Breaking

ਸਿਹਤ ਵਿਭਾਗ ਨੇ ਦਿੱਤੀ ਆਸ਼ਾ ਵਰਕਰਾਂ ਨੂੰ ਆਯੂਸ਼ਮਾਨ ਕਾਰਡ ਬਣਾਉਣ ਦੀ ਜਿੰਮੇਵਾਰੀ

 ਸ੍ਰੀ ਮੁਕਤਸਰ ਸਾਹਿਬ, 26 ਸਤੰਬਰ (BTTNEWS)-  ਹੁਣ ਆਸ਼ਾ ਵਰਕਰ ਪਿੰਡਾਂ ਵਿਚ ਲੋਕਾਂ ਦੇ ਆਯੁਸ਼ਮਾਨ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏਗੀ । ਇਸ ਦੇ ਲਈ ਸਿਹਤ ਵਿਭਾਗ ਵੱਲੋਂ ਇਕ ਐਪ ਡਿਜ਼ਾਈਨ ਕੀਤੀ ਗਈ ਹੈ। ਆਉਣ ਵਾਲੇ ਸਮੇਂ ਵਿੱਚ ਹਰੇਕ ਆਸ਼ਾ ਵਰਕਰ ਦੀ ਆਈ.ਡੀ ਬੰਨ ਜਾਵੇਗੀ ਤੇ ਉਹ ਆਪਰੇਟਰ ਵਜੋਂ ਕੰਮ ਕਰੇਗੀ। ਇਹ ਜਾਣਕਾਰੀ ਆਸ਼ਾ ਵਰਕਰਾਂ ਲਈ ਆਯੋਜਿਤ ਟਰੇਨਿੰਗ ਦੌਰਾਨ  ਸੀ.ਐਚ.ਸੀ ਚੱਕ ਸ਼ੇਰੇ ਵਾਲਾ ਦੇ ਐਸ.ਐਮ.ਓ ਡਾ. ਕੁਲਤਾਰ ਸਿੰਘ ਨੇ ਦਿੱਤੀ। ਉਹਨਾਂ ਕਿਹਾ ਕਿ ਸਿਹਤ ਵਿਭਾਗ ਅਤੇ ਸਿਵਲ ਸਰਜਨ ਡਾ. ਰੀਟਾ ਬਾਲਾ ਦੇ ਨਿਰਦੇਸ਼ਾਂ ਤਹਿਤ ਆਯੁਸ਼ਮਾਨ ਭਵ ਪ੍ਰੋਗਰਾਮ ਸਾਰੇ ਸਿਹਤ ਕੇਂਦਰਾ ਵਿਚ ਮਨਾਇਆ ਜਾ ਰਿਹਾ ਹੈ। ਜਿਸ ਵਿਚ ਆਯੁਸ਼ਮਾਨ ਆਪਕੇ ਦਵਾਰ ਪ੍ਰੋਗਰਾਮ ਤਹਿਤ ਲੋਕਾਂ ਦੇ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਜਾ ਰਹੇ ਹਨ। ਜਿਲੇ ਵਿੱਚ ਕਾਫੀ ਲੋਕ ਹਨ ਜੋ ਇਸ ਯੋਜਨਾ ਵਿੱਚ ਕਵਰ ਹੁੰਦੇ ਹਨ ਪਰੰਤੂ ਉਹਨਾਂ ਨੇ ਕਾਰਡ ਨਹੀਂ ਬਣਵਾਇਆ ਅਤੇ ਉਨ੍ਹਾਂ ਦੀ ਕੇ.ਵਾਈ.ਸੀ ਪੇਂਡਿੰਗ ਹੈ ਜਿਸ ਨਾਲ ਕਾਰਡ ਐਕਟੀਵਿਟੀ ਨਹੀਂ ਹੁੰਦਾ। ਆਸ਼ਾ ਵਰਕਰ ਪਹਿਲਾ ਹੀ ਲੋਕਾਂ ਦੇ ਕਾਰਡ ਬਣਵਾ ਰਹੀਆਂ ਹਨ ਪਰ ਹੁਣ ਵਿਭਾਗ ਵੱਲੋਂ ਆਸ਼ਾ ਨੂੰ ਬਤੋਰ ਓਪਰੇਟਰ ਇਹ ਜਿੰਮੇਵਾਰੀਈ ਸੌਂਪੀ ਜਾ ਰਹੀ ਹੈ। ਉਹਨਾਂ ਕਿਹਾ ਕਿ ਆਸ਼ਾ ਵਰਕਰਂ ਦੀ ਖੁਦ ਦੀ ਆਈ.ਡੀ ਬਨ ਰਹੀ ਹੈ ਜਿਸ ਨਾਲ ਉਹ ਆਪਣੇ ਫੋਨ ਨਾਲ ਹੀ ਕਾਰਡ ਬਣਾ ਸਕੇਗੀ। ਉਹਨਾਂ ਦਸਿਆ ਕਿ ਇਸ ਨਾਲ ਲੋਕਾਂ ਨੂੰ ਫਾਇਦਾ ਹੋਵੇਗਾ ਕਿਉਕਿ ਪਿੰਡ ਵਿੱਚ ਹੀ ਆਸ਼ਾ ਰਾਹੀਂ ਲੋਕ ਅਸਾਨੀ ਨਾਲ ਕਾਰਡ ਬਣਾ ਸਕਣਗੇ। ਉਨ੍ਹਾਂ ਨੇ ਦਸਿਆ ਕਿ ਬਲਾਕ ਦੀ ਸਾਰੀ ਆਸ਼ਾ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਅਤੇ ਇਹਨਾਂ ਦੀ ਆਈ.ਡੀ ਬੰਨਣ ਤੋਂ ਬਾਅਦ ਕੁਝ ਦਿਨਾਂ ਵਿਚ ਹੀ ਪਿੰਡਾਂ ਵਿਚ ਕਾਰਡ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਅਰੋਗਿਆ ਮਿੱਤਰ ਗੁਰਵਿੰਦਰ ਕੌਰ, ਸਮੂਹ ਆਸ਼ਾ ਸੁਪਰਵਾਈਜ਼ਰ ਅਤੇ ਆਸ਼ਾ ਵਰਕਰਾਂ ਹਾਜਰ ਸੀ।

ਸਿਹਤ ਵਿਭਾਗ ਨੇ ਦਿੱਤੀ ਆਸ਼ਾ ਵਰਕਰਾਂ ਨੂੰ ਆਯੂਸ਼ਮਾਨ ਕਾਰਡ ਬਣਾਉਣ ਦੀ ਜਿੰਮੇਵਾਰੀ


Post a Comment

Previous Post Next Post