ਪੰਚਾਂ ਦੀ ਚੋਣ ਵਿੱਚ ਆਪ ਨੇ ਮਾਰੀ ਬਾਜ਼ੀ, ਵਿਧਾਇਕ ਕਾਕਾ ਬਰਾੜ ਨੇ ਦਿੱਤੀਆਂ ਵਧਾਈਆਂ
ਸ੍ਰੀ ਮੁਕਤਸਰ ਸਾਹਿਬ, 28 ਜੁਲਾਈ : ਬੀਤੇ ਦਿਨ ਹੋਈਆਂ ਪੰਚਾਂ ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਮਿਲੇ ਫਤਵੇ ਨੇ ਸੂਬਾ ਸਰਕਾਰ ਦੇ ਕੰਮਾਂ ਦੇ ਮੋਹਰ ਲਗਾ ਦਿੱਤੀ ਹੈ।ਬੀਤੇ ਦਿਨ ਮੁਕਤਸਰ ਦਿਹਾਤੀ ਤੇ ਲੰਬੀ ਢਾਬ ਵਿੱਚ ਜੇਤੂ ਰਹੇ ਆਪ ਦੇ ਉਮੀਦਵਾਰਾਂ ਦਾ ਅੱਜ ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੱਲੋਂ ਮੂੰਹ ਮਿੱਠਾ ਕਰਵਾਕੇ ਵਧਾਈ ਦਿੱਤੀ। ਅੱਜ ਸਵੇਰ ਤੋਂ ਹੀ ਵਿਧਾਇਕ ਕਾਕਾ ਬਰਾੜ ਦੇ ਗ੍ਰਹਿ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ।
ਇਸ ਮੌਕੇ ਬੋਲਦਿਆਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਆਖਿਆ ਕਿ ਸੂਬਾ ਸਰਕਾਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਲੋਕ ਪੱਖੀ ਕੰਮਾਂ ਤੋਂ ਖੁਸ਼ ਹੋਕੇ ਜਨਤਾ ਨੇ ਇਹ ਨਤੀਜ਼ੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਲਗਾਤਾਰ ਮੁੱਖਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਲੋਕ ਭਲਾਈ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁਕਤਸਰ ਦਿਹਾਤੀ ਦੀ ਚੋਣ ਵਿੱਚ ਉਤਰੇ ਕੁਲਵਿੰਦਰ ਸਿੰਘ 55 ਵੋਟਾਂ ਦੇ ਫਰਕ ਨਾਲ ਜਿੱਤੇ ਜਦਕਿ ਲੰਬੀ ਢਾਬ ਦੇ ਮਨਿੰਦਰ ਸਿੰਘ 4 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਕੁੱਲ 15 ਪੰਚਾਂ ਦੀ ਚੋਣ ਸੀ ਜਦਕਿ 13 ਪੰਚਾਂ ਦੀ ਸਰਬਸੰਮਤੀ ਹੋ ਗਈ ਸੀ ਜਦਕਿ 2 ਪੰਚਾਂ ਦੀਆਂ ਚੋਣਾਂ ਹੋਈਆਂ। ਜਿਸ ਵਿੱਚ ਲੋਕਾਂ ਨੇ ਫਤਵਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਦਿੱਤਾ।ਇਸ ਮੌਕੇ ਵਿਧਾਇਕ ਕਾਕਾ ਬਰਾੜ ਨੇ ਵਿਸ਼ਵਾਸ ਦੁਆਇਆ ਕਿ ਪੰਚਾਇਤਾਂ ਦੇ ਕੰਮ ਲਗਾਤਾਰ ਜਾਰੀ ਰਹਿਣਗੇ ਅਤੇ ਪਿੰਡਾਂ ਦੇ ਵਿਕਾਸ ਲਈ ਕੋਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਸਿਵਲ ਤੇ ਪੁਲਸ ਪ੍ਰਸ਼ਾਸਨ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਕਿਸੇ ਲੜਾਈ ਝਗੜੇ ਤੋਂ ਇਹ ਚੋਣਾਂ ਕਰਵਾਈਆ।ਇਸ ਮੌਕੇ ਤੇ ਪ੍ਰਧਾਨ ਸੁਖਜਿੰਦਰ ਸਿੰਘ ਬੱਬਲੂ ਬਰਾੜ, ਬਲਾਕ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੰਬਰਦਾਰ, ਜਤਿੰਦਰ ਮਹੰਤ, ਰਮਨਦੀਪ ਸਿੰਘ, ਅਮਨਜੀਤ ਸਿੰਘ ਮੈਂਬਰ, ਸੁਖਜਿੰਦਰ ਸਿੰਘ ਚਹਿਲ, ਸਰਪੰਚ ਜੱਸਾ ਸਿੰਘ, ਜਗਦੇਵ ਸਿੰਘ ਗਰੇਵਾਲ, ਅਵੀਨੀਤ ਸਿੰਘ, ਪਿੰਦਾ ਸਿੰਘ, ਗੁਰਜੰਟ ਸਿੰਘ ਮਹੰਤ, ਗੁਰਬਿੰਦਰ ਮਾਂਗਟ, ਉਪਕਾਰ ਸਿੰਘ, ਲਖਵਿੰਦਰ ਸਿੰਘ ਲੱਜੀ, ਕਾਕੂ ਦਿਉਲ, ਗਗਨ ਲੰਬੀ ਢਾਬ, ਹਰਬੰਸ ਸਿੰਘ, ਹਰਪਾਲ ਸਿੰਘ ਸਰਪੰਚ ਆਦਿ ਹਾਜ਼ਰ ਸਨ।