ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਮਰ ਕੈਂਪ ਲਾਭਕਾਰੀ - ਇੰਚਾਰਜ ਸ਼ਿਖਾ ਅਰੋੜਾ

bttnews
0

ਬਰਨਾਲਾ 


ਸਿਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਅੰਦਰ ਵਿਦਿਆਰਥੀਆਂ ਦੇ ਲਾਏ ਜਾ ਰਹੇ ਸਮਰ ਕੈਂਪਾਂ ਦਾ ਵਿਦਿਆਰਥੀ ਜਿਥੇ ਆਨੰਦ ਮਾਣ ਰਹੇ ਹਨ। ਉੱਥੇ ਇਹ ਕੈਂਪ ਵਿਦਿਆਰਥੀਆਂ ਦਾ ਲਗਾਤਾਰ ਮਾਨਸਿਕ ਅਤੇ ਸਮਾਜਿਕ ਵਿਕਾਸ ਕਰ ਰਹੇ ਹਨ। ਇਹ ਸਮਰ ਕੈਂਪ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਲਾਭਕਾਰੀ ਹਨ। ਇਹ ਪ੍ਰਗਟਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਾ ਦੇ ਇੰਚਾਰਜ ਮੈਡਮ ਸ਼ਿਖਾ ਅਰੋੜਾ ਨੇ ਸ਼ੁੱਕਰਵਾਰ ਨੂੰ ਪੰਜਵੇਂ ਦਿਨ ਸਕੂਲ ਵਿਦਿਆਰਥੀਆਂ ਵੱਲੋਂ ਸਮਰ ਕੈਂਪ ਦੌਰਾਨ ਤਿਆਰ ਕੀਤੀਆਂ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਨੂੰ ਦੇਖਣ ਉਪਰੰਤ ਕੀਤਾ। ਇੰਚਾਰਜ ਸ਼ਿਖਾ ਅਰੋੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ ਸਰਬਜੀਤ ਸਿੰਘ ਤੂਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ ਬਰਜਿੰਦਰ ਪਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਸਕੂਲ ਦੇ ਛੇਵੀਂ ਤੋਂ ਅੱਠਵੀਂ ਜਮਾਤ ਤਕ ਦੇ ਵਿਦਿਆਰਥੀ ਇਨ੍ਹਾਂ ਸਮਰ ਕੈਂਪਾਂ ਵਿਚ ਬਹੁਤ ਹੀ ਉਤਸੁਕਤਾ ਨਾਲ ਹਿੱਸਾ ਲੈ ਰਹੇ ਹਨ। ਇਸ ਕੈਂਪ ਵਿਚ ਵੱਖ-ਵੱਖ ਗਤੀਵਿਧੀਆਂ ਜਿਵੇਂ ਸਿਹਤ ਸੰਭਾਲ, ਐਰੋਬੈਕਸ, ਮੈਡੀਟੇਸ਼ਨ, ਆਰਟ ਐਂਡ ਕਰਾਫਟ, ਯੋਗਾ, ਮਿਊਜਕ, ਡਾਂਸ, ਅੱਗ ਰਹਿਤ ਕੁਕਿੰਗ, ਬੇ੍ਨ ਬੂਸਟਰ ਅਤੇ ਵੈਦਿਕ ਮੈਥ ਆਦਿ ਵਿਸ਼ਿਆਂ ਨਾਲ ਸਬੰਧਤ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਇਨ੍ਹਾਂ ਸਮਰ ਕੈਂਪਾਂ ਨਾਲ ਵਿਦਿਆਰਥੀਆਂ ਦਾ ਬੌਧਿਕ, ਮਾਨਸਿਕ ਅਤੇ ਸਮਾਜਿਕ ਵਿਕਾਸ ਹੋਵੇਗਾ। 


ਉਹਨਾਂ ਕਿਹਾ ਕਿ ਸਕੂਲ ਦੇ ਸਾਰੇ ਅਧਿਆਪਕ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਸਮਰ ਕੈਂਪ ਲਗਵਾ ਰਹੇ ਹਨ। ਮੈਡਮ ਸ਼ਿਖਾ ਅਰੋੜਾ ਨੇ ਅਧਿਆਪਕਾਂ ਨੂੰ ਇੰਜ ਹੀ ਲਗਾਤਾਰ ਮਿਹਨਤ ਕਰਦੇ ਰਹਿਣ ਲਈ ਪੇ੍ਰਿਤ ਕਰਦਿਆਂ ਰੋਜਾਨਾ ਸਟੇਟ ਵੱਲੋਂ ਭੇਜੀਆਂ ਜਾ ਰਹੀਆਂ ਸਰਗਰਮੀਆਂ ਨੂੰ ਬਿਹਤਰੀਨ ਢੰਗ ਨਾਲ ਕਰਵਾਉਣ ਲਈ ਪੇ੍ਰਿਤ ਕੀਤਾ।ਇਸ ਮੌਕੇ ਐਸਐਮਸੀ ਚੇਅਰਮੈਨ ਜੋਧਾ ਸਿੰਘ, ਸਮਾਜ ਸੇਵੀ ਜਗਦੇਵ ਸਿੰਘ, ਹਰਮਨ ਸਿੰਘ, ਬੱਚਿਆਂ ਦੇ ਮਾਪੇ ਅਤੇ ਸਮੂਹ ਸਕੂਲ ਸਟਾਫ਼ ਮੈਂਬਰ ਮੌਜੂਦ ਰਹੇ।

Post a Comment

0Comments

Post a Comment (0)