ਗੁਰੂ ਅੰਗਦ ਦੇਵ ਨਗਰ ਵਿੱਚ ਮਨਾਇਆ ਗਿਆ ਤੀਜ ਤਿਉਹਾਰ, ਪ੍ਰੀਤੀ ਬੇਦੀ ਨੂੰ ਚੁਣਿਆ ਗਿਆ ਮਿਸ ਤੀਜ
ਸ੍ਰੀ ਮੁਕਤਸਰ ਸਾਹਿਬ, 02 ਅਗਸਤ : ਕੋਟਕਪੂਰਾ ਰੋਡ 'ਤੇ ਸਥਿਤ ਗੁਰੂ ਅੰਗਦ ਦੇਵ ਨਗਰ ਗਲੀ ਨੰਬਰ 4-ਸੀ ਵਿੱਚ ਰਿਤੂ ਬਾਂਸਲ ਅਤੇ ਉਸਦੀਆਂ ਸਹੇਲੀਆਂ ਵੱਲੋਂ ਤੀਜ ਤਿਉਹਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਾਰੀਆਂ ਔਰਤਾਂ ਅਤੇ ਕੁੜੀਆਂ ਨੇ ਇਕੱਠੇ ਹੋ ਕੇ ਤੀਜ ਦਾ ਤਿਉਹਾਰ ਮਨਾਇਆ ਅਤੇ ਪੰਜਾਬੀ ਸੱਭਿਆਚਾਰ ਦੀ ਛਟਾ ਬਿਖੇਰੀ। ਤੀਜ ਤਿਉਹਾਰ ਦੇ ਮੌਕੇ 'ਤੇ ਪੰਜਾਬੀ ਪਹਿਰਾਵੇ ਵਿੱਚ ਸਜੀਆਂ ਔਰਤਾਂ ਨੇ ਪੰਜਾਬੀ ਲੋਕ ਨਾਚ ਗਿੱਧਾ ਪੇਸ਼ ਕਰਕੇ ਧੂਮ ਮਚਾ ਦਿੱਤੀ ਅਤੇ ਬੋਲੀਆਂ ਗਾ ਕੇ ਸਮਾਂ ਬੰਨਿਆ। ਇਸ ਮੌਕੇ 'ਤੇ ਮਿਸ ਤੀਜ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਪ੍ਰੀਤੀ ਬੇਦੀ ਨੂੰ ਮਿਸ ਤੀਜ ਚੁਣਿਆ ਗਿਆ ਅਤੇ ਉਨ੍ਹਾਂ ਨੂੰ ਮਿਸ ਤੀਜ ਦਾ ਤਾਜ ਸਿਰ 'ਤੇ ਰੱਖ ਕੇ ਵਧਾਈ ਦਿੱਤੀ ਗਈ। ਇਸ ਮੌਕੇ ਸ਼ਾਲੂ, ਨੇਹਾ, ਗੌਰੀ, ਮਮਤਾ, ਅਨੁ ਬਾਂਸਲ, ਨਿਸ਼ਾ ਬਾਂਸਲ ਅਤੇ ਗੁਰੂ ਅੰਗਦ ਦੇਵ ਨਗਰ ਦੀਆਂ ਹੋਰ ਔਰਤਾਂ ਵੀ ਮੌਜੂਦ ਸਨ।