Breaking

ਗਊਸ਼ਾਲਾ ਵਿਖੇ ਸ਼ਿਵ ਮਹਾ ਪੁਰਾਣ ਦੀ ਕਥਾ ਲਗਾਤਾਰ ਜਾਰੀ

ਭਗਵਾਨ ਪੇ ਭਰੋਸਾ ਰੱਖੋ ਸਭ ਗ੍ਰਹਿ ਸੀਧੇ ਹੋ ਜਾਏਂਗੇ :  ਸਵਾਮੀ ਯਮੁਨਾਪੁਰੀ

ਮਾਨਸਾ : ਗਊਸ਼ਾਲਾ ਐਂਡ ਮੰਦਰ ਸੁਧਾਰ ਕਮੇਟੀ, ਮਾਨਸਾ ਵੱਲੋਂ ਗਊਸ਼ਾਲਾ ਵਿੱਚ ਪਹਿਲੀ ਵਾਰ ਮਾਨਸਾ ਵਿਖੇ ਸ਼ਿਵ ਮਹਾ ਪੁਰਾਣ ਕਥਾ ਦਾ ਆਯੋਜਨ ਕੀਤਾ ਗਿਆ ਜੋ ਕਿ ਮਿਤੀ ੧੫-੦੯-੨੦੨੫ ਤੋਂ ੨੧-੦੯-੨੦੨੫ ਤੱਕ ਗਊਸ਼ਾਲਾ ਵਿਖੇ ਸ਼ਾਮ ਨੂੰ ੩ ਵਜੇ ਤੋਂ ੬ ਵਜੇ ਤੱਕ ਰੋਜਾਨਾ ਚੱਲੇਗੀ ਮਿਤੀ ੨੧-੦੯-੨੦੨੫ ਨੂੰ ਹਵਨ ਯੱਗ ਹੋਵੇਗਾ ਅਤੇ ਭੋਗ ਉਪਰੰਤ ਭੰਡਾਰਾ ਅਤੁੱਟ ਵਰਤੇਗਾ। 


ਇਸ ਸਬੰਧੀ ਜਾਣਕਾਰੀ ਦਿੰਦਿਆ ਗਉਸ਼ਾਲਾ ਦੇ ਪ੍ਰਧਾਨ ਮੁਕੇਸ਼ ਕੁਮਾਰ ਮੋਨੂੰ ਦਾਨੇਵਾਲੀਆ ਅਤੇ ਜਨਰਲ ਸਕੱਤਰ ਮਨੀਸ਼ ਕੁਮਾਰ ਬੱਬੂ ਰੜ੍ਹ ਵਾਲੇ ਨੇ ਦੱਸਿਆ ਕਿ ਇਸ ਕਥਾ ਦੇ ਸਬੰਧ ਵਿੱਚ ਸਾਰੇ ਸ਼ਹਿਰ ਵਿੱਚ ਸਾਰੀਆਂ ਜਾਗਰਣ ਮੰਡਲੀਆਂ ਦੇ ਸਹਿਯੋਗ ਨਾਲ ਪ੍ਰਭਾਤ ਫੇਰੀ ਲਗਾਤਾਰ ਚੱਲ ਰਹੀ ਹੈ। ਉਹਨਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਦੀ ਪ੍ਰਭਾਤ ਫੇਰੀ ਸ਼ਹਿਰ ਦੇ ਵੱਖ ਵੱਖ ਕੋਨਿਆ ਤੋਂ ਹੁੰਦੀ ਹੋਈ ਇੱਕ ਗਊ ਭਗਤ ਸੁਰਿੰਦਰ ਕੁਮਾਰ (ਅੱਗਰਵਾਲ ਬੂਟ ਹਾਊਸ ਵਾਲੇ) ਅਤੇ ਉਹਨਾਂ ਦੀ ਧਰਮ ਪਤਨੀ ਕਿਰਨਾ ਰਾਣੀ ਪ੍ਰਧਾਨ ਰਾਧੇ ਰਾਧੇ ਮਹਿਲਾ ਸਤਸੰਗ ਮੰਡਲ (ਗਊਸ਼ਾਲਾ ਮੰਦਰ) ਦੇ ਘਰ ਵਿਖੇ ਪਹੁੰਚੀ ਜਿੱਥੇ ਉਹਨਾਂ ਦਾ ਫੁਲਾਂ ਦੀ ਵਰਖਾ ਕਰਕੇ ਭਰਪੂਰ ਸਵਾਗਤ ਕੀਤਾ ਗਿਆ। ਸੰਕੀਰਤਨ ਦੌਰਾਨ ਜਦੋਂ ਇੱਕ ਭਗਤ ਨੇ………ਤੇਰੇ ਡਮਰੂ ਕੀ ਧੁਨ ਸੁਣ ਕੇ……ਮੈ ਕਾਸ਼ੀ ਨਗਰੀ ਆਈ ਹੂੰ……… ਗਾਇਆ ਤਾਂ ਪੰਡਾਲ ਦੇ ਵਿੱਚ ਬੈਠੇ ਭਗਤ ਸ਼ਿਵ ਦੇ ਰੰਗ ਵਿੱਚ ਰੰਗੇ ਗਏ ਅਤੇ ਉਹਨਾਂ ਨੱਚ ਨੱਚ ਕੇ ਧਮਾਲਾਂ ਪਾ ਦਿੱਤੀਆਂ। ਅਖੀਰ ਤੇ ਆਰਤੀ ਹੋਣ ਉਪਰੰਤ ਗਊਸ਼ਾਲਾ ਕਮੇਟੀ ਵੱਲੋਂ ਸੁਰਿੰਦਰ ਕੁਮਾਰ (ਅੱਗਰਵਾਲ ਬੂਟ ਹਾਊਸ ਵਾਲੇ) ਅਤੇ ਉਹਨਾਂ ਦੀ ਧਰਮ ਪਤਨੀ ਕਿਰਨਾ ਰਾਣੀ ਪ੍ਰਧਾਨ ਰਾਧੇ ਰਾਧੇ ਮਹਿਲਾ ਸਤਸੰਗ ਮੰਡਲ (ਗਊਸ਼ਾਲਾ ਮੰਦਰ) ਦੇ ਪਰਿਵਾਰ ਨੂੰ  ਸਨਮਾਨਿਤ ਕੀਤਾ ਗਿਆ।


ਉਹਨਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਦੀ ਕਥਾ ਦਾ ਪ੍ਰਵਚਨ ਕਰਦਿਆਂ ਮਹਾਂ ਮੰਡਲੇਸ਼ਵਰ ਸ਼ਿਵ ਯੋਗੀ ਸ਼੍ਰੀ ਸ਼੍ਰੀ ੧੦੦੮ ਸਵਾਮੀ ਯਮੁਨਾਪੁਰੀ ਜੀ ਮਹਾਰਾਜ ਹਰਿਦੁਆਰ ਵਾਲਿਆਂ ਨੇ ਅਮ੍ਰਿਤਮਈ ਕਥਾ ਦੀ ਵਰਖਾ ਕਰਦਿਆਂ ਕਿਹਾ ਕਿ ਭਗਵਾਨ ਪੇ ਭਰੋਸਾ ਰੱਖੋ, ਸਭ ਗ੍ਰਹਿ ਸੀਧੇ ਹੋ ਜਾਏਂਗੇ। ਇਧਰ ਉਧਰ ਭਟਕਨੇ ਕੀ ਜਰੂਰਤ ਨਹੀਂ। ਉਹਨਾਂ ਕਿਹਾ ਕਿ ਦਿਨ ਰਹਿ ਗਏ ਤੇਰੇ ਗਿਣਤੀ ਦੇ, ਕੱਟ ਲੈ ਕੁਛ ਪਲ ਬਿਨਤੀ ਦੇ। ਉਹਨਾਂ ਕਿਹਾ ਕਿ ਪ੍ਰਮਾਤਮਾ ਕੋ ਮਿਲਨੇ ਕੇ ਦੋ ਹੀ ਤਰੀਕੇ ਹੈਂ ਜਾਂ ਸ਼ਰਨਾਗਤੀ ਜਾਂ ਗਿਆਨ। ਗਿਆਨ ਕੀ ਅਗਨੀ ਮੇ ਕਰਮ ਕੇ ਬੀਜ ਭੁੰਨ ਜਾਤੇ ਹੈ, ਭੁੰਨੇ ਹੋਏ ਬੀਜ ਕਭੀ ਉਗਤੇ ਨਹੀਂ। ਸਭ ਕੁਛ ਔਰ ਸਾਰੇ ਕਰਮ ਭਗਵਾਨ ਕੋ ਅਰਪਿਤ ਕਰਦੋ ਫਿਰ ਪ੍ਰਮਾਤਮਾ ਆਪਕੇ ਨਿਰਲੇਪ ਕਰਦੇਗਾ। ਉਹਨਾਂ ਕਿਹਾ ਕਿ ਅੱਛਾ ਭਗਵਾਨ ਤੇਰੀ ਮਰਜੀ, ਕੁਛ ਵੀ ਹੋ ਜਾਏ ਸ਼ਿਕਾਇਤ ਨਹੀਂ ਕਰਨੀ, ਧੰਨਵਾਦ ਹੀ ਕਰਨਾ ਹੈ। ਜਦੋਂ ਉਹਨਾਂ ਨੇ …………ਮਾਏ ਨੀ ਮੈਨੂੰ ਅੰਦਰੋ ਪੈ ਗਏ ਚੋਰ, ਦਾਤੀਏ ਤੇਰੇ ਬੱਚਿਆਂ ਨੂੰ ਕੀ ਪ੍ਰਵਾਹ……… ਗਾਇਆ ਤਾਂ ਪੰਡਾਲ ਵਿੱਚ ਬੈਠੇ ਭਗਤਜਨ ਸ਼ਿਵ ਦੀ ਭਗਤੀ ਵਿੱਚ ਲੀਨ ਹੋ ਗਏ ਅਤੇ ਝੂਮਨ ਲੱਗ ਪਏ।

