ਸ੍ਰੀ ਮੁਕਤਸਰ ਸਾਹਿਬ, 31 ਜੁਲਾਈ:
ਪੰਜਾਬ ਸਰਕਾਰ ਵੱਲੋ ਗੁਰਨਾਮ ਸਿੰਘ, ਮੁੱਖ ਖੇਤੀਬਾੜੀ ਅਫਸਰ, ਸ੍ਰੀ ਫਤਿਹਗੜ੍ਰ ਸਾਹਿਬ ਦੀ ਡਿਊਟੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਯੂਰੀਆ ਖਾਦ ਦੀ ਵੱਧ ਵਿਕਰੀ ਸਬੰਧੀ ਚੈਕਿੰਗ ਲਈ ਲਗਾਈ ਗਈ ਹੈ। ਇਸ ਸਬੰਧ ਵਿੱਚ ਅੱਜ ਗੁਰਨਾਮ ਸਿੰਘ, ਮੁੱਖ ਖੇਤੀਬਾੜੀ ਅਫਸਰ, ਸ੍ਰੀ ਫਤਿਹਗੜ੍ਰ ਸਾਹਿਬ ਦੀ ਪ੍ਰਧਾਨਗੀ ਹੇਠ ਜਸ਼ਨਦੀਪ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਇੰਨੋਫ) ਸ੍ਰੀ ਮੁਕਤਸਰ ਸਾਹਿਬ, ਜਗਮੋਹਨ ਸਿੰਘ, ਬਲਾਕ ਖੇਤੀਬਾੜੀ ਅਫਸਰ, ਗਿੱਦੜਬਾਹਾ ਅਤੇ ਨਰਿੰਦਰ ਪਾਲ ਸਿੰਘ, ਖੇਤੀਬਾੜੀ ਵਿਕਾਸ ਅਫਸਰ ਵੱਲੋਂ ਵੱਖ—ਵੱਖ ਖਾਦ ਵਿਕਰੇਤਾਵਾਂ ਦੀ ਯੂਰੀਆ ਖਾਦ ਦੀ ਖਰੀਦ ਅਤੇ ਵਿਕਰੀ ਸਬੰਧੀ ਚੈਕਿੰਗ ਕੀਤੀ ਗਈ।
ਉਨ੍ਹਾਂ ਚੈਕਿੰਗ ਦੌਰਾਨ ਸਮੂਹ ਖਾਦ ਵਿਕਰੇਤਾਵਾ ਨੂੰ ਹਦਾਇਤ ਕੀਤੀ ਕਿ ਕਿਸਾਨਾ ਨੂੰ ਉਹਨਾਂ ਦੀ ਲੋੜ ਅਨੁਸਾਰ ਯੂਰੀਆ ਖਾਦ ਦਿੱਤੀ ਜਾਵੇ ਅਤੇ ਖਾਦ ਦੀ ਵਿਕਰੀ ਪੀ.ੳ.ਐਸ. ਮਸ਼ੀਨ ਰਾਹੀ ਕੀਤੀ ਜਾਵੇ, ਇਸ ਤੋ ਇਲਾਵਾ ਯੂਰੀਆ ਖਾਦ ਦੀ ਸੇਲ ਕੇਵਲ ਖੇਤੀਬਾੜੀ ਕਿੱਤੇ ਵਿੱਚ ਵਰਤਣ ਲਈ ਹੀ ਕੀਤੀ ਜਾਵੇ।
ਇਸ ਸਬੰਧ ਵਿੱਚ ਪ੍ਰਧਾਨ ਵੱਲੋਂ ਬਲਾਕ ਖੇਤੀਬਾੜੀ ਦਫਤਰ ਗਿੱਦੜਬਾਹਾ ਵਿਖੇ ਬਲਾਕ ਅਧੀਨ ਆਉਦੀਆਂ ਵੱਖ—ਵੱਖ ਸਹਿਕਾਰੀ ਸਭਾਵਾ ਦੇ ਸਕੱਤਰਾ ਨਾਲ ਵੀ ਮੀਟਿੰਗ ਕੀਤੀ ਗਈ ਅਤੇ ਯੂਰੀਆ ਖਾਦ ਦੀ ਵਿਕਰੀ ਸਬੰਧੀ ਰਿਕਾਰਡ ਚੈਕ ਕੀਤਾ ਗਿਆ। ਇਸ ਮੌਕੇ ਲਵਪ੍ਰੀਤ ਸਿੰਘ, ਏ.ਟੀ.ਐਮ. ਅਤੇ ਰਛਪਿੰਦਰ ਸਿੰਘ ਟੀਮ ਨਾਲ ਹਾਜ਼ਰ ਸਨ।