ਸੰਤ ਬਾਬਾ ਬੱਗੂ ਭਗਤ ਦਾ ਬਰਸੀ ਸਮਾਗਮ 27 ਜੁਲਾਈ ਵੀਰਵਾਰ ਨੂੰ

BTTNEWS
0

ਸੰਤ ਬਾਬਾ ਬੱਗੂ ਭਗਤ ਦਾ ਬਰਸੀ ਸਮਾਗਮ 27 ਜੁਲਾਈ ਵੀਰਵਾਰ ਨੂੰ

 ਸ੍ਰੀ ਮੁਕਤਸਰ ਸਾਹਿਬ, 22 ਜੁਲਾਈ (BTTNEWS)-
ਸਥਾਨਕ ਗਾਂਧੀ ਨਗਰ ਸਥਿਤ ਡੇਰਾ ਸੰਤ ਬਾਬਾ ਬੱਗੂ ਭਗਤ, ਸਾਂਝਾ ਦਰਬਾਰ, ਸੰਤ ਮੰਦਰ ਵਿਖੇ ਮੌਜੂਦਾ ਡੇਰਾ ਗੱਦੀ ਨਸ਼ੀਨ ਪਰਮ ਸਤਿਕਾਰ ਯੋਗ ਭਗਤ ਸ਼ੰਮੀ ਚਾਵਲਾ (ਬਾਊ ਜੀ) ਵੱਲੋਂ ਕਰੀਬ ਪਿਛਲੇ 35 ਸਾਲਾਂ ਤੋਂ ਡੇਰੇ ਦੀ ਸੇਵਾ ਨਿਭਾਈ ਜਾ ਰਹੀ ਹੈ। ਹਰੇਕ ਵੀਰਵਾਰ ਬਾਊ ਜੀ ਵੱਲੋਂ ਡੇਰੇ ਵਿਚ ਸਤਿਸੰਗ ਕੀਤਾ ਜਾਂਦਾ ਹੈ ਤੇ ਸੰਗਤ ਨੂੰ ਪ੍ਰਭੂ ਨਾਮ ਨਾਲ ਜੋੜਿਆ ਜਾਂਦਾ ਹੈ। ਬਾਊ ਜੀ ਦੀ ਪ੍ਰੇਰਨਾ ਸਦਕਾ ਸੰਗਤ ਦੇ ਸਹਿਯੋਗ ਨਾਲ ਡੇਰੇ ਦੀ ਨਵੀਂ ਅਤੇ ਸ਼ਾਨਦਾਰ ਇਮਾਰਤ ਉਸਾਰੀ ਜਾ ਰਹੀ ਹੈ। ਡੇਰੇ ਵਿਚ ’ਚ ਡੇਰਾ ਸੰਸਥਾਪਕ ਬ੍ਰਹਮਲੀਨ ਸੰਤ ਬਾਬਾ ਬੱਗੂ ਭਗਤ ਅਤੇ ਬ੍ਰਹਮਲੀਨ ਸੰਤ ਬਾਬਾ ਜਿਊਣ ਸਿੰਘ ਦੀ ਬਰਸੀ ਅਤੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਪ੍ਰਕਾਸ਼ ਉਤਸਵ ਮੁਖ ਰੂਪ ਨਾਲ ਮਨਾਏ ਜਾਂਦੇ ਹਨ। ਇਹ ਸਾਰੇ ਧਾਰਮਿਕ ਸਮਾਗਮ ਬਾਊ ਜੀ ਦੀ ਅਗਵਾਈ ਅਤੇ ਦੇਖ ਰੇਖ ਹੇਠ ਮਨਾਏ ਜਾਂਦੇ ਹਨ। ਇਸੇ ਤਰ੍ਹਾਂ ਇਸ ਵਾਰ ਵੀ ਡੇਰਾ ਸੰਸਥਾਪਕ ਬ੍ਰਹਮਲੀਨ ਸੰਤ ਬਾਬਾ ਬੱਗੂ ਭਗਤ ਜੀ ਦਾ ਬਰਸੀ ਸਮਾਗਮ ਆਉਂਦੀ 27 ਜੁਲਾਈ ਵੀਰਵਾਰ ਨੂੰ ਆਯੋਜਿਤ ਕੀਤਾ ਜਾਵੇਗਾ। ਡੇਰਾ ਗੱਦੀ ਨਸ਼ੀਨ ਪਰਮ ਸਤਿਕਾਰ ਯੋਗ ਭਗਤ ਸ਼ੰਮੀ ਚਾਵਲਾ (ਬਾਊ ਜੀ) ਦੀ ਸਰਪ੍ਰਸਤੀ ਹੇਠ ਬਰਸੀ ਸਮਾਗਮ ਮੌਕੇ ਸਵੇਰੇ 10:15 ਵਜੇ ਤੋਂ 1:15 ਵਜੇ ਤੱਕ ਅਤੇ ਫਿਰ ਸ਼ਾਮ ਨੂੰ 7:15 ਵਜੇ ਤੋਂ ਰਾਤ 10:15 ਵਜੇ ਤੱਕ ਧਾਰਮਿਕ ਸਮਾਗਮ ਆਯੋਜਿਤ ਕੀਤਾ ਜਾਣਗੇ। ਸਮਾਗਮ ਮੌਕੇ ਸੂਫ਼ੀ ਗਾਇਕ ਬੰਟੀ ਕਵਾਲ ਐਂਡ ਪਾਰਟੀ ਵੱਲੋਂ ਭਜਨ/ਸ਼ਬਦ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਸਮਾਗਮ ਦੌਰਾਨ ਬਾਊ ਜੀ ਦੇ ਸਪੁੱਤਰ ਗਗਨਦੀਪ ਚਾਵਲਾ ਅਤੇ ਅਵਤਾਰ ਚੁੱਘ ਸਮੇਤ ਡੇਰੇ ਦੇ ਸਥਾਨਕ ਅਤੇ ਬਾਹਰਲੇ ਸ਼ਰਧਾਲੂ ਵੱਡੀ ਗਿਣਤੀ ਵਿਚ ਸ਼ਿਰਕਤ ਕਰਨਗੇ। ਪ੍ਰਾਪਤ ਜਾਣਕਾਰੀ ਅਨੁਸਾਰ ਬਰਸੀ ਸਮਾਗਮ ਦੌਰਾਨ ਸੰਤ ਬਾਬਾ ਬੱਗੂ ਭਗਤ ਜੀ ਦਾ ਭੰਡਾਰਾ (ਲੰਗਰ) ਅਟੁੱਟ ਵਰਤੇਗਾ। ਬਾਊ ਜੀ ਨੇ ਸਮੂਹ ਸੰਗਤਾਂ ਨੂੰ ਬਰਸੀ ਸਮਾਗਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। 

Post a Comment

0Comments

Post a Comment (0)