Breaking

ਨਵੀਂ ਸਿੱਖਿਆ ਨੀਤੀ ਖਿਲਾਫ਼ ਪੀ. ਐੱਸ. ਯੂ. ਵੱਲੋਂ ਮੁਜਾਹਰੇ ਦਾ ਐਲਾਨ

ਸ੍ਰੀ ਮੁਕਤਸਰ ਸਾਹਿਬ:   ਪੰਜਾਬ ਸਟੂਡੈਂਟਸ ਯੂਨੀਅਨ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਸੂਬਾ ਆਗੂ ਧੀਰਜ ਫਾਜ਼ਿਲਕਾ ਦੀ ਅਗਵਾਈ ਹੇਠ ਹੋਈ। ਜਿਸ ਵਿੱਚ 16 ਅਪ੍ਰੈਲ ਨੂੰ ਵਿਦਿਆਰਥੀ ਮੰਗਾਂ ਨੂੰ ਹੱਲ ਕਰਾਉਣ ਲਈ ਆਮ ਆਦਮੀ ਪਾਰਟੀ ਦੇ ਐੱਮ. ਐੱਲ. ਏ. ਜਗਦੀਪ ਸਿੰਘ ਕਾਕਾ ਬਰਾੜ ਦੇ ਘਰ ਵੱਲ ਮੁਜ਼ਾਹਰਾ ਕਰਕੇ ਮੰਗ ਪੱਤਰ ਦੇਣ ਦਾ ਐਲਾਨ ਕੀਤਾ।  

 


                         ਪ੍ਰੈੱਸ ਨੋਟ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੁਖਪ੍ਰੀਤ ਕੌਰ, ਮੀਤ ਪ੍ਰਧਾਨ ਰਵੀ ਢਿੱਲਵਾਂ ਅਤੇ ਜਿਲ੍ਹਾ ਸਕੱਤਰ ਨੌਨਿਹਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਸਿੱਖਿਆ ਦਾ ਕੇਂਦਰੀਕਰਨ ਕਰ ਰਹੀ ਹੈ ਅਤੇ ਸਰਕਾਰੀ ਸਿੱਖਿਆ ਦਾ ਢਾਂਚਾ ਲਗਾਤਾਰ ਤਬਾਹ ਕਰ ਰਹੀ ਹੈ। ਜਿਸ ਦੇ ਸੰਦਰਭ 'ਚ ਨਵੀਂ ਸਿੱਖਿਆ ਨੀਤੀ-2020 ਧੱਕੇ ਨਾਲ ਲਾਗੂ ਕੀਤੀ ਜਾ ਰਹੀ ਹੈ। ਜੇਕਰ ਇਹ ਨੀਤੀ ਇਸੇ ਤਰ੍ਹਾਂ ਲਾਗੂ ਹੁੰਦੀ ਗਈ ਤਾਂ ਸਰਕਾਰੀ ਢਾਂਚਾ ਖ਼ਤਮ ਹੋ ਜਾਵੇਗਾ। ਜਿਸ ਤਰ੍ਹਾਂ ਇਸ ਨੀਤੀ 'ਚ 3000 ਤੋਂ ਘੱਟ ਗਿਣਤੀ ਵਾਲੇ ਕਾਲਜਾਂ ਨੂੰ ਮਰਜ ਕੀਤਾ ਜਾਵੇਗਾ ਅਤੇ ਨਾਲ ਹੀ ਕੰਪਲੈਕਸ ਸਕੂਲ ਬਣਾ ਰਹੀ ਹੈ,ਜਿਸ ਦਾ ਸਿੱਧਾ ਸਿੱਧਾ ਮਤਲਬ ਹੈ ਕਿ ਸਿੱਖਿਆ ਨੂੰ ਸਿਰਫ਼ ਕੁਝ ਕੁ ਲੋਕਾਂ ਤੱਕ ਹੀ ਸੀਮਤ ਕੀਤਾ ਜਾਵੇਗਾ।ਜਿਸ ਨਾਲ ਮਿਹਨਤਕਸ਼ ਅਤੇ ਕਿਰਤੀ ਲੋਕਾਂ ਦੇ ਬੱਚਿਆਂ ਦੀ ਵੱਡੀ ਗਿਣਤੀ ਸਿੱਖਿਆ ਤੋਂ ਵਾਂਝੀ ਰਹਿ ਜਾਵੇਗੀ।ਸਰਕਾਰੀ ਸਿੱਖਿਆ ਤੇ ਹਮਲਾ ਕਰਦਿਆਂ ਅਤੇ ਮੁੱਠੀ ਭਰ ਕਾਰਪੋਰੇਟਾਂ ਦੇ ਮੁਨਾਫ਼ੇ ਪਹੁੰਚਾਉਣ ਦੀ ਲੜ੍ਹੀ ਤਹਿਤ ਹੀ ਲਗਭਗ 2 ਮਹੀਨੇ ਪਹਿਲਾਂ ਯੂ. ਜੀ. ਸੀ. ਨੇ ਵੀ ਨਵਾਂ ਖਰੜ੍ਹਾ ਜਾਰੀ ਕੀਤਾ ਜਿਸ ਵਿੱਚ ਵੀ ਸਿੱਖਿਆ ਨੂੰ ਸਰਮਾਏਦਾਰਾਂ ਦੇ ਹੱਥ 'ਚ ਕੀਤਾ ਜਾ ਰਿਹਾ। ਪੰਜਾਬ ਸਰਕਾਰ ਨੇ ਵੀ ਇਸ ਦਾ ਕੋਈ ਵਿਰੋਧ ਨਹੀਂ ਕੀਤਾ ਅਤੇ ਸਭ ਤੋਂ ਪਹਿਲਾਂ ਨਵੀਂ ਸਿੱਖਿਆ ਨੀਤੀ -2020 ਨੂੰ ਲਾਗੂ ਕੀਤੀ। ਕੁੱਲ ਮਿਲਾ ਕੇ ਸਰਕਾਰਾਂ ਸਿੱਖਿਆ 'ਚ ਆਪਣਾ ਹੱਥ ਪਿੱਛੇ ਖਿੱਚ ਰਹੀ ਹੈ।  

                          ਜ਼ਿਲ੍ਹਾ ਖਜਾਨਚੀ ਮਮਤਾ ਆਜ਼ਾਦ ਅਤੇ ਜ਼ਿਲ੍ਹਾ ਆਗੂ ਹਰਸਿਮਰਨ ਥਾਂਦੇਵਾਲਾ ਨੇ ਕਿਹਾ ਕਿ ਮੁਕਤਸਰ ਸਾਹਿਬ ਦੀਆਂ ਸਰਕਾਰੀ ਸੰਸਥਾਵਾਂ ਪਿਛਲੇ ਕਾਫ਼ੀ ਸਮੇਂ ਤੋਂ ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਹੋ ਰਹੀਆਂ ਹਨ। ਜਿਸ ਵਿੱਚ ਸਰਕਾਰੀ ਕਾਲਜ ਮੁਕਤਸਰ, ਆਈ. ਟੀ. ਆਈ. ਮੁਕਤਸਰ, ਰੂਰਲ ਸੈਂਟਰ ਕਾਉਣੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ ) ਲਗਾਤਾਰ ਸਟਾਫ,ਖਸਤਾ ਬਿਲਡਿੰਗ ਅਤੇ ਹੋਰ ਸਹੂਲਤਾਂ ਦੀ ਕਮੀ ਤੋਂ ਜੂਝ ਰਹੇ ਹਨ। ਇਸ ਲਈ ਨਵੀਂ ਸਿੱਖਿਆ ਨੀਤੀ -2020 ਨੂੰ ਰੱਦ ਕਰਵਾਉਣ ਅਤੇ ਹੋਰ ਸਥਾਨਕ ਮੰਗਾਂ ਦੇ ਹੱਲ ਲਈ 16 ਅਪ੍ਰੈਲ ਨੂੰ ਮੁਜਾਹਰਾ ਕਰਕੇ ਐਮ. ਐਲ. ਏ. ਜਗਦੀਪ ਸਿੰਘ ਕਾਕਾ ਬਰਾੜ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ।

Post a Comment

Previous Post Next Post