ਵਿਸ਼ਵ ਸਿੱਖ ਸਾਹਿਤ ਅਕਾਦਮੀ ਵੱਲੋਂ ਲੇਖਕ ਪੱਤਰਕਾਰ ਬਲਬੀਰ ਸਿੰਘ ਬੱਬੀ ਦਾ ਸਨਮਾਨ ਅੱਜ

bttnews
0


ਪਾਇਲ/ਮਲੌਦ,4 ਸਤੰਬਰ(ਹਰਪ੍ਰੀਤ ਸਿੰਘ ਸਿਹੌੜਾ)ਸਾਹਿਤਕ ਤੇ ਪੱਤਰਕਾਰੀ ਦੇ ਖੇਤਰ ਵਿੱਚ ਇਹ ਖ਼ਬਰ ਬੜੇ ਮਾਣ ਨਾਲ ਸਾਂਝੀ ਕਰ ਰਿਹਾ ਹਾਂ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਲੇਖਕ ਪੱਤਰਕਾਰ ਬਲਬੀਰ ਸਿੰਘ ਬੱਬੀ ਤੱਖਰਾਂ ਵਾਲਿਆਂ ਦੀ ਸਾਹਿਤ ਪੱਤਰਕਾਰੀ ਦੇ ਖੇਤਰ ਵਿੱਚ ਮਾਰੀਆਂ ਹੋਈਆਂ  ਮਲਾਂ ਨੂੰ ਦੇਖਦਿਆਂ ਪਾਇਲ ਇਲਾਕੇ ਦੀ ਧਾਰਮਿਕ ਤੇ ਸਾਹਿਤਕ ਜਥੇਬੰਦੀ ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਵੱਲੋਂ ਬਲਬੀਰ ਸਿੰਘ ਬੱਬੀ ਦਾ ਵਿਸ਼ੇਸ਼ ਸਨਮਾਨ ਐਤਵਾਰ ਨੂੰ ਸਭਾ ਦੀ ਹੋ ਰਹੀ ਮੀਟਿੰਗ ਵਿੱਚ ਕੀਤਾ ਜਾ ਰਿਹਾ ਹੈ। ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੇ ਮੁਖੀ ਮਾਸਟਰ ਜਗਦੇਵ ਸਿੰਘ ਘੁੰਗਰਾਲੀ,ਪ੍ਰਧਾਨ ਬਲਦੇਵ ਸਿੰਘ ਰੋਹਣੋ,ਹਰਬੰਸ ਸਿੰਘ ਸ਼ਾਨ,ਸਾਹਿਤ ਸਭਾ ਭੈਣੀ ਸਾਹਿਬ ਤੋਂ ਗੁਰਸੇਵਕ ਸਿੰਘ ਢਿੱਲੋਂ,ਹਰਬੰਸ ਸਿੰਘ ਰਾਏ,ਜਗਜੀਤ ਸਿੰਘ ਗੁਰਮ, ਦੀਪ ਦਿਲਬਰ ਇੰਦਰਜੀਤ ਕੰਗ,ਇੰਦਰਜੀਤ ਸਿੰਘ ਜਲੰਧਰ, ਪੱਤਰਕਾਰ ਜਗਰੂਪ ਸਿੰਘ ਮਾਨ, ਹਰਪ੍ਰੀਤ ਸਿੰਘ ਅਢਿਆਣਾ,ਰਾਜਦੀਪ ਸਿੰਘ ਅਲਬੇਲਾ,ਸਰਵਣ ਸਿੰਘ ਭੰਗਲਾਂ, ਹਰਪ੍ਰੀਤ ਸਿੰਘ ਸਿਹੋੜਾ,ਗੁਰੀ ਤੁਰਮਰੀ,ਜਿੰਮੀ ਅਹਿਮਦਗਡ਼੍ਹ,ਦੀਪ ਪਾਇਲੀਆ ਤੇ ਹੋਰ ਸਾਹਿਤਕ ਸਾਥੀਆਂ ਨੇ ਬਲਬੀਰ ਸਿੰਘ ਬੱਬੀ ਨੂੰ ਵਿਸ਼ਵ ਸਿੱਖ ਸਾਹਿਤ ਅਕਾਦਮੀ ਵੱਲੋਂ ਸਨਮਾਨ ਦੇਣ ਉੱਤੇ ਵਧਾਈ ਦਿੱਤੀ ਹੈ ਉਨ੍ਹਾਂ ਕਿਹਾ ਹੈ ਕਿ ਵਿਸ਼ਵ ਸਿੱਖ ਸਾਹਿਤ ਅਕਾਦਮੀ ਵੱਲੋਂ ਬਲਬੀਰ ਸਿੰਘ ਬੱਬੀ ਦਾ ਮਾਣ ਕਰਨਾ ਬਹੁਤ ਹੀ ਵਧੀਆ ਕਾਰਜ ਹੈ ਕਿਉਂਕਿ ਸਾਡੇ ਵੀਰ ਬਲਵੀਰ ਬੱਬੀ ਨੇ ਅਨੇਕਾਂ ਮੁੱਦਿਆਂ ਨੂੰ ਬਾਖ਼ੂਬੀ ਨਿਡਰਤਾ ਨਾਲ ਛੋਹਿਆ ਹੈ। ਸਾਰੇ ਸਾਹਿਤਕਾਰ ਸਾਥੀਆਂ ਨੂੰ ਬੇਨਤੀ ਹੈ ਕਿ ਆਓ ਵਿਸ਼ਵ ਸਿੱਖ ਸਾਹਿਤ ਵੱਲੋਂ ਕੀਤੇ ਜਾ ਰਹੇ ਇਸ ਸਨਮਾਨ ਵਿਚ ਵਧ ਚੜ੍ਹ ਕੇ ਸ਼ਾਮਲ ਹੋਈਏ।

Post a Comment

0Comments

Post a Comment (0)