ਤੇ ਕਦੇ ਬਿੱਲ ਨਹੀਂ ਆਇਆ ਸੀ ਪਰ ਹੁਣ 600 ਯੂਨਿਟ ਬਿਜਲੀ ਮੁਆਫ਼ ਹੋਣ ਤੇ 10 ਹਜ਼ਾਰ ਤੋਂ ਲੈ ਕੇ ਲੱਖ ਲੱਖ ਰੁਪਏ ਤੱਕ ਬਿਜਲੀ ਦੇ ਬਿੱਲ ਆ ਰਹੇ ਹਨ ਅਤੇ ਬਿਜਲੀ ਵਿਭਾਗ ਵੱਲੋਂ ਉਹਨਾਂ ਦੇ ਮੀਟਰ ਪੁੱਟੇ ਜਾ ਰਹੇ ਹਨ । ਉਹਨਾਂ ਕਿਹਾ ਕਿ ਇਹਨਾਂ ਗਰੀਬ ਲੋਕਾਂ ਦੇ ਬਿੱਲ ਤੁਰੰਤ ਮਾਫ ਕੀਤੇ ਜਾਣ ਅਤੇ ਪੁੱਟੇ ਗਏ ਮੀਟਰ ਵਾਪਸ ਲਗਾਏ ਜਾਣ ਅਤੇ ਨਾਲ ਹੀ ਇਸ ਗੱਲ ਦੀ ਇਨਕਵਾਰੀ ਕੀਤੀ ਜਾਵੇ ਕਿ ਇਹਨਾਂ ਨੂੰ ਇੰਨੇ ਬਿੱਲ ਕਿਉਂ ਭੇਜੇ ਜਾ ਰਹੇ ਹਨ ।

      ਇਸ ਮੌਕੇ ਬੀਬੀਆਂ ਨੇ ਮੁੱਖ ਸੜਕ ਤੇ ਹੀ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ।

     ਹਰਗੋਬਿੰਦ ਕੌਰ ਦੀ ਅਗਵਾਈ ਹੇਠ ਇਸਤਰੀ ਅਕਾਲੀ ਦਲ ਦੀਆਂ ਔਰਤ ਆਗੂਆਂ ਨੇ ਪਾਵਰਕੌਮ ਦੇ ਐਕਸੀਅਨ ਪਰਮਪਾਲ ਸਿੰਘ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਮੰਗ ਪੱਤਰ ਦਿੱਤਾ । ਵਫ਼ਦ ਨੇ ਉਹਨਾਂ ਰਾਹੀਂ ਇਕ ਮੰਗ ਪੱਤਰ ਅਬੋਹਰ ਦੇ ਐਕਸੀਅਨ ਨੂੰ ਵੀ ਭੇਜਿਆ । 

      ਇਸ ਮੌਕੇ ਇਸਤਰੀ ਅਕਾਲੀ ਦਲ ਦੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨ ਜਸਵਿੰਦਰ ਕੌਰ ਬੱਬੂ ਦੋਦਾ , ਜ਼ਿਲਾ ਬਠਿੰਡਾ ਦੀ ਪ੍ਰਧਾਨ ਚਰਨਜੀਤ ਕੌਰ , ਹਲਕਾ ਮਲੋਟ ਦੀ ਪ੍ਰਧਾਨ ਕਿਰਨਪਾਲ ਕੌਰ ਮਹਾਂਬੱਧਰ  , ਸ਼੍ਰੋਮਣੀ ਅਕਾਲੀ ਦਲ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦਿਹਾਤੀ ਦੇ ਪ੍ਰਧਾਨ ਪ੍ਰੀਤਇੰਦਰ ਸਿੰਘ ਸੰਮੇਂਵਾਲੀ, ਸ਼ਹਿਰੀ ਪ੍ਰਧਾਨ ਮਨਜਿੰਦਰ ਸਿੰਘ ਬਿੱਟੂ , ਮਨਜੀਤ ਕੌਰ ਲੰਬੀ ਬਲਾਕ ਪ੍ਰਧਾਨ ਲੰਬੀ , ਸੀਮਾ ਕੱਕੜ , ਮਨਪ੍ਰੀਤ ਕੌਰ , ਅਮਨਦੀਪ ਕੌਰ , ਬੇਅੰਤ ਕੌਰ , ਜਸਵੀਰ ਕੌਰ ਅਤੇ ਵੀਰਪਾਲ ਕੌਰ ਆਦਿ ਆਗੂ ਮੌਜੂਦ ਸਨ ।

Post a Comment

0Comments

Post a Comment (0)