Breaking

SSP ਸ੍ਰੀ ਮੁਕਤਸਰ ਸਾਹਿਬ ਵੱਲੋਂ SSF (ਸੜਕ ਸੁਰੱਖਿਆ ਫੋਰਸ) ਦੇ ਕੰਮਕਾਜ ਦਾ ਨਿਰੀਖਣ

 ਰਿਸਪੋਂਸ ਟਾਈਮ, ਰੂਟ ਅਤੇ ਡਿਊਟੀ ਸਬੰਧੀ ਕੀਤੀ ਗਈ ਵਿਸਥਾਰਕ ਸਮੀਖਿਆ

ਸ੍ਰੀ ਮੁਕਤਸਰ ਸਾਹਿਬ, 12 ਅਪ੍ਰੈਲ (BTTNEWS)– ਪੰਜਾਬ ਸਰਕਾਰ ਵੱਲੋਂ ਸੜਕੀ ਹਾਦਸਿਆਂ ਨੂੰ ਰੋਕਣ, ਜ਼ਖ਼ਮੀ ਵਿਅਕਤੀਆਂ ਨੂੰ ਤੁਰੰਤ ਮਦਦ ਦੇਣ ਅਤੇ ਉਨ੍ਹਾਂ ਦੇ ਜਾਨਮਾਲ ਦੇ ਨੁਕਸਾਨ ਨੂੰ ਘਟਾਉਣ ਲਈ ਸੜਕ ਸੁਰੱਖਿਆ ਫੋਰਸ (SSF) ਦੀ ਸਥਾਪਨਾ ਕੀਤੀ ਗਈ ਸੀ। ਇਸ ਯੂਨਿਟ ਦੀ ਮੁੱਖ ਭੂਮਿਕਾ ਹਾਦਸਿਆਂ ਦੇ ਮੌਕੇ ‘ਤੇ ਤੁਰੰਤ ਰਿਸਪੋਂਡ ਕਰਨਾ, ਰਾਹਤ ਕਾਰਜਾਂ ਦੀ ਮਾਨਿਟਰਿੰਗ ਕਰਨੀ ਅਤੇ ਸੜਕਾਂ 'ਤੇ ਸੁਰੱਖਿਆ ਪ੍ਰਬੰਧ ਸਥਾਪਤ ਕਰਨਾ ਹੈ।

SSP ਸ੍ਰੀ ਮੁਕਤਸਰ ਸਾਹਿਬ ਵੱਲੋਂ SSF (ਸੜਕ ਸੁਰੱਖਿਆ ਫੋਰਸ) ਦੇ ਕੰਮਕਾਜ ਦਾ ਨਿਰੀਖਣ

ਇਸ ਤਹਿਤ, ਡਾ. ਅਖਿਲ ਚੌਧਰੀ (IPS), ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹਾਂ ਵਿੱਚ ਤਾਇਨਾਤ SSF (ਸੜਕ ਸੁਰੱਖਿਆ ਫੋਰਸ) ਟੀਮਾਂ ਦੇ ਕੰਮਕਾਜ ਦੀ ਵਿਸ਼ੇਸ਼ ਸਮੀਖਿਆ ਕੀਤੀ ਗਈ। ਉਨ੍ਹਾਂ SSF ਦੇ ਮੁਲਾਜ਼ਮਾਂ ਨਾਲ ਇੱਕ ਮੀਟਿੰਗ ਕਰਕੇ ਉਨ੍ਹਾਂ ਦੇ ਰੋਜ਼ਾਨਾ ਕੰਮ, ਰਿਸਪੋਂਸ ਟਾਈਮ, ਵਹੀਕਲ ਉਪਲਬਧਤਾ ਅਤੇ ਗਸ਼ਤ ਰੂਟਾਂ ਬਾਰੇ ਜਾਣਕਾਰੀ ਲਈ।

SSP ਵੱਲੋਂ ਇਹ ਵੇਖਿਆ ਗਿਆ ਕਿ ਜਦੋਂ 112 ਜਾਂ ਹੋਰ ਮਾਧਿਅਮਾਂ ਰਾਹੀਂ ਸੜਕ ਹਾਦਸੇ ਦੀ ਸੂਚਨਾ ਮਿਲਦੀ ਹੈ, ਤਾਂ SSF ਟੀਮ ਕਿੰਨੇ ਸਮੇਂ ਵਿੱਚ ਘਟਨਾ ਸਥਾਨ ‘ਤੇ ਪਹੁੰਚਦੀ ਹੈ ਅਤੇ ਜ਼ਖ਼ਮੀ ਵਿਅਕਤੀਆਂ ਨੂੰ ਹਸਪਤਾਲ ਜਾਂ ਇਲਾਜ ਲਈ ਕਿਵੇਂ ਭੇਜਿਆ ਜਾਂਦਾ ਹੈ। ਉਨ੍ਹਾਂ ਟੀਮ ਦੇ ਵਿਅਕਤਿਗਤ ਡਿਊਟੀਆਂ ਅਤੇ ਵਹੀਕਲ ਰੂਟਾਂ ਦੀ ਜਾਣਕਾਰੀ ਵੀ ਲੀਤੀ ਗਈ। 

ਇਸ ਮੌਕੇ SSP ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜ਼ਿਲ੍ਹੇ ਵਿੱਚ SSF ਦੇ ਕੁੱਲ 97 ਕਰਮਚਾਰੀ ਅਤੇ 7 ਵਾਹਨ ਤਾਇਨਾਤ ਕੀਤੇ ਗਏ ਹਨ ਅਤੇ ਉਨ੍ਹਾਂ ਦੀ ਰੂਟ ਡਿਊਟੀ ਹੇਠ ਦਿੱਤੇ ਅਨੁਸਾਰ ਹੈ।


1. ਫੱਤਣਵਾਲਾ ਤੋਂ ਬਠਿੰਡਾ ਰੋਡ

2. ਸ੍ਰੀ ਮੁਕਤਸਰ ਸਾਹਿਬ ਤੋਂ ਖਾਰਾ ਸਰਹੱਦ

3. ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ

4. ਕਿੱਲਿਆਂ ਵਾਲੇ ਤੋਂ ਮਲੋਟ

5. ਡੇਰਾ ਲਾਂਗ ਤੋਂ ਪੱਕੀ ਟਿੱਬੀ

6. ਮਲੋਟ ਤੋਂ ਪਿੰਡ ਢਿਪਾਂਵਾਲੀ

7, ਮੋਢੀ ਖੇੜਾ ਤੋਂ ਫਤੂਹੀ ਖੇੜਾ 


ਉਨ੍ਹਾਂ ਦੱਸਿਆ ਕਿ ਇਹ ਟੀਮ 112 ‘ਤੇ ਆਉਣ ਵਾਲੀ ਕਾਲ ਉੱਤੇ ਤੁਰੰਤ ਘਟਨਾ ਸਥਾਨ ‘ਤੇ ਪਹੁੰਚਦੀ ਹੈ ਅਤੇ ਸਥਿਤੀ ਦੇ ਅਨੁਸਾਰ ਕਾਰਵਾਈ ਕਰਦੀ ਹੈ। ਇਹ ਪ੍ਰਕਿਰਿਆ ਜ਼ਖ਼ਮੀ ਲੋਕਾਂ ਦੀ ਜਾਨ ਬਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।

ਮੀਟਿੰਗ ਦੌਰਾਨ SSP ਨੇ ਮੁਲਾਜਮਾਂ ਨੂੰ ਹਦਾਇਤ ਦਿੱਤੀ ਕਿ ਡਿਊਟੀ ਦੌਰਾਨ ਰੁਕਾਵਟ ਜਾਂ ਉਪਕਰਨ ਘਾਟ ਦੀ ਤੁਰੰਤ ਸੂਚਨਾ ਦਿੱਤੀ ਜਾਵੇ, ਤਾਂ ਜੋ ਹੱਲ ਕੀਤਾ ਜਾ ਸਕੇ। ਉਨ੍ਹਾਂ ਨੇ ਟੀਮ ਨੂੰ ਵਧੇਰੇ ਚੰਗੇ ਢੰਗ ਨਾਲ ਕੰਮ ਕਰਨ, ਆਮ ਲੋਕਾਂ ਨਾਲ ਵਧੀਆ ਵਤੀਰਾ ਬਣਾਈ ਰੱਖਣ ਅਤੇ ਹਰੇਕ ਹਾਦਸੇ ‘ਤੇ ਸੰਵੇਦਨਸ਼ੀਲਤਾ ਨਾਲ ਰਵੱਈਆ ਰੱਖਣ ਦੀਆਂ ਹਦਾਇਤਾਂ ਦਿੱਤੀਆਂ।

SSP ਸ੍ਰੀ ਮੁਕਤਸਰ ਸਾਹਿਬ ਡਾ. ਅਖਿਲ ਚੌਧਰੀ, ਆਈ.ਪੀ.ਐਸ. ਵੱਲੋਂ ਆਮ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਸੜਕ ਹਾਦਸਿਆਂ ਵਿੱਚ ਪੀੜਤ ਵਿਅਕਤੀਆਂ ਦੀ ਮਦਦ ਕਰਨਾ ਕੇਵਲ ਸੜਕ ਸੁਰੱਖਿਆ ਫੋਰਸ ਜਾਂ ਪੁਲਿਸ ਦੀ ਜ਼ਿੰਮੇਵਾਰੀ ਨਹੀ ਬਲਕਿ ਹਰ ਇਕ ਨਾਗਰਿਕ ਦੀ ਜਿੰਮੇਵਾਰੀ ਹੈ। SSF ਵੱਲੋਂ ਜ਼ਿਲ੍ਹੇ ਵਿੱਚ ਚਲਾਈ ਜਾ ਰਹੀ ਮਦਦ ਮੁਹਿੰਮ ਨੇ ਅਨੇਕਾਂ ਜਿੰਦਗੀਆਂ ਨੂੰ ਬਚਾਇਆ ਹੈ। ਜੇਕਰ ਤੁਹਾਨੂੰ ਰਸਤੇ ‘ਚ ਕੋਈ ਸੜਕ ਹਾਦਸਾ, ਗੰਭੀਰ ਜ਼ਖ਼ਮ ਜਾਂ ਮਦਦ ਦੀ ਲੋੜ ਹੋਵੇ, ਤਾਂ ਬਿਨਾਂ ਕਿਸੇ ਝਿਜਕ ਦੇ ਤੁਰੰਤ 112 ‘ਤੇ ਕਾਲ ਕਰੋ। ਸਾਡੀ ਟੀਮ 24 ਘੰਟੇ ਤੁਹਾਡੀ ਸੇਵਾ ਲਈ ਹਾਜ਼ਰ ਹੈ।

Post a Comment

Previous Post Next Post