ਔਰਤਾਂ ਸਹਾਇਕ ਧੰਦੇ ਅਪਣਾ ਕੇ ਆਪਣੇ ਪਰਿਵਾਰ ਨੂੰ ਤਰੱਕੀ ਦੇ ਰਾਹ ਤੇ ਲਿਜਾ ਸਕਦੀਆਂ ਹਨ - ਹਰਗੋਬਿੰਦ ਕੌਰ

bttnews
0

 

ਸ੍ਰੀ ਮੁਕਤਸਰ ਸਾਹਿਬ , 8 ਜੂਨ (ਸੁਖਪਾਲ ਢਿੱਲੋਂ)- ਹਰੇਕ ਔਰਤ ਨੂੰ ਆਪਣੇ ਪੈਰਾਂ ਸਿਰ ਖੜ੍ਹੇ ਹੋਣ ਲਈ ਘਰੇਲੂ ਕੰਮਕਾਜ ਤੋਂ ਇਲਾਵਾ ਸਹਾਇਕ ਧੰਦਿਆਂ ਨੂੰ ਵੀ ਅਪਣਾਉਣਾ ਚਾਹੀਦਾ ਹੈ ਤਾਂ ਕਿ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਲਈ ਉਹ ਆਪਣਾ ਬਣਦਾ ਯੋਗਦਾਨ ਪਾ ਸਕਣ । ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਔਰਤ ਤੇ ਬਾਲ ਭਲਾਈ ਸੰਸਥਾ ਪੰਜਾਬ ਦੀ ਚੇਅਰਪਰਸਨ ਹਰਗੋਬਿੰਦ ਕੌਰ ਨੇ ਬੀਤੇ ਦਿਨ ਪਿੰਡ ਬੰਨਾਂਵਾਲਾ ਵਿਖੇ ਰਹਿਤ ਵੀਰ ਸੰਧੂ ਬੁਟੀਕ ਦਾ ਉਦਘਾਟਨ ਕਰਨ ਉਪਰੰਤ ਔਰਤਾਂ ਨੂੰ ਸਬੋਧਨ ਕਰਦਿਆਂ ਕੀਤਾ ।               

ਉਹਨਾਂ ਕਿਹਾ ਕਿ ਇਕ ਸੁਲਝੀ ਹੋਈ ਤੇ ਸਿਆਣੀ ਔਰਤ ਆਪਣੇ ਘਰ ਨੂੰ ਖੁਸ਼ਹਾਲ ਬਣਾਉਣ ਅਤੇ ਤਰੱਕੀ ਵਾਲੇ ਪਾਸੇ ਲਿਜਾਣ ਲਈ ਵੱਡਾ ਰੋਲ ਅਦਾ ਕਰ ਸਕਦੀ ਹੈ । ਉਹਨਾਂ ਕਿਹਾ ਕਿ ਇਸ ਸਮੇਂ ਬਹੁਤ ਸਾਰੀਆਂ ਔਰਤਾਂ ਆਪਣੇ ਦਮ ਤੇ ਘਰਾਂ ਨੂੰ ਵਧੀਆ ਢੰਗ ਨਾਲ ਚਲਾ ਰਹੀਆਂ ਹਨ ਤੇ ਅਜਿਹੀਆਂ ਉਦਮੀ ਔਰਤਾਂ ਨੂੰ ਪਰਿਵਾਰ ਦੇ ਬਾਕੀ ਮੈਂਬਰ ਵੀ ਸਾਥ ਦੇਣ|ਇਸ ਮੌਕੇ ਬੁਟੀਕ ਦੀ ਸੰਚਾਲਕਾ ਕਰਮਜੀਤ ਕੌਰ ਬੰਨਾਂ ਵਾਲਾ , ਪ੍ਰਿੰਸੀਪਲ ਕੁਲਵਿੰਦਰ ਕੌਰ , ਸਤਵੀਰ ਕੌਰ , ਸੰਦੀਪ ਕੌਰ ਮੋਨਾ, ਰਾਣੀ, ਭਜਨ ਕੌਰ , ਚਰਨਜੀਤ ਕੌਰ , ਗੁਰਪ੍ਰੀਤ ਕੌਰ , ਰਾਜਪਾਲ ਕੌਰ , ਵੀਰਪਾਲ ਕੌਰ , ਬਲਜਿੰਦਰ ਕੌਰ , ਰਮਨ ਤੇ ਸੁਖਵਿੰਦਰ ਕੌਰ ਆਦਿ ਮੌਜੂਦ ਸਨ ।

Post a Comment

0Comments

Post a Comment (0)