-ਲੋਕਾਂ ਨੂੰ ਸਸਤੀ ਤੇ ਮਿਆਰੀਆਂ ਵਸਤਾਂ ਦੇਣਾ ਹੀ ਸੰਸਥਾ ਦਾ ਮਕਸਦ
ਸੁਲਤਾਨਪੁਰ ਲੋਧੀ, 02 ਸਤੰਬਰ 2021: ੴ ਸਮਾਜ ਭਲਾਈ ਸੰਸਥਾ ਸੀਚੇਵਾਲ ਉਸਾਰੂ ਸਮਾਜ, ਲੋਕਾਂ ਨੂੰ ਗੁਣਵੱਤਾ ਤੇ ਸ਼ੁੱਧਤਾ ਦਾ ਸਮਾਨ ਅਤੇ ਗਿਆਨ ਦਾ ਲੋਅ ਦੇਣ ਦੇ ਸੱਚੇ-ਸੁੱਚੇ ਉਦੇਸ਼ ਨੂੰ ਲੈ ਇਲਾਕੇ ਦੇ ਨੌਜਵਾਨਾਂ ਵੱਲੋਂ ਚਲਾਈ ਜਾ ਰਹੀ ਹੈ। ੴ ਸਮਾਜ ਭਲਾਈ ਸੰਸਥਾ ਸੀਚੇਵਾਲ ਵੱਲੋਂ ਚਲਾਏ ਜਾ ਰਹੇ ਨਾਨਕ ਹੱਟ ਦੀ ਤੀਜੀ ਬਰਾਂਚ ਨਾਨਕ ਹੱਟ ਗਿੱਦੜਪਿੰਡੀ ਦਾ ਉਦਘਾਟਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਵੱਲੋਂ ਕੀਤਾ ਗਿਆ। ਨਾਨਕ ਹੱਟ ਦੇ ਉਦਘਾਟਨ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਦੀਵਾਨ ਸਜਾਇਆ ਗਿਆ। ਭਾਈ ਤਜਿੰਦਰ ਸਿੰਘ ਸੀਚੇਵਾਲ ਅਤੇ ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੰਕੈਡਰੀ ਸਕੂਲ ਦੇ ਜੱਥਿਆਂ ਨੇ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਇਸ ਮੌਕੇ ਸਮਗਾਮ ਨੂੰ ਸੰਬੋਧਨ ਹੁੰਦਿਆਂ ਸੰਤ ਸੀਚੇਵਾਲ ਜੀ ਨੇ ਕਿਹਾ ਕਿ ਇਹ ਸੰਸਥਾ 2010 ਤੋਂ ਹੀ ਸਮਾਜਿਕ ਖੇਤਰ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ। ਇਸਦਾ ਸੰਸਥਾ ਦਾ ਮਕਸਦ ਲੋਕਾਂ ਨੂੰ ਜਿੱਥੇ ਸੇਵਾ ਤੇ ਸਹੂਤਲਾਂ ਦੇਣਾ ਹੈ ਉਥੇ ਹੀ ਇਸਦੇ ਮੁਨਾਫੇ ਨੂੰ ਲੋੜਵੰਦ ਬੱਚਿਆਂ ਦੀ ਪੜਾਈ ਵਿਚ ਪਾਉਂਣਾ ਹੈ। ਇਸ ਸੰਸਥਾ ਵੱਲੋਂ ਅਗਿਆਨਤਾ ਦੇ ਪਸਰ ਰਹੇ ਕੂੜ ਦੇ ਹਨੇਰੇ ਵਿਚ ਅੱਖਰ ਗਿਆਨ ਦੀ ਲੋਅ ਦਾ ਚਾਨਣ ਕਰਨ ਦਾ ਉੱਦਮ ਕਰਨ ਲਈ ਸੰਸਥਾ ਵੱਲੋਂ ਨਾਨਕ ਹੱਟ ਦੀ ਸਥਾਪਨਾ ਕੀਤੀ ਗਈ ਹੈ। ਇੱਥੇ ਹਰ ਇੱਕ ਚੀਜ਼ ਦਾ ਬਿੱਲ ਲੋਕਾਂ ਨੂੰ ਪੰਜਾਬੀ ਵਿਚ ਦਿੱਤਾ ਜਾ ਰਿਹਾ ਹੈ। ਇਸ ਸੰਸਥਾ ਵੱਲੋਂ ਅੱਜ ਤੀਸਰੀ ਬਰਾਂਚ ਦਾ ਉਦਘਾਟਨ ਕੀਤਾ ਗਿਆ। ਇਸਤੋਂ ਪਹਿਲਾਂ ਇਸਦੀਆਂ ਦੋ ਬਰਾਚਾਂ ਸੁਲਤਾਨਪੁਰ ਲੋਧੀ ਅਤੇ ਜਲੰਧਰ ਵਿਖੇ ਸਫਲਤਾਪੂਰਵਕ ਚੱਲ ਰਹੀਆਂ ਹਨ।
