Breaking

ਸਡ਼ਕੀ ਹਾਦਸਿਆਂ ਦੌਰਾਨ ਜ਼ਖ਼ਮੀ ਵਿਅਕਤੀਆਂ ਦੀ ਮਦਦ ਲਈ ਪਹਿਲਕਦਮੀ ਦਿਖਾਉਣ ਲੋਕ : ਰਾਜਦੀਪ ਕੌਰ

 ਮੱਦਦ ਕਰਨ ਵਾਲਿਆਂ ਦਾ ਹੋਵੇਗਾ ਸਨਮਾਨ - ਵਧੀਕ ਡਿਪਟੀ ਕਮਿਸ਼ਨਰ  

ਸਡ਼ਕੀ ਹਾਦਸਿਆਂ ਦੌਰਾਨ ਜ਼ਖ਼ਮੀ ਵਿਅਕਤੀਆਂ ਦੀ ਮਦਦ ਲਈ  ਪਹਿਲਕਦਮੀ ਦਿਖਾਉਣ ਲੋਕ :  ਰਾਜਦੀਪ ਕੌਰ

ਸ਼੍ਰੀ ਮੁਕਤਸਰ ਸਾਹਿਬ, 
ਮੁਕਤੀਸਰ ਵੈੱਲਫੇਅਰ ਕਲੱਬ ਨੈਸ਼ਨਲ ਐਵਾਰਡੀ ਐੱਨ.ਜੀ.ਓ ਵੱਲੋਂ  ਟੱਚ ਸਟੋਨ ਇਮੀਗ੍ਰੇਸ਼ਨ ਦੇ ਸਹਿਯੋਗ ਨਾਲ  ਸਡ਼ਕੀ ਹਾਦਸਿਆਂ ਦੌਰਾਨ ਜ਼ਖ਼ਮੀ ਵਿਅਕਤੀਆਂ ਦੀ ਮਦਦ ਕਰਨ ਲਈ  ਅੱਜ ਸਟਿੱਕਰ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਮੈਡਮ ਰਾਜਦੀਪ  ਪੀ.ਸੀ.ਐਸ ਕੋਲੋਂ ਜਾਰੀ ਕਰਵਾਏ ਗਏ  ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਤੌਰ ਤੇ  ਸੰਸਥਾ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬਡ਼ਾ ਹਾਜ਼ਰ ਸਨ  ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਜਸਪ੍ਰੀਤ ਸਿੰਘ ਛਾਬਡ਼ਾ ਨੇ ਦੱਸਿਆ  ਸਾਡੀ ਸੰਸਥਾ ਵੱਲੋਂ ਇਹ ਸਟਿੱਕਰ ਈ ਰਿਕਸ਼ਾ, ਆਟੋ ਜਾਂ ਹੋਰ ਚਾਰ ਪਹੀਆ ਵਾਹਨਾਂ ਤੇ ਲਗਾਏ ਜਾਣਗੇ  ਉਨ੍ਹਾਂ ਨੇ ਕਿਹਾ ਕਿ ਸਾਡੇ ਵੱਲੋਂ ਤਿੱਨ ਹਜ਼ਾਰ ਸਟਿੱਕਰ ਲਗਾਉਣ ਦਾ ਟੀਚਾ  ਟੱਚ  ਸਟੋਨ ਇਮੀਗ੍ਰੇਸ਼ਨ ਨਾਲ ਰਲ ਕੇ ਮਿੱਥਿਆ ਗਿਆ ਹੈ  ਉਨ੍ਹਾਂ ਨੇ  ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਅੰਦਰ ਜਿੱਥੇ ਵੀ ਸਡ਼ਕੀ ਹਾਦਸਾ ਹੁੰਦਾ ਹੈ  ਉਸ ਵਿਅਕਤੀ ਨੂੰ ਤੁਰੰਤ  ਨਜ਼ਦੀਕੀ ਹਸਪਤਾਲ ਪਹੁੰਚਾਇਆ ਜਾਵੇ  ਤਾਂ ਜੋ ਉਸਦੀ ਜਾਨ ਬਚ ਸਕੇ    ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਜਨਰਲ ਮੈਡਮ ਰਾਜਦੀਪ ਕੌਰ ਪੀ.ਸੀ.ਐਸ ਨੇ ਕਿਹਾ ਕਿ  ਲੋਕਾਂ ਤੱਕ ਸੜਕ ਸੁਰੱਖਿਆ ਨਿਯਮਾਂ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ  ਉਨ੍ਹਾਂ ਨੇ ਕਿਹਾ ਕਿ ਸੜਕੀ ਹਾਦਸਿਆਂ ਦੇ ਵੀ ਕਈ ਰੂਪ ਹੁੰਦੇ ਹਨ  ਉਨ੍ਹਾਂ ਨੇ ਕਿਹਾ ਕਿ ਵੱਡੇ ਸੜਕੀ ਹਾਦਸਿਆਂ ਦਾ ਕਾਰਨ ਤੇਜ਼ ਰਫ਼ਤਾਰ, ਸੀਟ ਬੈਲਟ ਦਾ ਨਾਂ ਲੱਗਾ ਹੋਣਾ,  ਨਸ਼ਾ ਕਰਕੇ ਵਾਹਨ ਚਲਾਉਣਾ ਅਤੇ ਹੋਰ ਕਈ ਕਾਰਨ ਹੋ ਸਕਦੇ ਹਨ  ਸਾਨੂੰ ਸਾਰਿਆਂ ਨੂੰ ਇਨ੍ਹਾਂ ਤੋਂ ਬਚਣ ਦੀ ਲੋੜ ਹੈ ਉਨ੍ਹਾਂ ਨੇ ਕਿਹਾ ਕਿ ਸਡ਼ਕੀ ਹਾਦਸਿਆਂ ਦੌਰਾਨ ਜ਼ਖ਼ਮੀ ਵਿਅਕਤੀਆਂ ਦੀ ਮੱਦਦ ਕਰਨ ਵਾਲੇ ਲੋਕਾਂ ਦਾ ਹਮੇਸ਼ਾ ਸਨਮਾਨ ਹੋਵੇਗਾ   ਉਨ੍ਹਾਂ ਨੂੰ ਕਿਹਾ ਕਿ ਜ਼ਿਲ੍ਹੇ ਵਿੱਚ ਮੁਕਤੀਸਰ ਵੈੱਲਫੇਅਰ ਕਲੱਬ (ਰਜਿ.)ਰੋਡ ਸੇਫਟੀ ਸੰਸਥਾ ਵੱਲੋਂ  ਜੋ ਸੜਕ ਸੁਰੱਖਿਆ ਤੇ ਜਾਗਰੂਕਤਾ ਮੁਹਿੰਮ ਵੱਡੇ ਪੱਧਰ ਤੇ ਚਲਾਈ ਜਾ ਰਹੀ ਹੈ  ਉਹ ਸ਼ਲਾਘਾਯੋਗ ਹੈ  ਲੋਕਾਂ ਨੂੰ ਵੀ ਇਸ ਮੁਹਿੰਮ ਨਾਲ ਜੁੜਨਾ ਚਾਹੀਦਾ ਹੈ   

Post a Comment

Previous Post Next Post