ਬੱਚਿਆਂ ’ਚ ਦੇਸ਼ ਭਗਤੀ ਪੈਦਾ ਕਰਨ ਲਈ ਅਜਿਹੇ ਪ੍ਰੋਗਰਾਮ ਬੇਹੱਦ ਜਰੂਰੀ : MLA ਕਾਕਾ ਬਰਾੜ

BTTNEWS
0

 - ਬਰਕੰਦੀ ਦੇ ਸਕੂਲ ’ਚ ਮੇਰੀ ਮਿੱਟੀ ਮੇਰਾ ਦੇਸ਼ ਪ੍ਰੋਗਰਾਮ ਤਹਿਤ ਸਗਾਮਗ ਆਯੋਜਿਤ

ਸ੍ਰੀ ਮੁਕਤਸਰ ਸਾਹਿਬ, 10 ਅਗਸਤ (BTTNEWS)- ਨਜ਼ਦੀਕੀ ਪਿੰਡ ਬਰਕੰਦੀ ਦੇ ਸਰਕਾਰੀ ਹਾਈ ਸਮਾਰਟ ਸਕੂਲ ਸਕੂਲ ਵਿਖੇ ‘ਮੇਰੀ ਮਿੱਟੀ ਮੇਰਾ ਦੇਸ਼’ ਪ੍ਰੋਗਰਾਮ ਤਹਿਤ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ’ਚ ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਵਿਧਾਇਕ ਜਗਦੀਪ ਸਿੰਘ ‘ਕਾਕਾ ਬਰਾੜ’ ਮੁੱਖ ਮਹਿਮਾਨ ਵਜੋਂ ਪਹੁੰਚੇ।


ਬੱਚਿਆਂ ’ਚ ਦੇਸ਼ ਭਗਤੀ ਪੈਦਾ ਕਰਨ ਲਈ ਅਜਿਹੇ ਪ੍ਰੋਗਰਾਮ ਬੇਹੱਦ ਜਰੂਰੀ : MLA ਕਾਕਾ ਬਰਾੜ
 ਪਿੰਡ ਬਰਕੰਦੀ ਦੇ ਸਕੂਲ ’ਚ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ।


ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਵਿਧਾਇਕ ਜਗਦੀਪ ਸਿੰਘ ‘ਕਾਕਾ ਬਰਾੜ’ ਵੱਲੋਂ ਤਿਰੰਗਾ ਲਹਿਰਾ ਕੇ ਕੀਤੀ ਗਈ। ਇਸ ਤੋਂ ਬਾਅਦ ਸਕੂਲੀ ਬੱਚਿਆਂ ਵੱਲੋਂ ਰਾਸ਼ਟਰੀ ਗਾਇਨ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ’ਚ ਵਿਧਾਇਕ ਜਗਦੀਪ ਸਿੰਘ ‘ਕਾਕਾ ਬਰਾੜ’ ਨੇ ਆਖਿਆ ਕਿ ਅਜਿਹੇ ਪ੍ਰੋਗਰਾਮਾਂ ਨਾਲ ਬੱਚਿਆਂ ’ਚ ਆਪਣੇ ਦੇਸ਼ ਪ੍ਰਤੀ ਪਿਆਰ ਬਰਕਰਾਰ ਰਹਿੰਦਾ ਹੈ ਅਤੇ ਆਜ਼ਾਦੀ ’ਚ ਹਿੱਸਾ ਪਾਉਣ ਵਾਲੇ ਸ਼ਹੀਦਾਂ ਪ੍ਰਤੀ ਜਾਣਕਾਰੀ ਮਿਲਦੀ ਹੈ। ਉਨ੍ਹਾਂ ਬੱਚਿਆਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਦਿਆਂ ਆਖਿਆ ਕਿ ਅਜਿਹੀ ਭੈੜੀ ਕੁਰੀਤੀਆਂ ਤੋਂ ਦੂਰ ਰਹੋ ਅਤੇ ਹੋਰਨਾਂ ਨੂੰ ਵੀ ਦੂਰ ਰੱਖੋ। ਉਨ੍ਹਾਂ ਸਕੂਲ ਪ੍ਰਬੰਧਕੀ ਕਮੇਟੀ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ ਵੀ ਦੁਆਇਆ। ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਨੀਤੂ ਚੋਪੜਾ ਨੇ ਮੁੱਖ ਮਹਿਮਾਨ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦਾ ਭਰਵਾਂ ਸਵਾਗਤ ਕਰਦਿਆਂ ਸਕੂਲ ਦੀਆਂ ਕਮੀਆਂ ਬਾਰੇ ਦੱਸਿਆ। ਮੁੱਖ ਅਧਿਆਪਕਾਂ ਨੇ ਸਕੂਲ ਦੀ ਇੰਟਰਲਾਕ ਟਾਈਲਾਂ, ਤੇ ਪਾਰਕ ਦੀ ਮੰਗ ਕੀਤੀ। ਜਿਸ ’ਤੇ ਵਿਧਾਇਕ ਨੇ ਤੁਰੰਤ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਕਿ ਇੱਕ ਹਫਤੇ ’ਚ ਸਕੂਲ ਦੇ ਪ੍ਰੋਜੈਕਟ ਤਿਆਰ ਕੀਤੇ ਜਾਣ। ਸਮਾਗਮ ਦੌਰਾਨ ਮੁੱਖ ਮਹਿਮਾਨ ਕਾਕਾ ਬਰਾੜ ਵੱਲੋਂ ਪੌਦੇ ਵੀ ਲਗਾਏ ਗਏ। ਸਟੇਜ ਦੀ ਭੂਮਿਕਾ ਭੁਪਿੰਦਰ ਸਿੰਘ ਲੱਖੇਵਾਲੀ ਵੱਲੋਂ ਬਖੂਬੀ ਨਿਭਾਈ ਗਈ। ਇਸ ਮੌਕੇ ਬੀ.ਡੀ.ਪੀ.ਓ ਸੁਖਵਿੰਦਰ ਕੌਰ, ਏ.ਪੀ.ਓ ਮੇਜ਼ਰ ਸਿੰਘ ਭੁੱਲਰ, ਸੀਨੀਅਰ ਆਗੂ ਗੁਰਵੰਤ ਸਿੰਘ ਕਾਕਾ ਗਿੱਲ, ਬਲਰਾਜ ਸਿੰਘ ਭੁੱਲਰ, ਸੁਖਮੰਦਰ ਸਿੰਘ ਫੌਜੀ, ਸੁੱਖਾ ਬਰਕੰਦੀ, ਕਾਕਾ ਬਰਕੰਦੀ, ਕਰਮਜੀਤ ਸਿੰਘ, ਅਸ਼ੋਕ ਨਰੂਲਾ, ਕੁਲਬੀਰ ਸਿੰਘ ਸਿੱਧੂ, ਹਰਸਿਮਰਨਜੀਤ ਸਿੰਘ, ਰੌਬਿਨ ਖੇੜਾ, ਅਸ਼ਵਨੀ ਕੁਮਾਰ, ਅਸ਼ੋਕ ਕੁਮਾਰ, ਹਰਵੀਰ ਕੌਰ, ਰਜਨੀ ਬਾਲਾ, ਵੰਦਨਾ ਮਲਹੋਤਰਾ, ਰਣਜੀਤ ਕੌਰ, ਅਰਪਣਾ ਰਾਣੀ, ਪਰਮਜੀਤ ਕੌਰ, ਵੀਰਪਾਲ ਕੌਰ, ਗੁਰਮੀਤ ਕੌਰ, ਵੰਦਨਾ, ਵਨੀਤਾ ਰਾਣੀ, ਸੁਖਦੀਪ ਕੌਰ ਆਦਿ ਹਾਜ਼ਰ ਸਨ।

ਬੱਚਿਆਂ ’ਚ ਦੇਸ਼ ਭਗਤੀ ਪੈਦਾ ਕਰਨ ਲਈ ਅਜਿਹੇ ਪ੍ਰੋਗਰਾਮ ਬੇਹੱਦ ਜਰੂਰੀ : MLA ਕਾਕਾ ਬਰਾੜ
 ਸਕੂਲ ਵਿਹੜੇ ’ਚ ਪੌਦਾ ਲਗਾਉਂਦੇ ਹੋਏ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ। 


Post a Comment

0Comments

Post a Comment (0)