ਬਿਆਸ 20 ਮਾਰਚ (ਬੀਟੀਟੀ ਬਿਉਰੋ)- ਹਲਕਾ ਬਾਬਾ ਬਕਾਲਾ ਅਧੀਨ ਆਉਂਦੇ ਪਿੰਡ ਬਿਆਸ ਬਾਬਾ ਸਾਵਣ ਸਿੰਘ ਨਗਰ ਦੀ ਰਹਿਣ ਵਾਲੀ ਬਲਜਿੰਦਰ ਕੌਰ ਪਤਨੀ ਸਵਰਗਵਾਸੀ ਸੁਖਵਿੰਦਰ ਸਿੰਘ ਨੇ ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਮੈਂਬਰ ਲਾਲ ਹੂਸੈਨ ਨੂੰ ਅਪੀਲ ਕਰਦਿਆਂ ਦੱਸਿਆ 5 ਮਹੀਨੇ ਪਹਿਲਾਂ ਉਸਦੇ ਪੁੱਤਰ ਕਮਲਪ੍ਰੀਤ ਸਿੰਘ ਦਾ ਵਿਆਹ ਕਿਰਨਜੀਤ ਕੌਰ ਪੁੱਤਰੀ ਸਵ: ਅਮਰਜੀਤ ਸਿੰਘ ਅਜੀਤ ਨਗਰ ਬਾਜੀਗਰ ਕਾਲੋਨੀ ਗਲੀ ਨੰ. 3 ਫਰੀਦਕੋਟ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਮੇਰੀ ਨੂੰਹ ਕਿਰਨਪ੍ਰੀਤ ਕੌਰ ਦੀ ਮਾਂ *ਮਨਜੀਤ ਕੌਰ* ਨੇ ਮੇਰੇ ਘਰ ਵਿੱਚ ਗੈਰ ਜਿੰਮੇਦਾਰਾਨਾ ਤਰੀਕੇ ਨਾਲ ਦਖਲਅੰਦਾਜੀ ਸੁਰੂ ਕਰ ਦਿੱਤੀ। ਪਿੱਛਲੇ ਦਿਨੀ ਮਨਜੀਤ ਕੌਰ ਮੇਰੇ ਘਰ ਆ ਕੇ ਮੇਰੇ ਅਤੇ ਮੇਰੀ ਭੈਣ ਨਾਲ ਹੱਥੋਪਾਈ ਕੀਤੀ ਅਤੇ ਸਾਨੂੰ ਗਲਤ ਸ਼ਬਦਾਵਲੀ ਬੋਲੀ। ਇਸ ਦੀ ਜਾਣਕਾਰੀ ( ਦਰਖਾਸਤ) ਮੈਂ ਸੰਬੰਧਤ ਥਾਣਾ ਬਿਆਸ ਨੂੰ ਵੀ ਦਿੱਤੀ ਹੋਈ ਹੈ। ਮੇਰੀ ਨੂੰਹ ਅਤੇ ਉਸਦੀ ਮਾਂ ਨੇ ਫਰੀਦਕੋਟ ਸੰਬੰਧਤ ਥਾਣੇ ਵਿੱਚ ਮੇਰੇ ਅਤੇ ਮੇਰੇ ਪਰਿਵਾਰਕ ਮੈਂਬਰਾਂ ਤੇ ਦਹੇਜ਼ ਲੈਣ ਦੇ ਝੂਠੇ ਇਲਜਾਮ ਲਗਾਉਂਦਿਆਂ ਹੋਇਆਂ ਰਿਪੋਰਟ ਦਰਜ ਕਰਵਾਈ ਹੈ। ਮੈਂ ਕਮਿਸ਼ਨ ਅੱਗੇ ਅਪੀਲ ਕਰਦੀ ਹਾਂ ਕਿ ਮੈਂਨੂੰ ਇਨਸਾਫ਼ ਦਵਾਇਆ ਜਾਵੇ ਅਤੇ ਮੇਰੀ ਮੱਦਦ ਕੀਤੀ ਜਾਵੇ। ਕਮਿਸ਼ਨ ਨੇ ਉਕਤ ਮਾਮਲੇ ਦਾ ਉਤਾਰਾ ਐੱਸ.ਐੱਸ.ਪੀ ਫ਼ਰੀਦਕੋਟ ਨੂੰ ਭੇਜ ਦਿੱਤਾ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਕਮਿਸ਼ਨ ਵੱਲੋਂ ਸਾਰਾ ਮਾਮਲਾ ਮਹਿਲਾ ਕਮਿਸ਼ਨ (ਪੰਜਾਬ) ਦੇ ਧਿਆਨ ਵਿਚ ਵੀ ਲਿਆਂਦਾ ਜਾ ਰਿਹਾ ਹੈ, ਤਾਂ ਜੋ ਸਹੁਰੇ ਪਰਿਵਾਰ ਤੇ ਦਹੇਜ਼ ਲੈਣ ਦੇ ਝੂਠੇ ਮਾਮਲੇ ਦਰਜ ਕਰਵਾਉਣ ਵਾਲੀਆਂ ਔਰਤਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਕਮਿਸ਼ਨ ਮੈਂਬਰ ਨਾਲ ਪੀ.ਆਰ.ਓ ਜਗਦੀਸ਼ ਸਿੰਘ ਚਾਹਲ ਵੀ ਹਾਜ਼ਰ ਰਹੇ।
ਨੂੰਹ ਅਤੇ ਉਸ ਦੀ ਮਾਂ ਨੇ ਲਗਾਏ ਸਹੁਰੇ ਪਰਿਵਾਰ ਤੇ ਦਹੇਜ ਲੈਣ ਦੇ ਇਲਜ਼ਾਮ
March 20, 2022
0
-ਘੱਟ ਗਿਣਤੀਆਂ ਕਮਿਸ਼ਨ ਨੇ ਲਿਆ ਮਾਮਲੇ ਦਾ ਸੂਹ-ਮੋਟੋ ਪੜਤਾਲ ਕੀਤੀ ਸੁਰੂ - ਪੀ.ਆਰ.ਓ ਚਾਹਲ
Tags