ਨਹੀਂ ਵਾਪਿਸ ਹੋਏਗੀ ਅਗਨੀਪਥ, ਅਗਨੀ ਵੀਰ ਹੀ ਹੋਣਗੇ ਭਰਤੀ

bttnews
0
ਨਵੀਂ ਦਿੱਲੀ, 19 ਜੂਨ (BTT NEWS)- ਅਗਨੀਪਥ ਯੋਜਨਾ ਨੂੰ ਲੈ ਕੇ ਪੂਰੇ ਦੇਸ਼ 'ਚ ਵਿਰੋਧ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਹੈ। ਇਸੇ ਵਿਚਾਲੇ ਫ਼ੌਜੀ ਮਾਮਲਿਆਂ ਦੇ ਵਿਭਾਗ ਦੇ ਵਧੀਕ ਸਕੱਤਰ ਲੈਫਟੀਨੈਂਟ ਜਨਰਲ ਅਨਿਲ ਪੁਰੀ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਸਮੀਖਿਆ ਮੀਟਿੰਗ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸੁਧਾਰ ਲੰਬੇ ਸਮੇਂ ਤੋਂ ਲਟਕਿਆ ਹੋਇਆ ਸੀ। ਇਸ ਸੁਧਾਰ ਦੇ ਨਾਲ ਅਸੀਂ ਦੇਸ਼ ਦੀਆਂ ਤਿੰਨਾਂ ਫ਼ੌਜਾਂ 'ਚ ਨੌਜਵਾਨਾਂ ਅਤੇ ਤਜ਼ਰਬੇ ਦਾ ਵਧੀਆ ਮਿਸ਼ਰਨ ਲਿਆਉਣਾ ਚਾਹੁੰਦੇ ਹਾਂ।

ਉਨ੍ਹਾਂ ਕਿਹਾ ਕਿ ਸੇਵਾ ਦੇ ਮਾਮਲੇ 'ਚ ਅਗਨੀਵੀਰਾਂ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ। ਅਗਲੇ 4-5 ਸਾਲਾਂ 'ਚ ਅਸੀਂ (ਸਿਪਾਹੀ) 50-60 ਹਜ਼ਾਰ ਭਰਤੀਆਂ ਕਰਾਂਗੇ ਅਤੇ ਬਾਅਦ 'ਚ ਇਹ ਵਧ ਕੇ 90 ਹਜ਼ਾਰ ਤੋਂ 1 ਲੱਖ ਹੋ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਭਾਰਤੀ ਹਥਿਆਰਬੰਦ ਬਲਾਂ ਦੀ ਇਸ ਯੋਜਨਾ ਦੀ ਸਖ਼ਤ ਲੋੜ ਹੈ, ਇਸ ਲਈ ਇਸ ਨੂੰ ਵਾਪਸ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਭਵਿੱਖ 'ਚ, ਤਿੰਨਾਂ ਸੇਵਾਵਾਂ 'ਚ ਅਧਿਕਾਰੀ ਦੇ ਰੈਂਕ ਤੋਂ ਹੇਠਾਂ ਦੀਆਂ ਸਾਰੀਆਂ ਭਰਤੀਆਂ 'ਅਗਨੀਪਥ ਯੋਜਨਾ' ਰਾਹੀਂ ਹੀ ਕੀਤੀਆਂ ਜਾਣਗੀਆਂ।

Post a Comment

0Comments

Post a Comment (0)