Breaking

ਜੀ ਕਹੋ, ਜੀ ਕਹਾਓ: ਕਾਕਾ ਬਰਾੜ

 ਸਰਕਾਰ ਦੇ ਜਿ਼ਲ੍ਹਾ ਪੱਧਰੀ ਸਮੂਹ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

ਜੀ ਕਹੋ, ਜੀ ਕਹਾਓ, ਕਾਕਾ ਬਰਾੜ

ਸ਼੍ਰੀ ਮੁਕਤਸਰ ਸਾਹਿਬ, 25 ਮਾਰਚ:
ਵਿਧਾਨ ਸਭਾ ਹਲਕਾ ਸ਼੍ਰੀ ਮੁਕਤਸਰ ਸਾਹਿਬ ਤੋਂ 34,194 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕਰਕੇ ਐਮ ਐਲ ਏ ਬਣੇ ਸ. ਜਗਦੀਪ ਸਿੰਘ ਕਾਕਾ ਬਰਾੜ ਨੇ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸੂਦਨ ਦੀ ਹਾਜਰੀ ਵਿੱਚ ਜਿ਼ਲ੍ਹਾ ਪੱਧਰ ਦੇ ਸਮੂਹ ਅਧਿਕਾਰੀਆਂ ਨਾਲ ਪਲੇਠੀ ਮਿਲਣੀ ਵਿੱਚ ਜੀ ਕਹੋ, ਜੀ ਕਹਾਓ ਦੀ ਨੀਤੀ ਅਪਨਾਊਣ ਦੀ ਬੇਨਤੀ ਕਰਦਿਆਂ ਸ਼ਹਿਰ ਦੇ ਚਿਰਾਂ ਤੋਂ ਲੰਬਿਤ ਪਏ ਮਸਲਿਆਂ ਵੱਲ ਪਹਿਲ ਦੇ ਅਧਾਰ ਤੇ ਤਵੱਜੋ ਦੇਣ ਦੇ ਹੁਕਮ ਕੀਤੇ ।
ਮੀਟਿੰਗ ਦੀ ਸ਼ੁਰੂਆਤ ਵਿੱਚ ਇੱਕ ਪੁਰਾਣੀ ਯਾਦ ਸਾਂਝਾ ਕਰਦਿਆਂ ਨਵ ਨਿਯੁਕਤ ਐਮ ਐਲ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਜਦੋਂ ਨਹਿਰੀ ਵਿਭਾਗ ਦੇ ਇੱਕ ਅਧਿਕਾਰੀ ਦੇ ਘਰ ਉਨ੍ਹਾਂ ਨੂੰ ਰਾਤ ਗੁਜ਼ਾਰਨ ਦਾ ਸਬੱਬ ਬਣਿਆ ਤਾਂ ਤਕਰੀਬਨ ਅੱਧੀ ਰਾਤ ਨੂੰ ਉਸ ਅਧਿਕਾਰੀ ਨੇ ਫੋਨ ਚੁੱਕ ਕੇ ਇੱਕ ਕੱਸੀ ਵਿੱਚ ਪਏ ਪਾੜ ਨੂੰ ਦੁਰੁਸਤ ਕਰਵਾਇਆ । ਜਦੋਂ ਸਵੇਰੇ ਉਸ ਮਿੱਤਰ ਤੋਂ ਅੱਧੀ ਰਾਤ ਨੂੰ ਵੀ ਫੋਨ ਚੁੱਕ ਕੇ ਆਪਣੀ ਨੀਂਦ ਖਰਾਬ ਕਰ ਕੇ ਡਿਊਟੀ ਕਰਨ ਸਬੰਧੀ ਗੱਲ ਪੁੱਛੀ ਤਾਂ ੳਨ੍ਹਾਂ ਕਿਹਾ ਕਿ ਉਸ ਮਿੱਤਰ ਵੱਲੋਂ ਦਿੱਤਾ ਜਵਾਬ ਉਹ ਕਦੀ ਨਹੀਂ ਭੁੱਲਦੇ । ਉਸ ਮਿੱਤਰ ਨੇ ਕਿਹਾ ਕਿ ਮੈਂ ਉਨ੍ਹਾਂ ਕੁਝ ਕੁ ਬੰਦਿਆਂ ਵਿੱਚੋਂ ਸੀ, ਜਿਸ ਨੂੰ ਪਰਮਾਤਮਾ ਦੀ ਬਖਸਿ਼ਸ਼ ਹੋਈ ਤੇ ਇਹ ਨੋਕਰੀ ਮਿਲੀ ਜਿਸ ਦੇ ਸਦਕਾ ਉਸ ਨੂੰ ਇਸ ਪਦਵੀ ਤੇ ਕੰਮ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ ਅਤੇ ਸ਼ੁਕਰਾਨੇ ਵੱਜੋਂ ਉਹ ਕਦੀ ਵੀ ਕਿਸੇ ਦਾ ਫੋਨ ਅਣਗੋਲਿਆ ਨਹੀਂ ਕਰਦਾ ।