ਅੱਜ ਦੀ ਕਥਾ ਦੀ ਜੋਤੀ ਪ੍ਰਚੰਡ ਦੀ ਪਵਿੱਤਰ ਰਸਮ ਚਿਮਨ ਲਾਲ, ਯੋਗੇਸ਼ ਜਿੰਦਲ ਖਿਆਲੇ ਵਾਲੇ ਅਤੇ ਉਹਨਾਂ ਦੇ ਪਰਿਵਾਰ ਨੇ ਨਿਭਾਈ ਅਤੇ ਆਰਤੀ ਦੀ ਰਸਮ ਸ਼ਾਮ ਲਾਲ ਮਿੱਢਾ (ਸ਼ਾਮ ਬਰਦਰਜ਼ ਚੰਡੀਗੜ੍ਹ ਵਾਲੇ) ਅਤੇ ਰਜਿੰਦਰ ਕੁਮਾਰ ਐਂਡ ਗਰੁੱਪ (ਬਲਿਊ ਹੈਵਨ ਕਲੋਨੀ ਵਾਲੇ ਨੇ) ਨੇ ਆਪਣੇ ਕਰ ਕਮਲਾਂ ਨਾਲ ਅਦਾ ਕੀਤੀ। ਇਸ ਸਾਰੇ ਪ੍ਰੋਗਰਾਮ ਦੀ ਵੀਡੀਓਗ੍ਰਾਫੀ ਦੀ ਫਰੀ ਸੇਵਾ ਭਜਨ ਗਾਇਕ ਨਿਤਿਨ ਖੂੰਗਰ ਵੱਲੋਂ ਕੀਤੀ ਜਾ ਰਹੀ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਵਾਇਸ ਪ੍ਰਧਾਨ ਮਾਸ਼ਟਰ ਹਾਕਮ ਚੰਦ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਨੰਗਲਾ, ਜਤਿੰਦਰ ਵੀਰ ਗੁਪਤਾ, ਕੈਸ਼ੀਅਰ ਧਰਮਪਾਲ ਚਾਂਦਪੁਰੀਆਂ, ਚੇਅਰਮੈਨ ਅਸ਼ੋਕ ਚਾਂਦਪੁਰੀਆ, ਵਿਸ਼ਾਲ ਜੈਨ ਗੋਲਡੀ ਸੀਨੀਅਰ ਵਾਇਸ ਪ੍ਰਧਾਨ ਨਗਰ ਕੌਸਲ, ਚੰਦਨ ਸਿੰਗਲਾ ਐਲ.ਆਈ.ਸੀ., ਰੁਲਦੂ ਰਾਮ ਰੋੜੀ ਵਾਲੇ, ਪ੍ਰੇਮ ਨਾਥ ਨੰਦਗੜ੍ਹ, ਜਗਦੀਸ਼ ਰਾਏ, ਭੋਲਾ ਰਾਮ ਰੇਹ ਵਾਲੇ, ਪਵਨ ਕੁਮਾਰ ਬਰੇਟਾ ਗੈਸ ਏਜੰਸੀ, ਸੁਭਾਸ਼ ਅੰਕਾਵਾਲੀ, ਇਸ਼ਵਰ ਗੋਇਲ, ਮੁਨੀਸ਼ ਪਿੰਟੂ ਲੈਹਰੀ ਅਤੇ ਪ੍ਰਦੀਪ ਭੋਲੂ ਅੱਕਾਂਵਾਲੀ ਹਾਜਰ ਸਨ।


Post a Comment

Previous Post Next Post