Breaking

ਪਹਿਲਾਂ ਆਪੇ ਹੀ ਸੱਦ ਕੇ ਮੁੱਖ ਮੰਤਰੀ ਨੂੰ ਮਿਲਾਉਣ ਦੇ ਨਾਂ ਤੇ ਜਥੇਬੰਦੀਆਂ ਦੇ ਆਗੂਆਂ ਨਾਲ ਪੁਲਿਸ ਪ੍ਰਸ਼ਾਸਨ ਨੇ ਕੀਤਾ ਧੋਖਾ

 - ਆਂਗਣਵਾੜੀ ਮੁਲਾਜ਼ਮ ਯੂਨੀਅਨ ਭਲਕੇ ਪੁਲਿਸ ਪ੍ਰਸ਼ਾਸਨ ਦੇ ਖ਼ਿਲਾਫ਼ ਕਰੇਗੀ ਧਰਨਾ ਪ੍ਰਦਰਸ਼ਨ - ਹਰਗੋਬਿੰਦ ਕੌਰ

- ਹੁਣ 22 ਦਸੰਬਰ ਨੂੰ ਦੋਦਾ ਵਿਖੇ ਘੇਰਾਂਗੇ ਮੁੱਖ ਮੰਤਰੀ ਨੂੰ

ਪਹਿਲਾਂ ਆਪੇ ਹੀ ਸੱਦ ਕੇ ਮੁੱਖ ਮੰਤਰੀ ਨੂੰ ਮਿਲਾਉਣ ਦੇ ਨਾਂ ਤੇ ਜਥੇਬੰਦੀਆਂ ਦੇ ਆਗੂਆਂ ਨਾਲ ਪੁਲਿਸ ਪ੍ਰਸ਼ਾਸਨ ਨੇ ਕੀਤਾ ਧੋਖਾ

ਸ੍ਰੀ ਮੁਕਤਸਰ ਸਾਹਿਬ , 18 ਦਸੰਬਰ (ਸੁਖਪਾਲ ਸਿੰਘ ਢਿੱਲੋਂ)-
 ਅੱਜ ਪੁਲਿਸ ਪ੍ਰਸ਼ਾਸਨ ਨੇ ਪਹਿਲਾਂ ਆਪੇ ਹੀ ਸੱਦ ਕੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਮਿਲਾਉਣ ਦੇ ਨਾਂ ਤੇ ਜਥੇਬੰਦੀਆਂ ਦੇ ਆਗੂਆਂ ਨਾਲ ਧੋਖਾ ਕੀਤਾ ਹੈ , ਜਿਸ ਕਰਕੇ ਜਥੇਬੰਦੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਇਹ ਜਾਣਕਾਰੀ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦਿੱਤੀ । ਉਹਨਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਆਏ ਸਨ । ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਵਲੋਂ ਸੱਦਾ ਦਿੱਤਾ ਗਿਆ ਕਿ ਤੁਹਾਨੂੰ ਮੁੱਖ ਮੰਤਰੀ ਨੂੰ ਮਿਲਾਵਾਂਗੇ । ਉਥੇ ਬਿਠਾਈ ਰੱਖਿਆ ਤੇ ਫੇਰ ਜਦੋਂ ਮੁੱਖ ਮੰਤਰੀ ਜਾਣ ਲੱਗੇ ਤਾਂ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਘੇਰਾ ਪਾ ਲਿਆ ਤੇ ਮਿਲਾਇਆ ਹੀ ਨਹੀਂ । ਇਸ ਸਬੰਧੀ ਆਗੂਆਂ ਨੇ ਜਦੋਂ ਐਸ ਐਸ ਪੀ ਸਰਬਜੀਤ ਸਿੰਘ ਨਾਲ ਗੱਲਬਾਤ ਕੀਤੀ ਤੇ ਦੋਸ਼ ਲਗਾਇਆ ਕਿ ਇਹ ਮਾੜੀ ਗੱਲ ਹੈ ਤਾਂ ਅੱਗੋਂ ਉਹਨਾਂ ਦਾ ਵਿਵਹਾਰ ਵੀ ਠੀਕ ਨਹੀਂ ਸੀ ਤੇ ਤਕਰਾਰ ਹੋ ਗਿਆ । ਇਸ ਸਮੇਂ ਵਰਕਰਾਂ ਨੇ ਨਾਹਰੇਬਾਜ਼ੀ ਕੀਤੀ ।  ਸੂਬਾ ਪ੍ਰਧਾਨ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਦੇ ਖ਼ਿਲਾਫ਼ ਜਥੇਬੰਦੀ ਵੱਲੋਂ 20 ਦਸੰਬਰ ਨੂੰ ਐਸ ਐਸ ਪੀ ਦਫ਼ਤਰ ਦੇ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ । ਉਹਨਾਂ ਇਹ ਵੀ ਚਿਤਾਵਨੀ ਦਿੱਤੀ ਕਿ 22 ਦਸੰਬਰ ਨੂੰ ਮੁੱਖ ਮੰਤਰੀ ਦੋਦਾ ਵਿਖੇ ਆ ਰਹੇ ਹਨ , ਉਸ ਦਿਨ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਉਹਨਾਂ ਨੂੰ ਘੇਰਨਗੀਆਂ ।

Post a Comment

Previous Post Next Post