Breaking

CIA ਮਲੋਟ ਪੁਲਿਸ ਅਤੇ ਬਿਸ਼ਨੋਈ ਗੈਂਗ ਦੇ ਗੁਰਗੇ ਵਿਚਕਾਰ ਫਾਇਰਿੰਗ, ਮੁਲਜ਼ਮ ਜ਼ਖਮੀ ਹਾਲਤ ਵਿੱਚ ਗ੍ਰਿਫ਼ਤਾਰ

 ਮੁਲਜ਼ਮ ਕੋਲੋਂ ਦੋ ਪਿਸਤੌਲ ਅਤੇ ਚੱਲੇ-ਜਿੰਦੇ ਰੌਂਦ ਵੀ ਬਰਾਮਦ

ਸ੍ਰੀ ਮੁਕਤਸਰ ਸਾਹਿਬ (BTTNEWS) –  ਜ਼ਿਲ੍ਹਾ ਪੁਲਿਸ ਸ੍ਰੀ ਮੁਕਤਸਰ ਸਾਹਿਬ ਵੱਲੋਂ ਗੈਰਕਾਨੂੰਨੀ ਹਥਿਆਰਾਂ ਅਤੇ ਗੈਂਗਸਟਰ ਗਤਿਵਿਧੀਆਂ ਖ਼ਿਲਾਫ਼ ਚਲਾਈ ਜਾ ਰਹੀ ਕਾਰਵਾਈ ਦੌਰਾਨ ਅੱਜ ਇੱਕ ਵਾਕਿਆ ਸਾਹਮਣੇ ਆਇਆ, ਜਦੋਂ ਸੀ.ਆਈ.ਏ. ਮਲੋਟ ਦੀ ਟੀਮ ਅਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਗੁਰਗੇ ਵਿਚਕਾਰ ਗੋਲੀਬਾਰੀ ਹੋਈ।

CIA ਮਲੋਟ ਪੁਲਿਸ ਅਤੇ ਬਿਸ਼ਨੋਈ ਗੈਂਗ ਦੇ ਗੁਰਗੇ ਵਿਚਕਾਰ ਫਾਇਰਿੰਗ, ਮੁਲਜ਼ਮ ਜ਼ਖਮੀ ਹਾਲਤ ਵਿੱਚ ਗ੍ਰਿਫ਼ਤਾਰ

ਇਨਕਾਊਂਟਰ ਦੀ ਵਧੀਕ ਜਾਣਕਾਰੀ ਦਿੰਦਿਆਂ ਡੀ.ਐਸ.ਪੀ (ਡੀ) ਸ੍ਰੀ ਰਮਨਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ, ਸੀਆਈਏ ਮਲੋਟ ਪੁਲਿਸ ਵੱਲੋਂ ਨਿਯਮਤ ਗਸ਼ਤ ਅਤੇ ਚੈਕਿੰਗ ਦੌਰਾਨ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ।ਨੌਜਵਾਨ ਨੇ ਪੁਲਿਸ ਨੂੰ ਵੇਖਦਿਆਂ ਹੀ ਮੋਟਰਸਾਈਕਲ ਨੂੰ ਤੇਜ਼ੀ ਨਾਲ ਭਜਾਇਆ।ਜਦ ਪੁਲਿਸ ਨੇ ਪਿੱਛਾ ਕੀਤਾ, ਤਾਂ ਉਸ ਵੱਲੋਂ ਪੁਲਿਸ 'ਤੇ ਗੋਲੀਆਂ ਚਲਾਈਆਂ ਗਈਆਂ।ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ, ਜਿਸ ਦੌਰਾਨ ਮੁਲਜ਼ਮ ਦੇ ਲੱਤ ਵਿੱਚ ਗੋਲੀ ਲੱਗੀ।

ਤੁਰੰਤ ਹੀ ਜ਼ਖਮੀ ਹਾਲਤ ਵਿੱਚ ਮੁਲਜ਼ਮ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਮੁਲਜ਼ਮ ਦੀ ਪਛਾਣ ਅਭਿਸ਼ੇਕ ਪੁੱਤਰ ਵਿਸ਼ਨੂ ਵਾਸੀ ਸੀਤੋ ਗੁਨੋ ਜਿਲਾ ਫਾਜ਼ਿਲਕਾ 

ਮੁੱਢਲੀ ਪੁੱਛਗਿਛ ਤੇ ਵੀ ਪਤਾ ਲੱਗਿਆ ਕਿ ਇਹ ਹਥਿਆਰ ਸਪਲਾਈ ਕਰਨ ਦਾ ਕੰਮ ਕਰਦਾ ਸੀ 

ਇਸ ਦੇ ਖਿਲਾਫ ਹਰਿਆਣੇ ਦੇ ਵਿੱਚ 02 ਮੁਕਦਮੇ ਡਾਕੇ ਮਾਰਨ ਦੇ ਵੀ ਦਰਜ ਹਨ ਵਜੋਂ ਹੋਈ ਹੈ ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਪਾਇਆ ਗਿਆ।


ਮੁਲਜ਼ਮ ਕੋਲੋਂ ਕੀਤੀ ਗਈ ਬਰਾਮਦਗੀ:

ਇਕ 32 ਬੋਰ ਪਿਸਤੌਲ,ਇਕ 30 ਬੋਰ ਪਿਸਤੌਲ

2 ਚੱਲੇ ਹੋਏ ਰੌਂਦ

2 ਜਿੰਦੇ ਰੌਂਦ


ਇਨਕਾਊਂਟਰ ਦੀ ਸਥਾਨ: ਇਹ ਵਾਕਿਆ ਮਲੋਟ-ਅਬੋਹਰ ਬਾਈਪਾਸ, ਤਕਰੀਬਨ 1.5 ਤੋਂ 2 ਕਿਲੋਮੀਟਰ ਦੂਰੀ 'ਤੇ  ਇੱਕ ਪੁੱਲ ਨੇੜੇ, ਵਾਪਰਿਆ।

Post a Comment

Previous Post Next Post