ਚੰਡੀਗੜ੍ਹ, 6 ਜੁਲਾਈ (BTTNEWS)- ਮੁੱਖ ਮੰਤਰੀ ਭਗਵੰਤ ਮਾਨ (48) ਕੱਲ੍ਹ ਵੀਰਵਾਰ ਨੂੰ ਡਾ. ਗੁਰਪ੍ਰੀਤ ਕੌਰ (32) ਨਾਲ ਦੂਜਾ ਵਿਆਹ ਕਰਵਾਉਣਗੇ। ਵਿਆਹ ਸਮਾਗਮ ਚੰਡੀਗੜ੍ਹ 'ਚ ਹੋਵੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਬਹੁਤ ਹੀ ਸੀਮਤ ਮਹਿਮਾਨਾਂ ਨੂੰ ਵਿਆਹ 'ਚ ਬੁਲਾਇਆ ਗਿਆ ਹੈ।
ਮੁਖ ਮੰਤਰੀ ਲਈ ਇਹ ਰਿਸ਼ਤਾ ਓਹਨਾ ਦੀ ਮਾਂ ਅਤੇ ਭੈਣ ਨੇ ਲੱਭਿਆ ਹੈ। ਮੁੱਖ ਮੰਤਰੀ ਦੀ ਰਿਸ਼ਤੇਦਾਰੀ ਚੋਂ ਦੱਸੀ ਜਾ ਰਹੀ ਡਾ. ਗੁਰਪ੍ਰੀਤ ਕੌਰ ਦਾ ਪਿਛੋਕੜ ਹਰਿਆਣਾ ਦੇ ਪਿਹੋਵੇ ਨਾਲ ਸਬੰਧਤ ਹੈ ।
ਸਾਲ 2015 'ਚ ਭਗਵੰਤ ਮਾਨ ਦਾ ਆਪਣੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨਾਲ ਕਾਨੂੰਨੀ ਤਲਾਕ ਹੋ ਗਿਆ ਸੀ। ਇਸ ਵੇਲੇ ਉਹ ਦੋ ਬੱਚਿਆਂ ਸਮੇਤ ਅਮਰੀਕਾ 'ਚ ਰਹਿ ਰਹੇ ਹਨ। ਹੁਣ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਡਾਕਟਰ ਗੁਰਪ੍ਰੀਤ ਕੌਰ ਨਾਲ ਆਪਣਾ ਦੂਜਾ ਵਿਆਹ ਕਰਵਾਉਣਗੇ। ਬੇਹੱਦ ਸਾਦੇ ਤਰੀਕੇ ਨਾਲ ਵਿਆਹ ਹੋਵੇਗਾ।