ਐਸ.ਡੀ.ਐਮ ਸ੍ਰੀ ਮੁਕਤਸਰ ਸਾਹਿਬ ਨੇ ਸਕੂਲ ਦੀ ਕੀਤੀ ਅਚਨਚੇਤ ਚੈਕਿੰਗ
May 18, 2022
0
ਸ੍ਰੀ ਮੁਕਤਸਰ ਸਾਹਿਬ 18 ਮਈ (BTTNEWS)- ਸਵਰਨਜੀਤ ਕੌਰ ਉਪ-ਮੰਡਲ ਮੈਜਿਸਟਰੇਟ, ਸ੍ਰੀ ਮੁਕਤਸਰ ਸਾਹਿਬ ਨੇ ਸਰਕਾਰੀ ਪ੍ਰਾਇਮਰੀ ਸਕੂਲ, ਕੈਨਾਲ ਕਾਲੋਨੀ, ਸ੍ਰੀ ਮੁਕਤਸਰ ਸਾਹਿਬ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਸਕੂਲ ਦੇ ਸਟਾਫ਼, ਬੱਚਿਆਂ ਦੀ ਹਾਜ਼ਰੀ, ਪੀਣ ਵਾਲੇ ਪਾਣੀ ਦੇ ਪ੍ਰਬੰਧ ਤੋਂ ਇਲਾਵਾ ਸਕੂਲ ਵਿੱਚ ਬੱਚਿਆਂ ਦੇ ਬੈਠਣ ਅਤੇ ਸਾਫ਼-ਸਫਾਈ ਦੇ ਕੰਮ ਦਾ ਜਾਇਜਾ ਲਿਆ, ਜੋ ਤਸੱਲੀਬਖਸ਼ ਪਾਇਆ ਗਿਆ ਹੈ।
ਬੱਚਿਆਂ ਦੇ ਸਿਹਤ ਅਤੇ ਖਾਣੇ ਦੀ ਪੌਸਟਿਕਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਮਿਡ-ਡੇ-ਮੀਲ ਰਸੋਈ, ਉਥੋਂ ਦੀ ਸਾਫ-ਸਫ਼ਾਈ, ਖਾਣਾ ਤਿਆਰ ਕਰਨ ਲਈ ਵਰਤੇ ਜਾਂਦੇ ਸਮਾਨ ਦੀ ਕੁਆਲਿਟੀ ਆਦਿ ਨੂੰ ਵੀ ਵਿਸੇਸ਼ ਤੌਰ ਤੇ ਚੈਕ ਗਿਆ। ਸਕੂਲ ਬੰਦ ਹੋਣ ਤੋਂ ਕੁਝ ਸਮਾਂ ਪਹਿਲਾ ਬੱਚੇ ਖਾਣਾ ਖਾਣ ਤੋਂ ਬਾਅਦ ਸਕੂਲ ਗੇਟ ਤੱਕ ਪਹੁੰਚ ਚੁੱਕੇ ਸਨ, ਜਿਸ ਕਰਕੇ ਸਕੂਲ ਮੁੱਖ ਅਧਿਆਪਕ ਨੂੰ ਹਦਾਇਤ ਕੀਤੀ ਗਈ ਕਿ ਬੱਚਿਆਂ ਨੂੰ ਸਕੂਲ ਟਾਈਮ ਤੋਂ ਪਹਿਲਾ ਕਲਾਸਾਂ ਤੋਂ ਬਾਹਰ ਨਾ ਜਾਣ ਦਿੱਤਾ ਜਾਵੇ। ਇਸ ਸਮੇਂ ਮਿਡ-ਡੇ-ਮੀਲ ਇੰਚਾਰਜ ਤੋਂ ਇਲਾਵਾ ਅਤੇ ਬਾਕੀ ਅਧਿਆਪਕ ਵੀ ਹਾਜ਼ਰ ਸਨ।