ਡਾ. ਰੀਟਾ ਬਾਲਾ ਨੂੰ ਸਿਵਲ ਸਰਜਨ ਵਜੋਂ ਅਹੁਦਾ ਸੰਭਾਲਣ ’ਤੇ ਦਿੱਤੀ ਵਧਾਈ
ਪ੍ਰਧਾਨ ਢੋਸੀਵਾਲ ਤੇ ਹੋਰ ਡਾ. ਰੀਟਾ ਬਾਲਾ ਨੂੰ ਗੁਲਦਸਤਾ ਭੇਂਟ ਕਰਦੇ ਹੋਏ। |
ਸ੍ਰੀ ਮੁਕਤਸਰ ਸਾਹਿਬ : 26 ਜੁਲਾਈ (BTTNEWS)- ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਸੰਸਥਾ ਦੇ ਉੱਚ ਪੱਧਰੀ ਵਫ਼ਦ ਨੇ ਜ਼ਿਲ੍ਹੇ ਦੀ ਨਵ ਨਿਯੁਕਤ ਸਿਵਲ ਸਰਜਨ ਡਾ. ਰੀਟਾ ਬਾਲਾ ਨਾਲ ਪਲੇਠੀ ਮੁਲਾਕਾਤ ਕੀਤੀ। ਵਫ਼ਦ ਵਿਚ ਮਿਸ਼ਨ ਦੇ ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ, ਸੀਨੀਅਰ ਮੀਤ ਪ੍ਰਧਾਨ ਫਸਟ ਨਿਰੰਜਣ ਸਿੰਘ ਰੱਖਰਾ, ਸੈਕਿੰਡ ਸੀਨੀਅਰ ਮੀਤ ਪ੍ਰਧਾਨ ਪ੍ਰਦੀਪ ਧੂੜੀਆ, ਡਾ. ਸੁਰਿੰਦਰ ਗਿਰਧਰ ਤੇ ਬਲਬੀਰ ਸਿੰਘ (ਦੋਵੇਂ ਮੀਤ ਪ੍ਰਧਾਨ), ਕੈਸ਼ੀਅਰ ਡਾ. ਸੰਜੀਵ ਮਿੱਡਾ, ਪ੍ਰੈਸ ਫੋਟੋ ਗ੍ਰਾਫਰ ਨਰਿੰਦਰ ਕਾਕਾ, ਓ.ਪੀ. ਖਿੱਚੀ ਅਤੇ ਅਰਸ਼ ਬੱਤਰਾ ਇਦਾ ਮੌਜੂਦ ਸਨ। ਮਿਸ਼ਨ ਵੱਲੋਂ ਸਿਵਲ ਸਰਜਨ ਦੇ ਧਿਆਨ ਵਿਚ ਸਥਾਨਕ ਸਿਵਲ ਹਰਸਪਤਾਲ ਵਿੱਚ ਡਾਕਟਰਾਂ ਦੀ ਘਾਟ, ਹਸਪਤਾਲ ਵਿਚ ਡਾਇਲਸਸ ਦੇ ਮਰੀਜ਼ਾਂ ਨੂੰ ਪੇਸ਼ ਆਉਣ ਵਾਲੀਆਂ ਪ੍ਰੇਸ਼ਾਨੀਆਂ ਤੇ ਸਿਵਲ ਹਸਪਤਾਲ ਕੋਲ ਸੜਕ ’ਤੇ ਬਣੇ ਟੋਇਆਂ ਦੇ ਸੁਧਾਰ ਲਈ ਮਾਮਲੇ ਧਿਆਨ ਵਿਚ ਲਿਆਂਦੇ। ਕਈ ਹੋਰ ਮਾਮਲੇ ਵੀ ਸਿਵਲ ਸਰਜਨ ਨਾਲ ਵਿਚਾਰੇ ਗਏ। ਸਿਵਲ ਸਰਜਨ ਡਾ. ਰੀਟਾ ਬਾਲਾ ਨੇ ਮਿਸ਼ਨ ਵੱਲੋਂ ਉਠਾਏ ਮੁੱਦਿਆਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਢੁੱਕਵੀਂ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ। ਮੁਲਾਕਾਤ ਸਬੰਧੀ ਜਾਣਕਾਰੀ ਦਿੰਦੇ ਹੋਏ ਮਿਸ਼ਨ ਪ੍ਰਧਾਨ ਢੋਸੀਵਾਲ ਨੇ ਦੱਸਿਆ ਹੈ ਕਿ ਮੁਲਾਕਾਤ ਦੌਰਾਨ ਉਹਨਾਂ ਦੀ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਬਾਰੇ ਡਾ. ਰੀਟਾ ਬਾਲਾ ਨੂੰ ਜਾਣਕਾਰੀ ਦਿੱਤੀ ਗਈ ਜਿਸ ਨੂੰ ਸੁਣ ਕੇ ਉਹ ਕਾਫ਼ੀ ਪ੍ਰਭਾਵਿਤ ਹੋਏ। ਮੁਲਾਕਾਤ ਦੌਰਾਨ ਮਿਸ਼ਨ ਵੱਲੋਂ ਡਾ. ਰੀਟਾ ਬਾਲਾ ਨੂੰ ਸਿਵਲ ਸਰਜਨ ਵਜੋਂ ਅਹੁਦਾ ਸੰਭਾਲਣ ’ਤੇ ਵਧਾਈ ਦਿੱਤੀ ਅਤੇ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ। ਸਿਵਲ ਸਰਜਨ ਨੇ ਮਿਸ਼ਨ ਦੇ ਮਾਧਿਅਮ ਤੋਂ ਆਮ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜ਼ਿਲੇ ਅੰਦਰ ਸਿਹਤ ਸੇਵਾਵਾਂ ਸਬੰਧੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦੇਣਗੇ।