ਜ਼ਿਲਾ ਪ੍ਰੋਗਰਾਮ ਅਫ਼ਸਰ ਰਤਨਦੀਪ ਕੌਰ ਸੰਧੂ ਨੇ ਚੱਕ ਕਾਲਾ ਸਿੰਘ ਵਾਲਾ ਵਿਖੇ ਔਰਤਾਂ ਨਾਲ ਕੀਤੀ ਮੀਟਿੰਗ , ਵਿਭਾਗ ਦੀਆਂ ਸਕੀਮਾਂ ਦੱਸੀਆਂ

bttnews
0

ਜ਼ਿਲਾ ਪ੍ਰੋਗਰਾਮ ਅਫ਼ਸਰ ਰਤਨਦੀਪ ਕੌਰ ਸੰਧੂ ਨੇ ਚੱਕ ਕਾਲਾ ਸਿੰਘ ਵਾਲਾ ਵਿਖੇ ਔਰਤਾਂ ਨਾਲ ਕੀਤੀ ਮੀਟਿੰਗ , ਵਿਭਾਗ ਦੀਆਂ ਸਕੀਮਾਂ ਦੱਸੀਆਂ
 ਸ੍ਰੀ ਮੁਕਤਸਰ ਸਾਹਿਬ , 25 ਮਾਰਚ (ਸੁਖਪਾਲ ਸਿੰਘ ਢਿੱਲੋਂ) : ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ
ਵੱਲੋਂ ਚੱਕ ਕਾਲਾ ਸਿੰਘ ਵਾਲਾ ਦੇ ਆਂਗਣਵਾੜੀ ਸੈਂਟਰ ਵਿੱਚ ਸੈਂਟਰ ਇੰਚਾਰਜ ਹਰਗੋਬਿੰਦ ਕੌਰ ਦੀ
ਅਗਵਾਈ ਹੇਠ ਕੇਂਦਰ ਸਰਕਾਰ ਦੀ ਪੋਸ਼ਣ ਸਕੀਮ ਤਹਿਤ ਪੋਸ਼ਣ ਪੱਖਵਾੜਾ ਮਨਾਇਆ ਗਿਆ  । ਜਿਸ ਦੌਰਾਨ ਜ਼ਿਲਾ ਪ੍ਰੋਗਰਾਮ ਅਫ਼ਸਰ ਰਤਨਦੀਪ ਕੌਰ
ਸੰਧੂ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾਂ ਨੇ ਔਰਤਾਂ ਨਾਲ ਮੀਟਿੰਗ ਕੀਤੀ ਅਤੇ ਵਿਭਾਗ ਦੀਆਂ
ਸਕੀਮਾਂ ਦੱਸੀਆਂ । ਉਹਨਾਂ ਨੇ ਔਰਤਾਂ ਨੂੰ ਸਾਫ਼ ਸਫ਼ਾਈ ਰੱਖਣ ਅਤੇ ਸਿਹਤ ਦਾ ਧਿਆਨ ਰੱਖਣ ਦੀ
ਅਪੀਲ ਕੀਤੀ । ਉਹਨਾਂ ਨੇ ਉਕਤ ਸੈਂਟਰ ਦੀ ਕਾਰਗੁਜ਼ਾਰੀ ਤੇ ਤਸੱਲੀ ਪ੍ਰਗਟ ਕੀਤੀ । ਇਸ ਮੌਕੇ
ਹਰਗੋਬਿੰਦ ਕੌਰ ਨੇ ਕਿਹਾ ਕਿ ਔਰਤਾਂ ਖਾਣ ਪੀਣ ਦਾ ਧਿਆਨ ਰੱਖਣ ਤੇ ਹਰੀਆਂ ਸਬਜ਼ੀਆਂ ਅਤੇ ਦਾਲਾਂ
ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ । ਘਰਾਂ ਵਿੱਚ ਬਗੀਚੀਆਂ ਤਿਆਰ ਕੀਤੀਆਂ ਜਾਣ । ਇਸ ਮੌਕੇ
ਸੁਪਰਵਾਈਜ਼ਰ ਪਰਮਜੀਤ ਕੌਰ
, ਸਰਬਜੀਤ ਕੌਰ , ਛਿੰਦਰ ਕੌਰ , ਕੋਰ ਜੀਤ ਕੌਰ ਅਤੇ ਹੋਰ ਔਰਤਾਂ ਮੌਜੂਦ ਸਨ ।

Post a Comment

0Comments

Post a Comment (0)