ੴ ਸਮਾਜ ਭਲਾਈ ਸੰਸਥਾ ਦੇ ਪ੍ਰਧਾਨ ਜੋਗਾ ਸਿੰਘ ਸ਼ਾਹ ਨੇ ਦੱਸਿਆ ਕਿ ਇਹ ਸਾਰਾ ਕੁਝ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਪ੍ਰੇਰਨਾ ਅਤੇ ਦੂਰ ਅੰਦੇਸ਼ੀ ਸੋਚ ਦਾ ਹੀ ਸਿੱਟਾ ਹੈ ਕਿ ਜਿੱਥੇ ਇਸ ਸੰਸਥਾ ਵੱਲੋਂ ਲੋਕਾਂ ਨੂੰ ਗੁਣਵੱਤਾ ਦਾ ਸਮਾਨ ਐਮ.ਆਰ.ਪੀ ਤੋਂ ਘੱਟ ਰੇਟਾਂ ਵਿਚ ਮੁਹੱਈਆ ਕਰਵਾ ਕੇ ਸੇਵਾ ਕੀਤੀ ਜਾ ਰਹੀ ਉੱਥੇ ਹੀ ਇਸਤੋਂ ਹੋਣ ਵਾਲੇ ਮੁਨਾਫ਼ੇ ਨਾਲ ਗਰੀਬ ਤੇ ਲੋੜਵੰਦ ਬੱਚਿਆਂ ਦੀ ਪੜਾਈ ਦਾ ਖਰਚਾ ਸੰਸਥਾ ਕਰ ਰਹੀ ਹੈ। ਸੰਸਥਾ ਨੇ ਇਸ ਰਾਹੀਂ ਰੋਜ਼ਗਾਰ ਦੇ ਮੌਕੇ ਮਹੁੱਈਆ ਕਰਵਾਏ ਹਨ।
ਇਸ ਮੌਕੇ ਸੰਤ ਸੁਖਜੀਤ ਸਿੰਘ ਸੀਚੇਵਾਲ, ਸੰਤ ਅਮਰੀਕ ਸਿੰਘ ਖੁਖਰੈਣ, ਹਲਕਾ ਵਿਧਾਇਕ ਲਾਡੀ ਸਿੰਘ ਸ਼ੇਰੋਵਾਲੀਆ, ਸ੍ਰੀ ਲਾਲ ਵਿਸ਼ਵਾਸ਼ ਬੈਂਸ ਐਸ.ਡੀ.ਐਮ ਸ਼ਾਹਕੋਟ, ਲਖਵਿੰਦਰ ਸਿੰਘ, ਭਾਈ ਅਵਤਾਰ ਸਿੰਘ ਗ੍ਰੰਥੀ ਗੁ. ਬੇਰ ਸਾਹਿਬ, ਰਵਜੀਤ ਸਿੰਘ ਗ੍ਰੰਥੀ, ਸ. ਫੁੰਮਣ ਸਿੰਘ ਚੇਅਰਮੈਨ, ਸੁਖਵਿੰਦਰ ਸਿੰਘ, ਆਪ ਆਗੂ ਰਤਨ ਸਿੰਘ ਰਾਂਕੜ ਅਤੇ ਤਜਿੰਦਰ ਸਿੰਘ ਰਾਮਪੁਰ, ਦਲਜੀਤ ਸਿੰਘ ਚੈਅਰਮੈਨ, ਆਖਰੀ ੳੇੁਮੀਦ ਵੈਲਫੈਅਰ ਸੁਸਾਇਟੀ ਦੇ ਮੈਂਬਰ, ਕੁਲਵੰਤ ਸਿੰਘ ਸਰਪੰਚ ਗਿਦੜਪਿੰਡੀ, ਜਸਵਿੰਦਰ ਸਿੰਘ ਖਜ਼ਾਨਚੀ ਹੜ੍ਹ ਰੋਕੂ ਕਮੇਟੀ, ਪ੍ਰਧਾਨ ਕੁਲਵਿੰਦਰ ਸਿੰਘ ਗਿਦੜਪਿੰਡੀ, ਬੈਂਕ ਆਫ ਬੜੌਦਾ ਦੇ ਮੈਨੇਜਰ, ਜਥੇਦਾਰ ਬਲਵਿੰਦਰ ਸਿੰਘ ਸਰੂਪਵਾਲ, ਸੁਰਜੀਤ ਸਿੰਘ ਸ਼ੰਟੀ, ਕੁਲਵਿੰਦਰ ਸਿੰਘ, ਲਖਵੀਰ ਸਿੰਘ ਕਾਲਾ ਗਾਲੋਵਾਲ, ਗੁਰਦੀਪ ਸਿੰਘ ਗੋਗਾ, ਸਤਨਾਮ ਸਿੰਘ ਸਾਧੀ, ਅਮਰੀਕ ਸਿੰਘ, ਪਰਮਜੀਤ ਸਿੰਘ, ਅਰੁਣ ਕੁਮਾਰ, ਨਵਜੋਤ ਸਿੰਘ, ਲੱਕੀ ਅਤੇ ਹੋਰ ਇਲਾਕਾ ਨਿਵਾਸੀ ਹਾਜ਼ਰ ਹੋਏ।
Post a Comment