ਸ੍ਰੀ ਮੁਕਤਸਰ ਸਾਹਿਬ, 30 ਜੁਲਾਈ
ਸ੍ਰੀ ਮੁਕਤਸਰ ਸਾਹਿਬ ਦੇ ਐਸ.ਡੀ.ਐਮ ਸ਼੍ਰੀਮਤੀ ਬਲਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਨਾਗਰਿਕ ਸੇਵਾ ਕੇਂਦਰਾਂ ਤੋਂ ਹੁਣ ਸੁਖਾਲੇ ਤਰੀਕੇ ਨਾਲ ਵੱਧ ਤੋਂ ਵੱਧ ਸੇਵਾਵਾਂ ਦਾ ਲਾਹਾ ਲੈ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਆਰ.ਸੀ ਅਤੇ ਲਾਇਸੰਸ ਹੁਣ ਸੇਵਾ ਕੇਂਦਰਾਂ ਤੋਂ ਸੁਖਾਲੇ ਤਰੀਕੇ ਨਾਲ ਬਨਾਏ ਜਾ ਸਕਦੇ ਹਨ। ਨਵੀਂ ਆਰ.ਸੀ ਬਨਾਉਣ ਤੋਂ ਇਲਾਵਾ ਰੀਸਾਈਨਮੈਂਟ, ਐਚ.ਪੀ ਕੈਂਸਲ, ਐਚ.ਪੀ ਐਂਟਰੀ, ਆਰ.ਸੀ ਟਰਾਂਸਫਰ, ਡੁਪਲੀਕੇਟ ਆਰ.ਸੀ, ਐਨ.ਓ.ਸੀ, ਪਰਮਿਟ ਆਦਿ ਸੇਵਾ ਕੇਂਦਰਾਂ ਵਿੱਚ ਬਨਵਾ ਸਕਦੇ ਹੋ।
ਇਸ ਤੋਂ ਇਲਾਵਾ ਉਨ੍ਹਾਂ ਡਰਾਈਵਿੰਗ ਲਾਇਸੰਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਨਾਗਰਿਕ ਲਰਨਿੰਗ ਲਾਇਸੰਸ, ਲਰਨਿੰਗ ਲਾਇਸੰਸ (ਹੈਵੀ), ਲਰਨਿੰਗ ਲਾਇਸੰਸ (ਰੀਨਿਊ), ਪੱਕਾ ਲਾਇਸੰਸ, ਐਡੀਸ਼ਨਲ (ਟਰਾਂਸ) ਪੱਕਾ ਲਾਇਸੰਸ (ਹੈਵੀ), ਰੀਨਿਊ ਲਾਇਸੰਸ (ਐਲ.ਐਮ.ਵੀ), ਰੀਨਿਊ ਲਾਇਸੰਸ (ਹੈਵੀ), ਡੁਪਲੀਕੇਟ (ਐਲ.ਐਮ.ਵੀ ਅਤੇ ਹੈਵੀ), ਪਤਾ ਤਬਦੀਲ ਕਰਵਾਉਣ ਲਈ (ਐੱਡਰੈਸ ਚੇਂਜ), ਨਾਮ/ਜਨਮ ਤਾਰੀਖ ਬਦਲੀ, ਫੋਟੋ ਬਦਲੀ ਕਰਵਾਉਣ ਲਈ (ਚੇਂਜ ਆੱਫ ਸਨੈਪ), ਕੰਡਕਟਰ ਲਾਇਸੰਸ, ਇੰਟਰਨੈਸ਼ਨਲ ਲਾਇਸੰਸ (ਹੈਵੀ ਅਤੇ ਐਲ.ਐਮ.ਵੀ), ਡਰਾਈਵਿੰਗ ਲਾਇਸੰਸ ਐਕਸਟਰੈਕਟ ਆਦਿ ਸੇਵਾਵਾਂ ਦਾ ਲਾਭ ਸੇਵਾ ਕੇਂਦਰਾਂ ਤੋਂ ਸੁਖਾਲੇ ਤਰੀਕੇ ਨਾਲ ਲੈ ਸਕਦੇ ਹਨ।