ਸ੍ਰੀ ਮੁਕਤਸਰ ਸਾਹਿਬ : 12 ਸਤੰਬਰ (BTTNEWS)- ਸਥਾਨਕ ਕੋਟਕਪੂਰਾ ਰੋਡ ਸਥਿਤ ਆਦੇਸ਼ ਹਸਪਤਾਲ ਵਿਚ ਤਾਇਤਾਨ ਫਿਜੀਓਥਰੈਪੀ ਦੇ ਮਾਹਿਰ ਡਾ. ਕਵਲ ਬੀਰ ਸਿੰਘ ਰੰਧਾਵਾ ਦੇ ਪਿਤਾ ਜੋਗਿੰਦਰ ਸਿੰਘ ਰੰਧਾਵਾ (75) ਕੁਝ ਸਮਾਂ ਬਿਮਾਰ ਰਹਿਣ ਉਪਰੰਤ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਹ ਆਪਣੇ ਪਿੱਛੇ ਧਰਮ ਪਤਨੀ ਸੁਰਿੰਦਰਪਾਲ ਕੌਰ ਅਤੇ ਨਵਜੋਤਪਾਲ ਸਿੰਘ, ਨਵਤੇਜਪਾਲ ਸਿੰਘ ਅਤੇ ਡਾ. ਕਵਲਬੀਰ ਸਿੰਘ ਸਮੇਤ ਤਿੰਨ ਸ਼ਾਦੀ ਸ਼ੁਦਾ ਬੇਟੇ ਅਤੇ ਇੱਕ ਸ਼ਾਦੀ ਸ਼ੁਦਾ ਬੇਟੀ ਰੂਪਿੰਦਰ ਕੌਰ ਸਮੇਤ ਪੋਤਰੇ ਪੋਤਰੀਆਂ ਅਤੇ ਦੋਹਤੇ ਦੋਹਤੀਆਂ ਦਾ ਭਰਿਆ ਪੂਰਾ ਪਰਿਵਾਰ ਛੱਡ ਗਏ ਹਨ। ਸਵ: ਜੋਗਿੰਦਰ ਸਿੰਘ ਰੰਧਾਵਾ ਦੇ ਅਕਾਲ ਚਲਾਣੇ ’ਤੇ ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ, ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ ਅਤੇ ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ ਆਦਿ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪਰਿਵਾਰ ਨਾਲ ਹਮਦਰਦੀ ਜਤਾਈ ਹੈ। ਸਵ: ਜੋਗਿੰਦਰ ਸਿੰਘ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਆਉਂਦੇ 14 ਸਤੰਬਰ ਵੀਰਵਾਰ ਨੂੰ ਉਹਨਾਂ ਦੇ ਜੱਦੀ ਗ੍ਰਹਿ ਫਤਿਹਗੜ੍ਹ ਚੂੜੀਆਂ ਦੀ ਸਾਨਨ ