Type Here to Get Search Results !

ਮਿਸ਼ਨ ਮੈਂਬਰਾਂ ਵੱਲੋਂ ਪ੍ਰਧਾਨ ਢੋਸੀਵਾਲ ਦੀਆਂ ਸੇਵਾਵਾਂ ਦੀ ਪੁਰਜੋਰ ਸ਼ਲਾਘਾ

 - ਸ਼ਾਨਦਾਰ ਮੋਮੈਂਟੋ ਨਾਲ ਸਨਮਾਨਿਤ ਕੀਤਾ -

ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (BTTNEWS)- ਸ਼ਹਿਰ ਦੇ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਕਰੀਬ 9 ਸਾਲ ਪਹਿਲਾਂ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੀ ਸਥਾਪਨਾ ਕੀਤੀ ਸੀ। ਸਥਾਪਨਾ ਮੀਟਿੰਗ ਦੌਰਾਨ ਢੋਸੀਵਾਲ ਨੂੰ ਸਮੂਹ ਸਟਾਫ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਸੀ। ਮੌਜੂਦਾ ਸਮੇਂ ਵਿਚ ਮਿਸ਼ਨ ਦੇ ਚਾਲੀ ਦੇ ਕਰੀਬ ਐਕਟਿਵ ਮੈਂਬਰ ਹਨ। ਸਮੁੱਚੇ ਮਿਸ਼ਨ ਮੈਂਬਰ ਬੇਹੱਦ ਸੁਹਿਰਦ, ਨੇਕ ਨੀਤੀ ਅਤੇ ਇਮਾਨਦਾਰੀ ਨਾਲ ਟੀਮ ਵਰਕ ਦੀ ਤਰ੍ਹਾਂ ਕਾਰਜ ਕਰਦੇ ਹਨ। ਢੋਸੀਵਾਲ ਦੀ ਅਗਵਾਈ ਹੇਠ ਮਿਸ਼ਨ ਨੇ ਸਮੁੱਚੇ ਇਲਾਕੇ ਵਿਚ ਆਪਣੀ ਵਿਲੱਖਣ ਦਿੱਖ ਬਣਾਈ ਹੋਈ ਹੈ। ਸ਼ਾਸਨ ਪ੍ਰਸ਼ਾਸਨ ਕੋਲ ਵਧੀਆ ਢੰਗ ਨਾਲ ਲੋਕ ਮਸਲੇ ਉਠਾਏ ਜਾਂਦੇ ਹਨ ਅਤੇ ਉਨ੍ਹਾਂ ਨੂੰ ਹੱਲ ਕਰਵਾਉਣ ਲਈ ਸਾਰਥਿਕ ਯਤਨ ਕੀਤੇ ਜਾਂਦੇ ਹਨ। ਮਿਸ਼ਨ ਸਥਾਪਨਾ ਤੋਂ ਲੈ ਕੇ ਪ੍ਰਧਾਨ ਢੋਸੀਵਾਲ ਵਲੋਂ ਕੀਤੀ ਜਾ ਰਹੀ ਸੰਸਥਾ ਦੀ ਅਗਵਾਈ ਅਤੇ ਸਮਾਜ ਸੇਵਾ ਲਈ ਸਮੁੱਚੇ ਮੈਂਬਰਾਂ ਵੱਲੋਂ ਜੋਰਦਾਰ ਪ੍ਰਸ਼ੰਸਾ ਕੀਤੀ ਜਾ ਰਹੀ ਹੈ।

ਮਿਸ਼ਨ ਮੈਂਬਰਾਂ ਵੱਲੋਂ ਪ੍ਰਧਾਨ ਢੋਸੀਵਾਲ ਦੀਆਂ ਸੇਵਾਵਾਂ ਦੀ ਪੁਰਜੋਰ ਸ਼ਲਾਘਾ

 ਪ੍ਰਧਾਨ ਢੋਸੀਵਾਲ ਨੂੰ ਸਨਮਾਨਿਤ ਕਰਨ ਲਈ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਸਥਾਨਕ ਨਿੱਜੀ ਹੋਟਲ ਵਿਖੇ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਸਮੂਹ ਮੈਂਬਰਾਂ ਵੱਲੋਂ ਪ੍ਰਧਾਨ ਢੋਸੀਵਾਲ ਵੱਲੋਂ ਸਮਾਜ ਸੇਵਾ ਦੇ ਕੀਤੇ ਜਾ ਰਹੇ ਕਾਰਜਾਂ ਦੀ ਪੁਰਜੋਰ ਸ਼ਬਦਾਂ ਵਿਚ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਉਹਨਾਂ ਨੂੰ ਮਿਸਨ ਦਾ ਮਾਣ ਅਤੇ ਮਾਰਗ ਦਰਸ਼ਕ ਕਰਾਰ ਦਿੱਤਾ। ਮੈਂਬਰਾਂ ਨੇ ਅੱਗੇ ਕਿਹਾ ਕਿ ਸਮੁੱਚੇ ਮਿਸ਼ਨ ਨੇ ਪ੍ਰਧਾਨ ਢੋਸੀਵਾਲ ਦੀ ਅਗਵਾਈ ਹੇਠ ਲੋਕ ਮੁਸ਼ਕਲਾਂ ਨੂੰ ਹੱਲ ਕਰਵਾਉਣ ਲਈ ਮਿਸ਼ਨ ਨੂੰ ਵਧੀਆ ਢੰਗ ਨਾਲ ਗਾਈਡ ਕੀਤਾ ਹੈ। ਮੀਟਿੰਗ ਦੌਰਾਨ ਹਾਜ਼ਰ ਮੈਂਬਰਾਂ ਵੱਲੋਂ ਪ੍ਰਧਾਨ ਢੋਸੀਵਾਲ ਨੂੰ ਸ਼ਾਨਦਾਰ ਮੋਮੈਂਟੋ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਮਿਸ਼ਨ ਦੇ ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ, ਚੀਫ਼ ਪੈਟਰਨ ਇੰਸਪੈਕਟਰ ਜਗਸੀਰ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਨਿਰੰਜਣ  ਸਿੰਘ ਰੱਖਰਾ ਨੇ ਕਿਹਾ ਕਿ ਸੰਸਥਾ ਵੱਲੋਂ ਸਮਾਜ ਸੇਵਾ ਦੇ ਜੋ ਕਾਰਜ ਕੀਤੇ ਗਏ ਹਨ, ਉਹਨਾਂ ਸਾਰਿਆਂ ਦੀ ਸਫਲਤਾ ਦਾ ਸਿਹਰਾ ਪ੍ਰਧਾਨ ਢੋਸੀਵਾਲ ਦੇ ਸਿਰ ਬੱਝਦਾ ਹੈ। ਇਸ ਮੌਕੇ ਮੈਂਬਰਾਂ ਨੇ ਢੋਸੀਵਾਲ ਦੀ ਲੰਮੀ ਉਮਰ ਤੇ ਚੰਗੀ ਸਿਹਤ ਦੀ ਕਾਮਨਾ ਵੀ ਕੀਤੀ। ਆਪਣੇ ਸੰਬੋਧਨ ਵਿਚ ਢੋਸੀਵਾਲ ਨੇ ਆਪਣੇ ਆਪ ਨੂੰ ਸਨਮਾਨਿਤ ਕੀਤੇ ਜਾਣ ’ਤੇ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਮਿਸ਼ਨ ਮੈਂਬਰਾਂ ਵੱਲੋਂ ਬੀਤੇ  ਸਮੇਂ ਵਿਚ ਦਿੱਤਾ ਗਿਆ ਸਹਿਯੋਗ ਹੀ ਸਭ ਤੋਂ ਵੱਡਾ ਸਨਮਾਨ ਹੈ। ਉਨ੍ਹਾਂ ਨੇ ਸੰਸਥਾ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਸ਼ਹਿਰ ਨਿਵਾਸੀਆਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ। ਢੋਸੀਵਾਲ ਨੇ ਸਮੁੱਚੇ ਮਿਸ਼ਨ ਵੱਲੋਂ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਸੰਸਥਾ ਵੱਲੋਂ ਉਠਾਏ ਮੁਦਿਆਂ ਨੂੰ ਹੱਲ ਕੀਤਾ। ਮੀਟਿੰਗ ਦੌਰਾਨ ਰਾਜਿੰਦਰ ਖੁਰਾਣਾ, ਡਾ. ਸੁਰਿੰਦਰ ਗਿਰਧਰ, ਜਗਦੀਸ਼ ਧਵਾਲ, ਮਨੋਹਰ ਲਾਲ ਹਕਲਾ, ਅਮਰ ਨਾਥ ਸੇਰਸੀਆ, ਵਿਜੇ ਸਿਡਾਨਾ, ਪ੍ਰਦੀਪ ਧੂੜੀਆ, ਡਾ. ਸੰਜੀਵ ਮਿੱਡਾ ਅਤੇ ਡਾ. ਜਸਵਿੰਦਰ ਸਿੰਘ ਆਦਿ ਸਮੇਤ ਕਈ ਹੋਰ ਅਹੁਦੇਦਾਰ ਤੇ ਮੈਂਬਰ ਮੌਜੂਦ ਸਨ। 

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad