4161 ਮਾਸਟਰ ਕਾਡਰ ਭਰਤੀ ਦੀ ਦੂਜੀ ਲਿਸਟ ਤੁਰੰਤ ਜਾਰੀ ਕਰਨ ਦੀ ਮੰਗ

BTTNEWS
0

 ਮਾਨਸਾ, 14 ਸਤੰਬਰ (BTTNEWS)- ਅੱਜ ਮਾਨਸਾ ਬਾਲ ਭਵਨ ਵਿਖੇ ਮਾਸਟਰ ਕਾਡਰ 4161 ਦੀ ਦੂਜੀ ਲਿਸਟ ਦੇ ਉਮੀਦਵਾਰਾਂ ਦੀ ਜਿਲ੍ਹਾ ਪੱਧਰੀ ਮੀਟਿੰਗ ਹੋਈ।

ਮਾਸਟਰ ਕਾਡਰ 4161 ਦੂਜੀ ਲਿਸਟ ਉਮੀਦਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮਾਸਟਰ ਕਾਡਰ 4161 ਭਰਤੀ ਦੀ ਦੂਜੀ ਲਿਸਟ ਤੁਰੰਤ ਜਾਰੀ ਕਰਕੇ ਉਮੀਦਵਾਰਾਂ ਨੂੰ ਸਕੂਲਾਂ ਵਿਚ ਭੇਜਿਆ ਜਾਵੇ। ਯੂਨੀਅਨ ਆਗੂ ਬਲਕਾਰ ਸਿੰਘ ਮੰਘਣੀਆ ਨੇ ਕਿਹਾ ਕਿ  ਮਾਸਟਰ ਕਾਡਰ 4161 ਭਰਤੀ ਦਾ ਇਸ਼ਤਿਹਾਰ 2021 ਵਿਚ ਆਇਆ ਸੀ ਪਰ ਭਰਤੀ ਅਜੇ ਵੀ ਵਿਚਕਾਰ ਹੀ ਲਟਕ ਰਹੀ ਹੈ । 9 ਮਈ 2023 ਤੋਂ ਸਰਕਾਰ ਨੇ ਮਾਸਟਰ ਕਾਡਰ 4161 ਭਰਤੀ ਦੀ ਪਹਿਲੀ ਲਿਸਟ ਵਾਲੇ ਉਮੀਦਵਾਰਾਂ ਨੂੰ ਲਿਸਟ ਜਾਰੀ ਕਰਕੇ ਸਕੂਲਾਂ ਵਿਚ ਭੇਜ ਦਿੱਤਾ ਹੈ, ਪਰ ਅੱਜ 4 ਮਹੀਨਿਆਂ ਤੋਂ ਵੱਧ ਸਮਾਂ ਬੀਤਣ 'ਤੇ ਵੀ ਉਡੀਕ ਸੂਚੀ ਵਾਲੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਨਹੀਂ ਕੀਤੀ ਗਈ । 