ਸ. ਬਰਾੜ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੇ ਹਰ ਨੁਮਾਂਇੰਦੇ ਵੱਲੋਂ ਸਰਕਾਰ ਦੇ ਅਫਸਰਾਂ ਅਤੇ ਮੁਲਾਜ਼ਮਾਂ ਦਾ ਸਤਿਕਾਰ ਕੀਤਾ ਜਾਵੇਗਾ ਪਰੰਤੂ ਕੰਮ ਵਿੱਚ ਬੇ ਵਜਹ ਆਨਾਕਾਨੀ, ਰਿਸ਼ਵਤਖੋਰੀ ਅਤੇ ਕਿਸੇ ਵੀ ਦਫਤਰ ਵਿੱਚ ਖੱਜਲ ਖੁਆਰੀ ਕਰਨ ਵਾਲੇ ਖਿਲਾਫ ਡਿਪਟੀ ਕਮਿਸ਼ਨਰ ਦਫਤਰ ਰਾਹੀਂ ਸਖਤ ਕਾਰਵਾਈ ਵਿੱਢੀ ਜਾਵੇਗੀ ।
ਸ. ਕਾਕਾ ਬਰਾੜ ਨੇ ਸ਼ਹਿਰ ਦੀਆਂ ਟ੍ਰੈਫਿਕ, ਗੋਨਿਆਣਾ ਰੋਡ ਵਿਖੇ ਸੀਵਰੇਜ ਦੇ ਪਾਣੀ ਫੈਲਣ, ਪੀਣ ਵਾਲੇ ਪਾਣੀ ਦੀ ਸਮੱਸਿਆ, ਚੋਰੀ, ਸਨੈਚਿੰਗ, ਸਰਕਾਰੀ ਹਸਪਤਾਲ ਵਿੱਚ ਘੱਟ ਰੇਟ ਦੀਆਂ ਦਵਾਇਆਂ ਨਾ ਮੁਹੱਇਆ ਹੋਣਾ, ਨਸਿ਼ਆਂ ਦਾ ਖਾਤਮਾ ਅਤੇ ਕੁਝ ਪ੍ਰਾਈਵੇਟ ਸਕੂਲਾਂ ਵੱਲੋਂ ਇੱਕਾ ਦੁੱਕਾ ਦੁਕਾਨਾਂ ਤੇ ਹੀ ਕਿਤਾਬਾਂ ਦਾ ਵਿਕਣਾ ਆਦਿ ਸਮੱਸਿਆਵਾਂ ਦਾ ਤੁਰੰਤ ਹੱਲ ਕੱਢਣ ਸਬੰਧੀ ਜਿ਼ਲ੍ਹਾ ਪ੍ਰਸ਼ਾਸਨ ਨੂੰ ਹਦਾਇਤਾਂ ਜਾਰੀ ਕੀਤੀਆਂ ।
ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ਹਿਰ ਵਿੱਚ ਜਲਾਲਾਬਾਦ ਰੋੜ ਦੇ ਫਲਾਈਓਵਰ ਦੇ ਕੰਮ ਵਿੱਚ ਦੇਰੀ ਦਾ ਕਾਰਨ ਪੁੱਛਿਆ ਅਤੇ ਨਗਰ ਕੋਂਸਲ ਦੀਆਂ ਦੁਕਾਨਾਂ ਦੀ ਲੰਬਿਤ ਪਈ ਬੋਲੀ ਨੂੰ ਕਰਵਾਊਣ ਅਤੇ ਨਗਰ ਨਿਗਮ ਵੱਲੋਂ ਨਕਸ਼ਾ ਪਾਸ ਕਰਵਾਊਣ ਵਿੱਚ ਖੱਜਲ ਖੁਆਰੀ ਨੂੰ ਖਤਮ ਕਰਨ ਬਾਰੇ ਵੀ ਕਿਹਾ ।
ਇਸ ਮੌਕੇ ਏ ਡੀ ਸੀ ਰਾਜਦੀਪ ਕੋਰ, ਐਸ ਡੀ ਐਮ ਸਵਰਨਜੀਤ ਕੌਰ, ਡੀ ਪੀ ਆਰ ਓ ਗੁਰਦੀਪ ਸਿੰਘ ਮਾਨ ਤੋਂ ਇਲਾਵਾ ਸਮੂਹ ਵਿਭਾਗਾਂ ਦੇ ਮੁੱਖੀ ਹਾਜ਼ਰ ਸਨ ।

Post a Comment

Previous Post Next Post