Breaking

ਵਾਪਸ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਦੁਬਾਰਾ ਰੱਚਕ ਨਹੀਂ ਬਹਿੰਦੀ : ਡਿੰਪੀ ਢਿੱਲੋਂ

ਸੁਖਬੀਰ ਬਾਦਲ ਨੇ ਕਿਹਾ ਸੀ ਕਿ ਡਿੰਪੀ ਢਿੱਲੋਂ ਨੂੰ 10 ਦਿਨ ਤੱਕ ਉਡੀਕਿਆ ਜਾਵੇਗਾ 

ਸ੍ਰੀ ਮੁਕਤਸਰ ਸਾਹਿਬ, 26 ਅਗਸਤ (BTTNEWS)- ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਚੁੱਕੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਹੁਣ ਵਾਪਸ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਦੁਬਾਰਾ ਰੱਚਕ ਨਹੀਂ ਬਹਿੰਦੀ।

ਵਾਪਸ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਦੁਬਾਰਾ ਰੱਚਕ ਨਹੀਂ ਬਹਿੰਦੀ : ਡਿੰਪੀ ਢਿੱਲੋਂ

 ਉਨ੍ਹਾਂ ਕਿਹਾ ਕਿ ਅੱਜ ਸਮਰਥਕਾਂ ਦੇ ਵੱਡੇ ਇਕੱਠ ਨੇ ਕਿਹਾ ਕਿ ਜੋ ਤੁਸੀਂ ਫੈਸਲਾ ਕਰੋਗੇ ਅਸੀਂ ਤੁਹਾਡੇ ਨਾਲ ਹਾਂ ਪਰ ਮੈਂ ਸਮਰਥਕਾਂ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਹੁਣ ਸਰਕਾਰ ਵੱਲ ਚੱਲੀਏ, ਇਲਾਕੇ ਦੀ ਕਾਇਆ ਕਲਪ ਹੋਜੂ ਅਤੇ ਗਿੱਦੜਬਾਹੇ ਦਾ ਨਰਕ ਵੀ ਨਿਕਲ ਜਾਊ। ਉਨ੍ਹਾਂ ਕਿਹਾ ਕਿ ਮੈਨੂੰ ਕੋਈ ਲਾਲਚ ਨਹੀਂ ਹੈ, ਮੈਂ ਤਾਂ ਲੋਕਾਂ ਦੇ ਕੰਮ ਧੰਦੇ ਕਰਵਾਉਣ ਨੂੰ ਤਰਜੀਹ ਦੇਵਾਂਗਾ। ਉਨ੍ਹਾਂ ਕਿਹਾ ਕਿ ਮੇਰੇ ਨਾਲ ਕਿਸੇ ਨੇ ਅਜੇ ਸੰਪਰਕ ਨਹੀਂ ਕੀਤਾ ਤੇ ਅੱਜ ਤੋਂ ਬਾਅਦ ਜਦੋਂ ਸੰਪਰਕ ਹੋਵੇਗਾ ਤਾਂ ਮੈਂ ਸਭ ਤੋਂ ਪਹਿਲਾਂ ਪੱਤਰਕਾਰਾਂ ਨੂੰ ਹੀ ਦੱਸਾਂਗਾ। ਇਸ ਤੋਂ ਸਪੱਸ਼ਟ ਸੰਕੇਤ ਮਿਲਦੇ ਹਨ ਕਿ ਡਿੰਪੀ ਢਿੱਲੋਂ ਸਮਰਥਕਾਂ ਦੇ ਫੈਸਲੇ ਅਨੁਸਾਰ ਕਿਸੇ ਸਮੇਂ ਵੀ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਸੀ ਕਿ ਡਿੰਪੀ ਢਿੱਲੋਂ ਨੂੰ 10 ਦਿਨ ਤੱਕ ਉਡੀਕਿਆ ਜਾਵੇਗਾ ਅਤੇ ਉਸ ਤੋਂ ਬਾਅਦ ਗਿੱਦੜਬਾਹਾ ਦੇ ਉਮੀਦਵਾਰ ਦਾ ਐਲਾਨ ਕੀਤਾ ਜਾਵੇਗਾ। 

Post a Comment

Previous Post Next Post