Breaking

ਜਿਲ੍ਹਾ ਪੁਲਿਸ ਵੱਲੋਂ 2 ਕਿਲੋ ਅਫੀਮ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ

 

ਜਿਲ੍ਹਾ ਪੁਲਿਸ ਵੱਲੋਂ 2 ਕਿਲੋ ਅਫੀਮ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ

ਸ੍ਰੀ ਮੁਕਤਸਰ ਸਾਹਿਬ, ਚਰਨਜੀਤ ਸਿੰਘ ਸੋਹਲ ਐਸ.ਐਸ.ਪੀ ਵੱਲੋਂ ਜਿਲ੍ਹਾਂ ਅੰਦਰ ਸ਼ਰਰਾਰਤੀ ਅਨਸਰਾਂ ਖਿਲਾਫ ਅਤੇ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਰਾਜਪਾਲ ਸਿੰਘ ਹੁੰਦਲ ਐਸ.ਪੀ (ਡੀ) ਅਤੇ ਜਸਪਾਲ ਸਿੰਘ ਢਿਲੋ ਡੀ.ਐਸ.ਪੀ (ਮਲੋਟ) ਦੀ ਨਿਗਰਾਨੀ ਹੇਠ ਐਸ.ਆਈ ਮਨਿੰੰਦਰ ਸਿੰਘ ਮੁੱਖ ਅਫਸਰ ਥਾਣਾ ਲੰਬੀ ਪੁਲਿਸ ਵੱਲੋਂ 2 ਕਿਲੋ ਅਫੀਮ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਮਿਲੀ। ਜਾਣਕਾਰੀ ਮੁਤਬਿਕ ਮਿਤੀ 14.09.2021 ਲੰਬੀ ਪੁਲਿਸ ਪਾਰਟੀ ਬ੍ਰਾਏ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਸੂਆ ਨੇੜੇ ਸੱਪਾ ਵਾਲਾ ਡੇਰਾ ਬਾਹੱਦ ਰਕਬਾ ਪਿੰਡ ਲੰਬੀ ਮੌਜੂਦ ਸੀ ਤਾਂ ਸੂਏ ਦੀ ਪੱਟੜੀ ਪਰ ਇੱਕ ਮੋਨਾ ਨੌਜਵਾਨ ਜਿਸ ਦੇ ਹੱਥ ਵਿੱਚ ਇੱਕ ਝੋਲਾ ਕੱਪੜਾ ਫੜਿਆ ਹੋਇਆ ਸੀ ਆਉਦਾ ਦਿਖਾਈ ਦਿੱਤੀ। ਜੋ ਪੁਲਿਸ ਪਾਰਟੀ ਨੂੰ ਵੇਖ ਕੇ ਇੱਕਦਮ ਪਿੱਛੇ ਨੂੰ ਮੁੜਨ ਲੱਗਾ ਤਾਂ ਪੁਲਿਸ ਪਾਰਟੀ ਵੱਲੋਂ ਉਕਤ ਨੌਜਵਾਨ ਨੂੰ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਰਾਜੇਸ਼ ਯਾਦਵ ਪੁੱਤਰ ਸੀਤਾ ਰਾਮ, ਵਾਸੀ ਪਿੰਡ ਖਟਕੜ,ਤਹਿ ਮਾਧੌਪੁਰ ਜਿਲ੍ਹਾਂ ਸੀਕਰ(ਰਾਜ) ਦੱਸਿਆ। ਜਿਸ ਤੇ ਪੁਸਿਲ ਵੱਲੋਂ ਰਾਕੇਸ਼ ਯਾਦਵ ਦੇ ਹੱਥ ਵਿੱਚ ਫੜੇ ਝੋਲਾ ਕੱਪੜਾ, ਰੰਗ ਘਸਮੈਲਾ ਦੀ ਤਲਾਸ਼ੀ ਕੀਤੀ ਤਾਂ ਉਸ ਵਿੱਚ ਇੱਕ ਪਾਰਦਰਸ਼ੀ ਮੋਮੀ ਲਿਫਾਫਾ ਵਿੱਚ ਅਫੀਮ ਬ੍ਰਾਮਦ ਹੋਈ ਜਿਸ ਦਾ ਵਜ਼ਨ ਕਰਨ ਤੇ ਇਹ 2 ਕਿਲੋਗ੍ਰਾਮ ਪਾਈ ਗਈ ਜਿਸ ਤੇ ਪੁਲਿਸ ਵੱਲੋਂ ਮੁੱਕਦਮਾ ਨੰਬਰ: 260 ਅ/ਧ 18-ਬੀ/61/85 ਐਨ.ਡੀ.ਪੀ.ਐਸ ਐਕਟ ਬ੍ਰਖਿਲਾਫ ਰਾਜੇਸ਼ ਯਾਦਵ ਪੁੱਤਰ ਸੀਤਾ ਰਾਮ ਥਾਣਾ ਲੰਬੀ ਵਿੱਚ ਦਰਜ਼ ਰਜਿਸ਼ਟਰ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Post a Comment

Previous Post Next Post