ਔਰਤਾਂ ਨੂੰ ਬਰਾਬਰਤਾ ਦਾ ਹੱਕ ਤੇ ਮਾਣ ਸਤਿਕਾਰ ਅਜ਼ਾਦੀ ਦੇ 75 ਸਾਲ ਬੀਤਣ ਦੇ ਬਾਵਜੂਦ ਵੀ ਨਹੀਂ ਮਿਲਿਆ - ਹਰਗੋਬਿੰਦ ਕੌਰ

bttnews
0

ਔਰਤ ਤੇ ਬਾਲ ਭਲਾਈ ਸੰਸਥਾ ਪੰਜਾਬ ਅਤੇ ਆਂਗਣਵਾੜੀ ਯੂਨੀਅਨ ਨੇ ਮਨਾਇਆ ਕੌਮਾਂਤਰੀ ਇਸਤਰੀ ਦਿਵਸ

ਔਰਤਾਂ ਨੂੰ ਬਰਾਬਰਤਾ ਦਾ ਹੱਕ ਤੇ ਮਾਣ ਸਤਿਕਾਰ ਅਜ਼ਾਦੀ ਦੇ 75 ਸਾਲ ਬੀਤਣ ਦੇ ਬਾਵਜੂਦ ਵੀ ਨਹੀਂ ਮਿਲਿਆ - ਹਰਗੋਬਿੰਦ ਕੌਰ
ਸ੍ਰੀ ਮੁਕਤਸਰ ਸਾਹਿਬ , 8 ਮਾਰਚ (ਸੁਖਪਾਲ ਸਿੰਘ ਢਿੱਲੋਂ)- ਔਰਤ ਤੇ ਬਾਲ ਭਲਾਈ ਸੰਸਥਾ ਪੰਜਾਬ ਅਤੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਮੁਕਤੇ ਮੀਨਾਰ ਪਾਰਕ ਵਿਖੇ ਯੂਨੀਅਨ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਕੌਮਾਂਤਰੀ ਇਸਤਰੀ ਦਿਵਸ ਮਨਾਇਆ ਗਿਆ । ਜਿਸ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਬੋਲਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਔਰਤਾਂ ਨੂੰ ਜੋਂ ਮਾਣ ਸਤਿਕਾਰ ਤੇ ਬਰਾਬਰਤਾ ਦਾ ਹੱਕ ਮਿਲਣਾ ਚਾਹੀਦਾ ਸੀ ਉਹ ਅਜ਼ਾਦੀ ਦੇ 75 ਸਾਲ ਬੀਤਣ ਦੇ ਬਾਵਜੂਦ ਵੀ ਨਹੀਂ ਮਿਲਿਆ । ਔਰਤਾਂ ਕਿਧਰੇ ਵੀ ਸਰੁੱਖਿਅਤ ਨਹੀਂ ਹਨ ਤੇ ਬਹੁਤ ਸਾਰੀਆਂ ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ ਤੇ ਉਹਨਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ । ਵੱਖ ਵੱਖ ਬੁਲਾਰਿਆਂ ਨੇ ਇਸ ਮੌਕੇ ਕਿਹਾ ਕਿ ਔਰਤਾਂ ਕਿਤੇ ਵੀ ਮਰਦਾਂ ਨਾਲ਼ੋਂ ਘੱਟ ਨਹੀਂ ਪਰ ਫੇਰ ਵੀ ਉਹ ਵਿਤਕਰੇ ਬਾਜੀ ਦਾ ਸ਼ਿਕਾਰ ਹੋ ਰਹੀਆਂ ਹਨ । ਦਿੱਲੀ ਵਿਖੇ ਲਗਾਏ ਗਏ ਕਿਸਾਨ ਮੋਰਚੇ ਵਿੱਚ ਔਰਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਇਹ ਸਾਬਤ ਕਰ ਦਿੱਤਾ ਸੀ ਕਿ ਔਰਤਾਂ ਸਿਰਫ਼ ਘਰਾਂ ਵਿੱਚ ਰਹਿ ਕੇ ਚੁੱਲ੍ਹੇ ਚੌਂਕੇ ਦਾ ਕੰਮ ਕਰਨ ਵਾਲੀਆਂ ਹੀ ਨਹੀਂ , ਸਗੋਂ ਉਹ ਆਪਣੇ ਅਤੇ ਆਪਣੇ ਪਰਿਵਾਰਾਂ ਦੇ ਹੱਕਾਂ ਖਾਤਰ ਮਾਈ ਭਾਗੋ ਦੀਆਂ ਵਾਰਸਾਂ ਬਣਕੇ ਮਰਦਾਂ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਲੜ ਵੀ ਸਕਦੀਆਂ ਹਨ ਤੇ ਵੱਡੇ ਸੰਘਰਸ਼ ਵਿੱਢ ਵੀ ਸਕਦੀਆਂ ਹਨ । ਇਸ ਮੌਕੇ ਛਿੰਦਰਪਾਲ ਕੌਰ ਥਾਂਦੇਵਾਲਾ , ਜਸਵਿੰਦਰ ਕੌਰ ਬੱਬੂ ਦੋਦਾ , ਕਿਰਨਦੀਪ ਕੌਰ ਮਹਾਂਬੱਧਰ, ਸਰਬਜੀਤ ਕੌਰ ਕੌੜਿਆਂਵਾਲੀ , ਸੁਖਚਰਨ ਕੌਰ ਧਿਗਾਣਾ , ਹਰਪ੍ਰੀਤ ਕੌਰ ਮੁਕਤਸਰ , ਮਨਜੀਤ ਕੌਰ ਡੋਹਕ , ਸੁਖਵਿੰਦਰ ਕੌਰ ਸੰਗੂਧੌਣ , ਮੀਨਾਕਸ਼ੀ , ਰਾਜਵੀਰ ਕੌਰ ਬਰਕੰਦੀ , ਅੰਮ੍ਰਿਤਪਾਲ ਕੌਰ ਚੱਕ ਬੀੜ ਸਰਕਾਰ , ਲਖਵਿੰਦਰ ਕੌਰ ਕੋਟਲੀ , ਛਿੰਦਰਪਾਲ ਕੌਰ ਹਰਾਜ , ਅਮਨਦੀਪ ਕੌਰ ਥਾਂਦੇਵਾਲਾ , ਵੀਰਪਾਲ ਕੌਰ ਚੱਕ ਬੀੜ ਸਰਕਾਰ , ਰਾਣੀ ਕੌਰ , ਚਰਨਜੀਤ ਕੌਰ ਤੇ ਸੁਖਵਿੰਦਰ ਕੌਰ ਆਦਿ ਹਾਜ਼ਰ ਸਨ ।‌

Post a Comment

0Comments

Post a Comment (0)