ਕੁੱਕ ਕਮ ਹੈਲਪਰ (ਮਿਡ ਡੇ ਮੀਲ) ਦੇ ਵਧੀਆ ਖਾਣਾ ਬਣਾਉਣ ਦੇ ਕਰਵਾਏ ਜਾਣਗੇ ਬਲਾਕ ਪੱਧਰੀ ਮੁਕਾਬਲੇ

BTTNEWS
0


ਸ਼੍ਰੀ ਮੁਕਤਸਰ ਸਾਹਿਬ : ਯਾਦਵਿੰਦਰ ਸਿੰਘ ਮਾਨ ਜਿਲ੍ਹਾ ਸਿੱਖਿਆ ਅਫਸਰ (ਐ.ਸਿੱ),ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਜਨਰਲ ਮੈਨੇਜਰ ਮੁੱਖ ਦਫਤਰ ਮੋਹਾਲੀ ਤੋਂ ਮਿਲੀ ਹਦਾਇਤ ਅਨੁਸਾਰ ਪੀ.ਐਮ.ਪੋਸ਼ਣ (ਮਿਡ ਡੇ ਮੀਲ)  ਅਧੀਨ ਕੰਮ ਕਰ ਰਹੀ ਕੁੱਕ ਕਮ ਹੈਪਲਰ ਵੱਲੋਂ ਖਾਣਾ ਵਧੀਆ ਬਣਾਉਣ ਦੇ ਮੁਕਾਬਲੇ  ਬਲਾਕ ਪੱਧਰੀ ਕਰਵਾਏ ਜਾ ਰਹੇ ਹਨ। ਮੁਕਾਬਲੇ ਸਬੰਧੀ ਹਰਜਿੰਦਰ ਸਿੰਘ ਵੋਕੇਸ਼ਨਲ ਮਾਸਟਰ ਤੈਨਾਤ ਸਸ ਸਕੂਲ ਪਿੰਡ ਮਲੋਟ ਨੂੰ ਬਤੌਰ ਜਿਲ੍ਹਾ ਨੋਡਲ ਅਫਸਰ ਲਗਾਇਆ ਗਿਆ ਹੈ।ਬਲਾਕ ਵਾਈਜ਼ ਮੁਕਾਬਲਾ ਇੱਕੋ ਦਿਨ ਮਿਤੀ 29-07-2025 ਨੂੰ ਸਿੱਖਿਆ ਵਿਭਾਗ ਅਧੀਨ ਆਉਦੇ 6 ਬਲਾਕਾਂ ਵਿੱਚ ਕਰਵਾਇਆ ਜਾਵੇਗਾ। ਇਹ ਮੁਕਾਬਲਾ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜਗਦੀਪ ਸਿੰਘ,ਯਸ਼ਪਾਲ ਸਿੰਘ,ਮਨੋਜ ਬੇਦੀ ਤੇ ਬਲਵਿੰਦਰ ਸਿੰਘ ਅਤੇ ਬਲਾਕ ਇੰਚਾਰਜ ਸੰਦੀਪ ਕੁਮਾਰ,ਟਿੰਕੂ ਬਾਲਾ,ਰਜਨੀ ਰਾਣੀ,ਕੁਲਦੀਪ ਸਿੰਘ,ਚੇਤਨ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ।

ਰਾਹੁਲ ਬਖਸ਼ੀ ਜਿਲ੍ਹਾ ਲੇਖਾਕਾਰ ਨੇ ਵੀ ਦੱਸਿਆ ਕਿ  6 ਬਲਾਕਾਂ ਵਿੱਚ ਪ੍ਰਾਪਤ ਐਂਟਰੀ ਅਨੁਸਾਰ ਕੁੱਲ 70  ਕੁੱਕ ਕਮ ਹੈਲਪਰ ਮੁਕਾਬਲੇ ਵਿੱਚ ਭਾਗ ਲੈਣਗੇ।ਹਰੇਕ ਬਲਾਕ ਵਿੱਚ ਇੱਕ ਹੋਮ ਸਾਇੰਸ ਅਧਿਆਪਕਾ ਜੱਜਮੈਂਟ ਦੇਣ ਲਈ ਜਿਹਨਾ ਦੇ ਨਾਮ ਰਾਮਤੀਰਥ ਕੌਰ ਉਦੇਕਰਨ,ਕੁਲਜੀਤ ਕੌਰ ਚੱਕ ਗਿਲਜੇਵਾਲਾ,ਸ਼ਮਨਦੀਪ ਕੌਰ ਹੁਸਨਰ,ਪ੍ਰਿੰਯਕਾ ਗਿੱਦੜਬਾਹਾ,ਰਮਨਦੀਪ ਮਲੋਟ ਅਤੇ ਸੁਪਿੰਦਰ ਕੌਰ ਅਬੁਲ ਖੁਰਾਣਾ ਨਿਯੁਕਤ ਕੀਤਾ ਗਿਆ।

ਹਰਜਿੰਦਰ ਸਿੰਘ ਨੋਡਲ ਅਫਸਰ ਨੇ ਮੁਕੰਮਲ ਜਾਣਕਾਰੀ ਦਿੱਤੀ ਕਿ ਜੋ ਹਰੇਕ ਬਲਾਕ ਵਿੱਚੋਂ ਕੁੱਕ ਕਮ ਹੈਲਪਰ ਪਹਿਲੇ ਸਥਾਨ ਤੇ ਆਵੇਗਾ ਉਹ ਅੱਗੋਂ ਜਿਲ੍ਹਾ ਪੱਧਰੀ ਮੁਕਾਬਲੇ ਵਿੱਚ ਭਾਗ ਲਵੇਗਾ। ਜ਼ਿਲ੍ਹਾ ਪੱਧਰੀ ਮੁਕਾਬਲਾ ਮਿਤੀ 07.08.2025 ਨੂੰ ਕਰਵਾਇਆ ਜਾਵੇਗਾ। ਜਿਲ੍ਹਾ ਪੱਧਰੀ ਮੁਕਾਬਲੇ ਵਿੱਚ ਜੋ ਕੁੱਕ ਕਮ ਹੈਲਪਰ ਪਹਿਲੇ , ਦੂਜੇ ਅਤੇ ਤੀਜੇ ਸਥਾਨ ਤੇ ਆਵੇਗਾ। ਉਹ ਸਟੇਟ ਪੱਧਰੀ ਮੁਕਾਬਲੇ ਵਿੱਚ ਭਾਗ ਲਵੇਗਾ।

Post a Comment

0Comments

Post a Comment (0)