Breaking

ਫਸਲ ਤੋਂ ਦੁਖੀ ਹੋ ਕੇ ਮਜਦੂਰ ਕਿਸਾਨ ਨੇ ਨਿਗਲਿਆ ਜ਼ਹਿਰ, ਮੌਤ


 ਮਾਨਸਾ, 22 ਅਕਤੂਬਰ (ਨਾਨਕ ਸਿੰਘ ਖੁਰਮੀ) ਮਾਨਸਾ ਦੇ ਨਜਦੀਕੀ ਤੇ ਗਾਇਕ ਦੇ ਸਿੱਧੂ ਮੂਸੇ ਵਾਲੇ ਦੇ ਪਿੰਡ ਮੂਸਾ ਨਿਵਾਸੀ ਇੱਕ ਕਰਜ਼ਾਈ ਕਿਸਾਨ ਗੁਰਪ੍ਰੀਤ ਸਿੰਘ (45) ਨੇ ਗੁਲਾਬੀ ਸੁੰਡੀ ਦੀ ਮਾਰ ਕਰਨ ਨਸ਼ਟ ਹੋਈ ਅਪਨੀ ਫਸਲ ਤੋਂ ਦੁਖੀ ਹੋ ਕੇ ਜ਼ਹਿਰ ਨਿਗਲ ਲਿਆ ਤੇ ਮੌਤ ਨੂੰ ਗਲੇ ਲਗਾ ਲਿਆ। ਮਾਮਲੇ ਨੂੰ ਲੈਕੇ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਮਜਦੂਰ ਕੋਲ ਸਿਰਫ ਡੇਢ ਏਕੜ ਜ਼ਮੀਨ ਸੀ ਅਤੇ ਇਹ ਕਿਸਾਨ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰ ਅਪਨਾ ਪਰਿਵਾਰ ਚਲਾ ਰਿਹਾ ਸੀ। ਜਾਣਕਾਰੀ ਹੈ ਕਿ ਬੀਤੇ ਸਮੇਂ ਚ ਗੁਲਾਬੀ ਸੁੰਡੀ ਕਾਰਨ ਇਸਦੀ ਨਰਮੇ ਦੀ ਫ਼ਸਲ ਨਸ਼ਟ ਹੋ ਗਈ ਸੀ, ਜਿਸ ਕਾਰਨ ਉਹ ਭਾਰੀ ਪ੍ਰੇਸ਼ਾਨੀ ਦੇ ਆਲਮ ਵਿੱਚ ਸੀ। ਤੇ ਮ੍ਰਿਤਕ ਸਿਰ ਕੁੱਲ 8 ਲੱਖ ਰੁਪਏ ਦਾ ਕਰਜ਼ਾ ਦੱਸਿਆ ਜਾ ਰਿਹਾ ਹੈ। ਪਿੰਡ ਦੀ ਕਿਸਾਨ ਇਕਾਈ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਸਿਰ  ਚੜਿਆ ਸਾਰਾ ਕਰਜਾ ਮਾਫ ਕੀਤਾ ਜਾਵੇ ਤੇ ਇੱਕ ਪਰਿਵਾਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

Post a Comment

Previous Post Next Post