4161 ਮਾਸਟਰ ਕਾਡਰ ਭਰਤੀ ਦੀ ਦੂਜੀ ਲਿਸਟ ਤੁਰੰਤ ਜਾਰੀ ਕਰਨ ਦੀ ਮੰਗ

ਮਨਪ੍ਰੀਤ ਸਿੰਘ ਬੋਹਾ ਤੇ ਮਨਪ੍ਰੀਤ ਕੌਰ ਮਾਨਸਾ ਨੇ ਕਿਹਾ ਕਿ 30 ਅਗਸਤ 2023 ਨੂੰ ਯੁਨੀਅਨ ਆਗੂਆਂ ਦੀ ਮੀਟਿੰਗ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਨਾਲ ਚੰਡੀਗੜ੍ਹ ਵਿਖੇ ਹੋਈ ਸੀ, ਜਿੱਥੇ ਭਰੋਸਾ ਮਿਲਿਆ ਕਿ 10 ਦਿਨਾਂ ਵਿਚ ਵਿੱਚ ਦੂਜੀ ਲਿਸਟ ਜਾਰੀ ਕਰਕੇ ਸਾਰੇ ਉਮੀਦਵਾਰਾਂ ਨੂੰ ਸਕੂਲਾਂ ਵਿੱਚ ਭੇਜ ਦਿੱਤਾ ਜਾਵੇਗਾ। ਪਰ ਅੱਜ 14 ਦਿਨਾਂ ਬਾਅਦ ਵੀ ਦੂਜੀ ਸੂਚੀ ਜਾਰੀ ਨਹੀਂ ਕੀਤੀ ਤੇ ਉਡੀਕ ਸੂਚੀ ਵਾਲੇ ਉਮੀਦਵਾਰ ਮਾਨਸਿਕ ਤਣਾਅ ਵਿਚੋਂ ਗੁਜਰ ਰਹੇ ਹਨ। ਯੂਨੀਅਨ ਆਗੂਆਂ ਨੇ ਦੱਸਿਆ ਕਿ 4161 ਦੇ ਵੱਖ ਵੱਖ ਵਿਸ਼ਿਆਂ ਦੀਆਂ ਬਹੁਤ ਸਾਰੀਆਂ ਪੋਸਟਾਂ ਡੀ ਰਿਜ਼ਰਵ  ਹੋਣ ਤੋਂ ਰਹਿੰਦੀਆਂ ਹਨ। ਉਹਨਾਂ ਸਰਕਾਰ ਤੋਂ ਮੰਗ ਕੀਤੀ ਰਹਿੰਦੀਆਂ ਸਾਰੀਆਂ ਪੋਸਟਾਂ ਡੀ ਰਿਜ਼ਰਵ ਕਰਕੇ ਇੱਕ ਇੱਕ ਸੀਟ ਕਲੀਅਰ ਕਰਕੇ ਦੂਜੀ ਲਿਸਟ ਜਾਰੀ ਕੀਤੀ ਜਾਵੇ, ਤਾਂ ਕਿ ਵੱਧ ਤੋਂ ਵੱਧ ਉਮੀਦਵਾਰ ਦੂਜੀ ਲਿਸਟ ਵਿਚ ਹੀ ਕਲੀਅਰ ਹੋਕੇ ਸਕੂਲਾਂ ਵਿੱਚ ਆਪਣੀਆਂ ਸੇਵਾਵਾਂ ਦੇ ਸਕਣ। ਉਹਨਾਂ ਕਿਹਾ ਕਿ ਜੇਕਰ 4161 ਮਾਸਟਰ ਕਾਡਰ ਭਰਤੀ ਦੀ ਦੂਜੀ ਲਿਸਟ ਤੁਰੰਤ ਜਾਰੀ ਨਹੀਂ ਕੀਤੀ ਗਈ ਤਾਂ ਉਹਨਾਂ ਵੱਲੋਂ ਜਲਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ  ਜੀ ਦੇ ਘਰ ਦੇ ਗੇਟ 'ਤੇ ਗੰਭੀਰਪੁਰ ਵਿਖੇ ਪੱਕਾ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਗੁਰਪ੍ਰੀਤ ਕੌਰ, ਸਿਮਰਜੀਤ ਕੌਰ, ਅਮਨਦੀਪ ਕੌਰ, ਮਨਪ੍ਰੀਤ ਕੌਰ , ਰੂਬਲ, ਰਮਨਪ੍ਰੀਤ ਕੌਰ,ਮਨਜਿੰਦਰਜੀਤ ਸਿੰਘ, ਅੰਕਿਤਾ, ਦਵਿੰਦਰ ਕੁਮਾਰ, ਸ਼ੁਸ਼ੀਲ ਕੁਮਾਰ, ਹਰਵਿੰਦਰ ਕੌਰ, ਇੰਦਰਜੀਤ ਕੌਰ, ਬਲਕਾਰ ਸਿੰਘ, ਪਰਮਜੀਤ ਕੌਰ ਆਦਿ ਮੈਂਬਰ ਵੀ ਸ਼ਾਮਿਲ ਹੋਏ।

Post a Comment

0Comments

Post a Comment (0)