ਸ੍ਰੀ ਮੁਕਤਸਰ ਸਾਹਿਬ ਦੀ ਧੀ ਨੇ BBA ਵਿੱਚੋਂ ਯੂਨੀਵਰਸਿਟੀ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ

bttnews
0

ਸ੍ਰੀ ਮੁਕਤਸਰ ਸਾਹਿਬ ਦੀ ਧੀ ਨੇ BBA ਵਿੱਚੋਂ ਯੂਨੀਵਰਸਿਟੀ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ

ਸ੍ਰੀ ਮੁਕਤਸਰ ਸਾਹਿਬ, 30 ਮਾਰਚ-
ਜਿੱਥੇ ਅੱਜ ਧੀਆਂ ਨੂੰ ਬੋਝ ਜਾ ਸਰਾਪ ਸਮਝਿਆ ਜਾਂਦਾ ਉੱਥੇ ਹੀ ਕੁਝ ਧੀਆਂ ਮਾਪਿਆਂ ਦੇ ਸਿਰ ਦਾ ਤਾਜ ਵੀ ਬਣਦੀਆਂ ਹਨ। ਅਜਿਹੀ ਹੀ ਸ਼੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਜਾਈ ਬਵਲੀਨ ਕੌਰ ਪੁੱਤਰੀ ਪਰਮਿੰਦਰ ਸਿੰਘ ਵਿੱਜ( ਰਿੰਪੂ) ਮਾਤਾ ਗੁਰਬਿੰਦਰ ਕੌਰ ਵਿੱਜ ਦੀ ਬੇਟੀ ਨੇ ਬੀਬੀਏ ਫਾਈਨਲ ਵਿੱਚੋਂ 97 ਪ੍ਰਤੀਸ਼ਤ ਲੈ ਕੇ ਕਾਲਜ ਵਿੱਚ ਪਹਿਲਾਂ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਤੀਜਾ ਸਥਾਨ ਹਾਸਲ ਕੀਤਾ। ਇਸ ਧੀ ਦੀ ਪ੍ਰਾਪਤੀ ਨੇ ਮਾਪਿਆਂ ਦਾ ਹੀ ਨਹੀਂ ਸਮੁੱਚੇ ਸ੍ਰੀ ਮੁਕਤਸਰ ਸਾਹਿਬ ਦਾ ਨਾਮ ਉੱਚਾ ਕੀਤਾ ਹੈ। ਬਵਲੀਨ ਦੇ ਘਰ ਵਧਾਈਆਂ ਦੇਣ ਵਾਲਿਆਂ ਤਾਂਤਾ ਲੱਗਾ ਹੋਇਆ ਹੈ ਅਤੇ ਬਵਲੀਨ ਦੇ ਮਾਪੇ ਆਪਣੇ ਆਪ ਵਿੱਚ ਮਾਣ ਮਹਿਸੂਸ ਕਰ ਰਹੇ ਹਨ । ਬਵਲੀਨ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਆਪਣੇ ਸਟਾਫ ਅਤੇ ਆਪਣੇ ਮਾਪਿਆਂ ਨੂੰ ਦਿੰਦਿਆਂ ਕਿਹਾ ਕਿ ਉਸਨੇ ਲਗਨ, ਮਿਹਨਤ ਅਤੇ ਸੱਚੇ ਪਾਤਸ਼ਾਹ ਦੀ ਕ੍ਰਿਪਾ ਨਾਲ ਹੀ ਇਹ ਸਫਲਤਾ ਹਾਸਲ ਕੀਤੀ ਹੈ। ਉਸਨੇ ਕਿਹਾ ਕਿ ਸਾਰੇ ਮਾਪਿਆਂ ਨੂੰ ਆਪਣੀਆਂ ਧੀਆਂ ਨੂੰ ਅੱਗੇ ਵਧਣ ਦੇ ਮੌਕੇ ਦੇਣੇ ਚਾਹੀਦੇ ਹਨ ਤਾਂ ਜੋ ਬੇਟੀ ਪੜ੍ਹਾਉ ਤੇ ਬੇਟੀ ਬਚਾਉ ਦੇ ਨਾਅਰੇ ਨੂੰ ਸਾਰਥਕ ਕੀਤਾ ਜਾ ਸਕੇ।

Post a Comment

0Comments

Post a Comment (0)