ਸੁਰੇਸ਼ ਕੁਮਾਰ ਗੁਪਤਾ ਬਣੇ, 451ਵੇਂ ਨੇਤਰਦਾਨੀ

BTTNEWS
0

ਮਰਨ ਉਪਰੰਤ ਦੁਨੀਆ ਦੇਖਣ ਦਾ ਇਕੋ ਰਸਤਾ ਹੈ ਮਰਨ ਉਪਰੰਤ ਅੱਖਾਂ ਦਾਨ

ਸ੍ਰੀ ਮੁਕਤਸਰ ਸਾਹਿਬ, 21 ਅਗਸਤ (BTTNEWS)- ਪਿਛਲੇ ਲੰਬੇ ਸਮੇਂ ਤੋਂ ਲੋਕਾਂ ਨੂੰ ਅੱਖਾਂ ਦਾਨ ਕਰਨ ਸਬੰਧੀ ਜਾਗਰੁਕ ਕਰਨ ਅਤੇ ਮਰਨ ਉਪਰੰਤ ਦਾਨ ਕੀਤੀਆਂ ਅੱਖਾਂ ਨੂੰ ਆਈ ਬੈਂਕਾਂ ਵਿਚ ਪਹੁੰਚਾਉਣ ਲਈ ਸੇਵਾ ਵਿਚ ਜੁਟੀ ਆਈ ਡੋਨੇਸ਼ਨ ਸੋਸਾਇਟੀ ਸ਼੍ਰੀ ਮੁਕਤਸਰ ਸਾਹਿਬ ਦੇ ਸ਼੍ਰੀ ਸੁਰੇਸ਼ ਕੁਮਾਰ ਗੁਪਤਾ ਪੁੱਤਰ ਸ਼੍ਰੀ ਵੇਦ ਪ੍ਰਕਾਸ਼ ਗੁਪਤਾ ਵਾਸੀ ਅਮਰੀਕ ਸਿੰਘ ਰੋਡ,ਨਹਿਰੂ ਸਟਰੀਟ ਬਠਿੰਡਾ 451ਵੇਂ ਨੇਤਰਦਾਨੀ ਬਣੇ ਹਨ ।
                             ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈ ਡੋਨੇਸ਼ਨ ਸੋਸਾਇਟੀ ਸ਼੍ਰੀ ਮੁਕਤਸਰ ਸਾਹਿਬ ਦੇ ਜਰਨਲ ਸਕੱਤਰ ਸ਼੍ਰੀ ਸੁਰਿੰਦਰ ਸਿੰਘ ਚੱਘਤੀ ਨੇ ਦੱਸਿਆ ਕਿ ਸ਼੍ਰੀ ਸੁਰੇਸ਼ ਕੁਮਾਰ ਗੁਪਤਾ 20 ਅਗਸਤ ਨੂੰ ਅਚਾਨਕ ਸਵਰਗਵਾਸ ਹੋ ਗਏ ਹਨ ਅਤੇ ਉਨ੍ਹਾ ਦੇ ਪਰਿਵਾਰ ਵਲੋਂ ਸੋਸਾਇਟੀ ਨੂੰ ਫੋਨ ਕਰਕੇ ਅੱਖਾਂ ਦਾਨ ਕਰਨ ਸਬੰਧੀ ਕਿਹਾ ਗਿਆ ਸੀ।
                          ਇਸ ਉਪਰੰਤ ਆਈ ਡੋਨੇਸ਼ਨ ਸੋਸਾਇਟੀ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਵਲੋਂ ਮੌਕੇ ਤੇ ਪਹੁੰਚ ਕੇ ਠੀਕ ਹਾਲਤ ਵਿਚ ਉਨ੍ਹਾਂ ਦੀਆਂ ਅੱਖਾਂ ਲੈ ਕੇ ਐਮ.ਕੇ. ਮੀਡੀਆ ਰਾਹੀਂ ਸੁਰੱਖਿਅਤ ਰੱਖ ਕੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਭੇਜਿਆ ਗਿਆ ਹੈ ਜੋ ਕਿ ਲੋੜਵੰਦ ਵਿਅਕਤੀਆ ਨੂੰ ਮੁਫਤ ਅਪ੍ਰੈਸ਼ਨ ਕਰਕੇ ਲਗਾਈਆਂ ਜਾਣਗੀਆਂ , ਜਿਸ ਨਾਲ ਦੋ ਵਿਅਕਤੀ ਦੁਬਾਰਾ ਦੁਨੀਆ ਦੇਖਣ ਦੇ ਕਾਬਲ ਹੋ ਸਕਣਗੇ।
                         ਸ਼੍ਰੀ ਸੁਰੇਸ਼ ਕੁਮਾਰ ਗੁਪਤਾ ਦੇ ਪਰਿਵਾਰ ਦਾ ਇਸ ਮਹਾਦਾਨ ਲਈ ਧੰਨਵਾਦ ਕੀਤਾ ।
                         ਉਨ੍ਹਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਰਨ ਉਪਰੰਤ ਆਪਣੀਆਂ ਅੱਖਾਂ ਨੂੰ ਜਲਾਉਣ ਦੀ ਬਜਾਏ ਦਾਨ ਕਰਨ ਤਾਂ ਜੋ ਦੋ ਅੰਧੇਰੀਆਂ ਜਿੰਦਗੀਆਂ ਨੂੰ ਰੋਸ਼ਨ ਕਰਕ ਸਕਣ ਅਤੇ ਮਰਨ ਉਪਰੰਤ ਵੀ ਇਸ ਦੁਨੀਆ ਨੂੰ ਦਾਨ ਕੀਤੀਆਂ ਅੱਖਾਂ ਰਾਹੀਂ ਦੇਖ ਸਕਣ।ਉਨ੍ਹਾ ਲੋਕਾਂ ਨੂੰ ਅੱਖਾਂ ਦਾਨ ਕਰਨ ਸਬੰਧੀ ਉਨ੍ਹਾ ਦੇ ਮੋਬਾਇਲ ਨੰਬਰ 9888602591 ਤੇ ਸੰਪਰਕ ਕਰਨ ਲਈ ਅਪੀਲ ਕੀਤੀ।

ਸੁਰੇਸ਼ ਕੁਮਾਰ ਗੁਪਤਾ ਬਣੇ 451ਵੇਂ ਨੇਤਰਦਾਨੀ



Post a Comment

0Comments

Post a Comment (0)