Breaking

ਰੂਰਲ ਪੇਅ ਐਪਲੀਕੇਸ਼ਨ ਨਾਲ ਰੀਟੇਲਰਾਂ ਦੀ ਹੋ ਰਹੀ ਹੈ ਖੱਜਲ ਖੁਆਰੀ

 ਐਪ ਦਾ ਸੀ ਓ   ਪਵਨ ਚੀਮਾ ਕਰ ਰਿਹਾ ਹੈ ਰੀਟੇਲਰਾਂ ਨੂੰ ਖੱਜਲ ਖੁਵਾਰ

ਰੂਲਰ ਪੇਅ ਐਪਲੀਕੇਸ਼ਨ ਨਾਲ ਰੀਟੇਲਰਾਂ ਦੀ  ਹੋ ਰਹੀ ਹੈ ਖੱਜਲ ਖੁਆਰੀ

ਤਰਨਤਾਰਨ 12 ਮਈ  (ਹੈਪੀ)-
ਅੱਜਕੱਲ੍ਹ  ਇਹੋ ਜਿਹੀਆਂ ਬਹੁਤ ਹੀ ਐਪਲੀਕੇਸ਼ਨਾ ਚੱਲ ਰਹੀਆਂ ਹਨ , ਜਿਸ ਨਾਲ ਅੰਗੂਠਾ ਲਗਾ ਕੇ ਹਰ ਕਿਸੇ ਬੈਂਕ ਦੇ ਖਾਤੇ ਵਿੱਚੋ ਪੈਸੇ ਕੱਢੇ ਜਾਂਦੇ ਹਨ । ਇਨ੍ਹਾਂ ਐਪਲੀਕੇਸ਼ਨਾ ਦੁਆਰਾ ਹਰ ਕੋਈ ਆਪਣੀ ਦੁਕਾਨ ਤੇ ਕੰਮ ਸ਼ੁਰੂ ਕਰ ਕੇ ਪੈਸੇ ਕਮਾਂ ਸਕਦਾ ਹੈ ।  ਇਸ ਕੰਮ ਨਾਲ ਲੋਕਾਂ ਨੂੰ ਬੈਕਾਂ ਵਿੱਚ ਖੱਜਲ-ਖੁਆਰ ਨਹੀਂ ਹੋਣਾ ਪੈਦਾ ਅਤੇ ਪਿੰਡਾ ਵਿੱਚੋ ਹੀ ਦੁਕਾਨਾਂ ਤੋਂ ਪੈਸੇ ਨਿਕਲ ਜਾਂਦੇ ਹਨ । ਇਸ ਦੌਰਾਨ ਕਈ ਐਪਲੀਕੇਸ਼ਨਾ ਲੋਕਾਂ ਅਤੇ ਦੁਕਾਨਦਾਰਾ ਦੀ ਖੱਜਲ-ਖੁਆਰੀ ਕਰਵਾ ਰਹੀਆਂ ਹਨ ਜਿਨ੍ਹਾਂ ਵਿੱਚੋ ਇੱਕ ਹੈ ਰੂਰਲ ਪੇਅ  ।   ਇਸ ਐਪ ਨੂੰ ਬਣਾਇਆ ਹੈ ਪਿੰਡ ਚੀਮਾਂ ਖੁਰਦ ਦੇ ਰਹਿਣ ਵਾਲੇ ਪਵਨ ਸ਼ਰਮਾ ਸਪੁੱਤਰ ਮੇਹਰ ਚੰਦ ਨੇ ।  ਇਸ ਬਾਰੇ ਗੱਲਬਾਤ ਕਰਦੇ ਹੋਏ ਗੁਰਕੀਰਤ ਸਿੰਘ ਸਪੁੱਤਰ ਬਲਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪਿੰਡ ਭੂਰਾ ਕਰੀਮਪੁਰਾ ਵਿੱਚ ਇੱਕ ਦੁਕਾਨ ਹੈ , ਜੋ ਉਨਾਂ ਦੀ ਰੋਜੀ ਰੋਟੀ ਹੈ , ਗੁਰਕੀਰਤ ਸਿੰਘ ਨੇ ਪਵਨ ਚੀਮਾਂ ਤੇ ਇਲਜ਼ਾਮ ਲਗਾਉਦੇ ਹੋਏ ਕਿਹਾ ਕਿ ਪਵਨ ਲੰਮੇ ਸਮੇਂ ਤੋਂ ਉਹਨਾਂ ਨੂੰ ਖੱਜਲ ਖੁਵਾਰ ਕਰ ਰਿਹਾ ਹੈ । ਪਵਨ ਦੇ ਐਪ ਤੋਂ ਉਹ ਜੋ ਪੈਸੇ ਕੱਢਦੇ ਹਨ ਉਹ ਖੱਜਲ-ਖੁਆਰੀ ਹੋ ਕਿ ਰੀਟੇਲਰਾ ਦਾ ਖਾਤਿਆਂ ਵਿੱਚ ਆਉਦੇਂ ਹਨ ।  7-7  ਦਿਨ ਦੁਕਾਨਾਂ ਵਾਲਿਆਂ ਨੂੰ ਪਵਨ ਕੁਮਾਰ ਦੇ ਤਰਲੇ ਕੱਢਣੇ ਪੈਂਦੇ ਹਨ । ਉਸ ਤੋਂ ਬਾਅਦ ਪਵਨ ਕੁਮਾਰ ਆਪਣੀ ਮਰਜੀ ਨਾਲ ਜਿੰਨੇ ਦਿਲ ਕਰਦਾ ਹੈ ਉਨੇਂ ਹੀ ਪੈਸੇ ਖਾਤੇ ਵਿੱਚ ਪਾਉਦਾਂ ਹੈ ਬਾਕੀ ਫੇਰ ਵਿੱਚੇ ਹੀ ਰਹਿ ਜਾਂਦੇ ਹਨ ।  

ਇਹ ਇਲਾਕਾ ਪੱਛੜਿਆ ਹੋਣ ਕਰਕੇ ਇੱਥੋ ਦੇ ਦੁਕਾਨਦਾਰਾਂ ਦੀ ਖੱਜਲ-ਖੁਆਰੀ ਕੀਤੀ ਜਾਂਦੀ ਹੈ । ਪੀੜਤ ਗੁਰਕੀਰਤ ਸਿੰਘ ਨੇ ਮੰਗ ਕੀਤੀ ਕਿ ਪਵਨ ਚੀਮਾਂ ਦਾ ਐਪ ਬੰਦ ਕਰਵਾਇਆ ਜਾਵੇ ਤੇ ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ।

ਜਦੋਂ ਇਸ ਬਾਰੇ ਪਵਨ ਚੀਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਬਾਰੇ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ।

Post a Comment

Previous Post Next Post