Breaking

ਓਵਰਏਜ ਬੇਰੁਜ਼ਗਾਰ ਯੂਨੀਅਨ ਪੰਜਾਬ ਕਰੇਗੀ CM ਭੰਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਦਾ ਘਿਰਾਓ- ਰਮਨ ਕੁਮਾਰ

ਮਲੋਟ, 10 ਅਪ੍ਰੈਲ (BTTNEWS)-ਓਵਰਏਜ ਬੇਰੁਜ਼ਗਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਮਲੋਟ ਨੇ ਦੱਸਿਆ ਕਿ ਮਾਸਟਰ ਕੇਡਰ 4161ਪੋਸਟਾ ਵਿੱਚ ਅਪਲਾਈ ਕਰਨ ਲਈ ਉਮਰ ਹੱਦ 37 ਹੈ ਜਿਸ ਨੂੰ 42 ਕਰਵਾਉਣ ਲਈ ਵਾਰ ਵਾਰ ਚੰਡੀਗੜ੍ਹ ਸੀ ਐਮ ਹਾਉਸ ਅਤੇ ਸਿੱਖਿਆਂ ਮੰਤਰੀ ਨਾਲ ਮੀਟਿੰਗ ਹੋ ਚੁੱਕੀਆਂ ਹਨ ਹਰ ਵਾਰ ਕਿਹਾ ਜਾਂਦਾ ਹੈ ਕਿ ਤੁਹਾਡੀਆ ਮੰਗਾਂ ਜਲਦ ਹੀ ਪੂਰੀਆਂ ਕਰ ਦਿੱਤੀਆਂ ਜਾਣਗੀਆਂ।ਇਸ ਲਈ ਜੇਕਰ ਜਲਦ ਹੀ ਮਾਸਟਰ ਕੇਡਰ 4161 ਪੋਸਟਾਂ ਵਿੱਚ ਸਿੱਖਿਆ ਵਿਭਾਗ ਰਾਹੀਂ ਉੱਮਰ ਹੱਦ ਵਿੱਚ 5 ਸਾਲ ਦਾ ਵਾਧਾ ਕਰਕੇ ਉਮਰ ਹੱਦ ਨੂੰ 37 ਤੋਂ 42 ਕਰਨ ਦਾ ਕੋਰੀਏਡਮ ਕੱਡ ਕੇ ਸਰਕਾਰਾ ਦੀਆਂ ਗਲਤੀਆਂ ਕਰਕੇ ਓਵਰਏਜ ਹੋ ਗਏ ਬੇਰੁਜ਼ਗਾਰ ਸਾਥੀਆਂ ਨੂੰ ਅਪਲਾਈ ਨਹੀਂ ਕਰਵਾਇਆ ਜਾਂਦਾ ਤਾਂ 14 ਅਪ੍ਰੇਲ ਅੰਬੇਡਕਰ ਜੇਅੰਤੀ ਵਾਲੇ ਦਿਨ ਓਵਰਏਜ ਬੇਰੁਜ਼ਗਾਰ ਯੂਨੀਅਨ ਪੰਜਾਬ ਮੁੱਖ ਮੰਤਰੀ ਸ: ਭੰਗਵੰਤ ਸਿੰਘ ਮਾਨ ਦੀ ਸੰਗਰੂਰ ਰਿਹਾਇਸ਼ ਦਾ ਘਿਰਾਓ ਕਰੇਗੀ ਅਤੇ ਮੰਗਾਂ ਨਾ ਮੰਨੇ ਜਾਣ ਤੱਕ ਉਥੇ ਧਰਨਾ ਲਗਾਇਆ ਜਾਵੇਗਾ।

Post a Comment

Previous Post Next Post