ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਕੋਟਕਪੂਰਾ ਵਿਖੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੂੰ ਕੀਤਾ ਸਨਮਾਨਿਤ

bttnews
0

ਯੂਨੀਅਨ ਦੇ ਵਫ਼ਦ ਨੇ ਮੰਗਾਂ ਸਬੰਧੀ ਸੀ ਡੀ ਪੀ ੳ ਨੂੰ ਦਿੱਤਾ ਮੰਗ ਪੱਤਰ 

ਕੋਟਕਪੂਰਾ , 23 ਮਾਰਚ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਸਬੰਧਿਤ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਕੋਟਕਪੂਰਾ ਵਿਖੇ ਇੱਕ ਸਮਾਗਮ ਕਰਕੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੂੰ ਉਹਨਾਂ ਦੀਆਂ ਯੂਨੀਅਨ ਪ੍ਰਤੀ ਸ਼ਾਨਦਾਰ ਸੇਵਾਵਾਂ ਬਦਲੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ । ਆਗੂਆਂ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਵਿੱਚ ਸਮੇਂ ਸਮੇਂ ਸਿਰ ਵਾਧਾ ਹਰਗੋਬਿੰਦ ਕੌਰ ਵੱਲੋਂ ਕੀਤੇ ਗਏ ਸੰਘਰਸ਼ਾਂ ਕਰਕੇ ਹੀ ਹੋਇਆ ਹੈ ਅਤੇ ਵਰਕਰਾਂ ਤੇ ਹੈਲਪਰਾਂ ਨੂੰ ਜੋਂ ਮਾਣ ਸਤਿਕਾਰ ਹੁਣ ਮਿਲ ਰਿਹਾ ਹੈ ਉਹ ਵੀ ਉਹਨਾਂ ਦੀ ਦੇਣ ਹੈ । ਇਸ ਮੌਕੇ ਹਰਗੋਬਿੰਦ ਕੌਰ ਨੇ ਸਭ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਵਰਕਰਾਂ ਤੇ ਹੈਲਪਰਾਂ ਜਥੇਬੰਦੀ ਦਾ ਸਾਥ ਦੇ ਰਹੀਆਂ ਹਨ ਉਸੇ ਤਰ੍ਹਾਂ ਅੱਗੇ ਤੋਂ ਵੀ ਸਾਥ ਦੇਣ ਲਈ ਕਿਉਂਕਿ ਆਪਣੇ ਹੱਕ ਲੈਣ ਲਈ ਸਰਕਾਰਾਂ ਦੇ ਖਿਲਾਫ ਸੰਘਰਸ਼ ਲੜਨੇ ਹੀ ਪੈਣੇ ਹਨ । 
      ਬਾਅਦ ਵਿੱਚ ਯੂਨੀਅਨ ਦਾ ਵਫ਼ਦ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਸੀ ਡੀ ਪੀ ੳ ਸਰਬਜੀਤ ਕੌਰ ਨੂੰ ਮਿਲਿਆ ਤੇ ਉਹਨਾਂ ਨੂੰ ਮੰਗ ਪੱਤਰ ਦਿੱਤਾ । ਵਫ਼ਦ ਨੇ ਕਿਹਾ ਕਿ ਵਰਕਰਾਂ ਉੱਪਰ ਆਨਲਾਈਨ ਕੰਮ ਕਰਵਾਉਣ ਲਈ ਦਬਾਅ ਨਾ ਪਾਇਆ ਜਾਵੇ । ਜਿੰਨਾ ਚਿਰ ਸਰਕਾਰ ਸਮਾਰਟ ਫ਼ੋਨ ਅਤੇ ਰੀਚਾਰਜ਼ ਭੱਤਾ ਨਹੀਂ ਦਿੰਦੀ , ਉਹਨਾਂ ਚਿਰ ਵਰਕਰਾਂ ਆਨਲਾਈਨ ਕੰਮ ਨਹੀਂ ਕਰਨਗੀਆਂ । ਇਹ ਵੀ ਮੰਗ ਕੀਤੀ ਗਈ ਕਿ ਰਾਸ਼ਨ ਦੀ ਸਪਲਾਈ ਆਂਗਣਵਾੜੀ ਸੈਂਟਰਾਂ ਤੱਕ ਕੀਤੀ ਜਾਵੇ । ਇਸ ਮੌਕੇ ਜ਼ਿਲਾ ਪ੍ਰਧਾਨ ਗੁਰਮੀਤ ਕੌਰ ਦਬੜੀਖਾਨਾ , ਬਲਾਕ ਕੋਟਕਪੂਰਾ ਦੀ ਪ੍ਰਧਾਨ ਰਵਿੰਦਰ ਕੌਰ , ਰਾਜਵੀਰ ਕੌਰ , ਜਸਵਿੰਦਰ ਕੌਰ ਕਾਸਮ ਭੱਟੀ , ਪਰਮਜੀਤ ਕੌਰ ਦੇਵੀਵਾਲਾ , ਛਿੰਦਰਪਾਲ ਕੌਰ ਕੋਹਾਰ ਵਾਲਾ , ਜਸਵਿੰਦਰ ਕੌਰ ਹਰੀ ਨੌਂ , ਦਰਸ਼ਨ ਕੌਰ ਸੰਧਵਾਂ , ਰੁਪਿੰਦਰ ਕੌਰ ਕੋਹਾਰ ਵਾਲਾ , ਬਲਜੀਤ ਕੌਰ ਅਤੇ ਅੰਮ੍ਰਿਤਪਾਲ ਕੌਰ ਹਰੀ ਨੌਂ ਆਦਿ ਆਗੂ ਮੌਜੂਦ ਸਨ ।


Post a Comment

0Comments

Post a Comment (0)