ਇੱਕ ਲੱਖ ਰੁਪਏ ਖੋਹ ਕੇ ਭੱਜਣ ਦੇ ਮਾਮਲੇ ਵਿਚ ਦੋ ਸਕੇ ਭਰਾ ਕਾਬੂ

bttnews
0
ਸ੍ਰੀ ਮੁਕਤਸਰ ਸਾਹਿਬ, ਚਰਨਜੀਤ ਸਿੰਘ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹੇ ਅੰਦਰ ਲੋਕਾ ਦੀ ਸੁਰੱਖਿਆ ਲਈ ਸ਼ਰਰਾਰਤੀ ਅਨਸਰਾ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸ੍ਰੀ ਜਸਪਾਲ ਸਿੰਘ ਢਿੱਲੋਂ ਡੀ.ਐਸ.ਪੀ ਮਲੋਟ ਅਤੇ ਸ੍ਰੀ ਰਾਜਪਾਲ ਸਿੰਘ ਹੁੰਦਲ ਐਸ.ਪੀ (ਡੀ) ਜੀ ਦੀ ਅਗਵਾਈ ਹੇਠ ਇਸਪੈਕਟਰ ਅਗਰੇਜ਼ ਸਿੰਘ ਮੁੱਖ ਅਫਸਰ ਥਾਣਾ ਸਿਟੀ ਮਲੋਟ ਅਤੇ ਪੁਲਿਸ ਪਾਰਟੀ ਵੱਲੋਂ ਪਿਛਲੇ ਦਿਨੀ ਇੱਕ ਲੱਖ ਦੀ ਨਗਦੀ ਖੋਹ ਕਰਨ ਵਾਲੇ 2 ਵਿਅਕਤੀਆਂ ਨੂੰ ਮੋਟਰਸਾਇਕਲ ਸਮੇਤ ਕਾਬੂ ਕਰਨ ਲਿਆ ਹੈ।
ਇੱਕ ਲੱਖ ਰੁਪਏ ਖੋਹ ਕੇ ਭੱਜਣ ਦੇ ਮਾਮਲੇ ਵਿਚ ਦੋ ਸਕੇ ਭਰਾ ਕਾਬੂ

ਜਾਣਕਾਰੀ ਮੁਤਾਬਿਕ ਕੁਲਬੀਰ ਕੌਰ ਵਿਧਵਾ ਮਨਮੋਹਨ ਸਿੰਘ ਵਾਸੀ ਭੁਲਰ ਕਲੋਨੀ ਮਲੋਟ ਨੇ ਪੁਲਿਸ ਪਾਰਟੀ ਨੂੰ ਇਤਲਾਹ ਦਿੱਤੀ ਕਿ ਮਿਤੀ 31.08.2021 ਨੂੰ ਮੈਂ ਘਰ ਦੀ ਜਰੂਰਤ ਲਈ ਬੈਂਕ ਆਫ ਇੰਡੀਆ ਮਲੋਟ ਬਰਾਂਚ ਵਿੱਚੋਂ ਗੋਲਡ ਲੋਨ ਕਰਵਾ ਕੇ ਇੱਕ ਲੱਖ ਦੀ ਰਕਮ ਲੈ ਕੇ ਦਵਿੰਦਰਾ ਰੋਡ ਤੋਂ ਆਪਣੇ ਘਰ ਵਾਪਸ ਆ ਰਹੀ ਸੀ ਮੇਰੇ ਕੋਲ ਮੋਮੀ ਲਿਫਾਫੇ ਵਿੱਚ ਇੱਕ ਲੱਖ ਰੁਪਏ, ਮੇਰਾ ਮੋਬਾਇਲ ਫੋਨ, ਮੇਰਾ ਅਧਾਰ ਕਾਰਡ, ਵੋਟਰ ਕਾਰਡ, ਬੈਂਕ ਏ.ਟੀ.ਐਮ(2), ਕੁਝ ਨਕਦੀ ਪਰਸ ਸਮੇਤ ਸੀ। ਵਕਤ ਕ੍ਰੀਬ 11.30 ਵਜੇ ਮੇਰੇ ਸਾਹਮਣੇ ਤੋਂ 2 ਮੋਨੇ ਨੋਜਵਾਨ ਮੋਟਰ ਸਾਇਕਲ ਤੇ ਇੱਕਦਮ ਆ ਗਏ ਤਾਂ ਮਗਰ ਬੇਠੈ ਲੜਕੇ ਨੇ ਮੇਰੇ ਹੱਥ ਵਿੱਚੋਂ ਝਪਟ ਮਾਰ ਕੇ ਮਲਿਫਾਫਾ ਖੋਹ ਕੇ ਅੱਗੇ ਨੂੰ ਫਰਾਰ ਹੋ ਗਏ। ਪੁਲਿਸ ਵੱਲੋਂ ਮੁਦਈ ਕੁਲਬੀਰ ਕੌਰ ਦੇ ਬਿਆਨਾ ਨੇ ਮੁੱਕਦਮਾ ਨੰ: 175 ਮਿਤੀ 31.08.2021 ਅ/ਧ 379 ਬੀ ਹਿੰ:ਦੰ ਐਕਟ ਅਣਪਛਾਤਿਆ ਤੇ ਥਾਣਾ ਸਿਟੀ ਮਲੋਟ ਦਰਜ ਰਜਿਸ਼ਟਰ ਕਰ ਤਫਤੀਸ਼ ਸ਼ੁਰੂ ਕਰ ਦਿੱਤੀ। ਦੌਰਾਨੇ ਤਫਤੀਸ਼ ਪੁਲਿਸ ਵੱਲੋਂ ਦੋਸ਼ੀ ਸੂਰਜ ਕੁਮਾਰ ਪੁੱਤਰ ਉਪਕਾਰ ਸਿੰਘ ਅਤੇ ਉਸਦੇ ਭਰਾ ਚਿਮਨ ਲਾਲਾ ਵਾਸੀ ਆਰ.ਓ ਵਾਲੀ ਗਲੀ ਮੁਹੱਲਾ ਰਵੀਦਾਸ ਨਗਰ ਮਲੋਟ ਨੂੰ ਮੁਕਦਮਾ ਅੰਦਰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋ ਵਾਰਦਾਤ ਵਿੱਚੋਂ ਵਰਤੇ ਮੋਟਰਸਾਇਕਲ ਨਗਦੀ ਮੋਬਾਇਲ ਅਤੇ ਜਰੂਰੀ ਕਾਗਜਾਤ ਬ੍ਰਾਮਦ ਕਰ ਲਏ ਹਨ। ਪੁਲਿਸ ਵਲੋਂ ਅੱਗੇ ਤਫਤੀਸ਼ ਸ਼ੁਰੂ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਪਹਿਲਾ ਵੀ ਮਲੋਟ ਪੁਲਿਸ ਵੱਲੋਂ 15 ਚੋਰੀ ਦੇ ਮੋਟਰਸਾਇਕਲਾ ਸਮੇਤ ਚੋਰ ਗ੍ਰੋਹ ਨੂੰ ਕਾਬੂ ਕਰ ਸ਼ਹਿਰ ਅੰਦਰ ਚੋਰੀ ਦੀਆਂ ਘਟਨਾਵਾ ਨੂੰ ਠੱਲ ਪਾਈ ਹੈ।

Post a Comment

0Comments

Post a Comment (0)