ਸੁਖਜਿੰਦਰ ਸਿੰਘ ਮੰਡ ਫੌਜੀ ਨੇ ਵੰਡੀਆਂ ਫੁੱਟਬਾਲ ਖਿਡਾਰੀਆਂ ਨੂੰ ਕਿੱਟਾ
March 20, 2022
0
ਤਰਨਤਾਰਨ 18 ਮਾਰਚ ( ਗੁਰਕੀਰਤ ਸਿੰਘ ਸਕੱਤਰਾ )- ਕਸਬਾ ਖੇਮਕਰਨ ਦੇ ਖੇਡ ਸਟੇਡੀਅਮ ਵਿੱਚ ਸੁਖਜਿੰਦਰ ਸਿੰਘ ਮੰਡ ( ਫੌਜੀ) ਨੇ ਇੱਕ ਚੰਗੀ ਪਹਿਲ ਕਰਦੇ ਹੋਏ ਗਰੀਬ ਘਰਾਂ ਦੇ ਬੱਚਿਆਂ ਨੂੰ ਸਪੋਰਟਸ ਕਿੱਟਾ ਵੰਡੀਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੰਡ ਨੇ ਕਿਹਾ ਕਿ ਅਸੀ ਸਰਕਾਰ ਤੇ ਅਹਿਸਾਨ ਨਾ ਕਰਦੇ ਹੋਏ ਆਪਣੇ ਕੋਲੋਂ ਜਿਨਾ ਕੁ ਨੌਜਵਾਨਾਂ ਲਈ ਕਰ ਸਕਦੇ ਹਾਂ ਸਾਨੂੰ ਜਰੂਰ ਕਰਨਾਂ ਚਾਹੀਦਾ ਹੈ । ਉਨਾਂ ਕਿਹਾ ਕਿ ਕਈ ਨੌਜਵਾਨਾਂ ਦੀ ਖੇਡ ਨੂੰ ਘਰਾਂ ਦੀਆਂ ਮਜਬੂਰੀਆਂ ਦੱਬ ਕੇ ਰੱਖ ਦਿੰਦੀਆਂ ਹਨ । ਇਸ ਲਈ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਨੌਜਵਾਨਾ ਨੂੰ ਖੇਡਾ ਵੱਲ ਜੋੜਨ ਲਈ ਅਹਿਮ ਕਦਮ ਉਠਾਉਣੇ ਚਾਹੀਦੇ ਹਨ ਤੇ ਨਾਲ ਦੀ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਵੀ ਦੇਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਨੌਜਵਾਨ ਦੀ ਖੇਡ ਉਸ ਦੇ ਘਰ ਦੀਆਂ ਮਜਬੂਰੀਆਂ ਕਾਰਨ ਨਾ ਛੁੱਟ ਸਕੇ। ਫੌਜੀ ਮੰਡ ਨੇ ਕਿਹਾ ਕਿ ਅਸੀ ਇਸ ਤੋਂ ਅੱਗੇ ਵੀ ਖੇਡਾਂ ਅਤੇ ਖਿਡਾਰੀਆਂ ਲਈ ਯਤਨ ਕਰਦੇ ਰਹਾਂਗੇ। ਇਸ ਮੌਕੇ ਜਸਵਿੰਦਰ ਸਿੰਘ ਰੰਧਾਵਾ,ਸੱਤਾ ਮੰਤਰੀ,ਗੁਰਵਿੰਦਰ ਗਿੰਦੂ,ਕਵਲ ਫੌਜੀ , ਜੱਸ ਖਹਿਰਾ, ਬਿੱਕਰ ਪੱਤੂ,ਜੋਗਿੰਦਰ ਟੇਲਰ , ਵਿਕਾਸ ਵਿਜ, ਬੱਗਾ ਆਦਿ ਨੌਜਵਾਨ ਹਾਜ਼ਰ ਸਨ
Tags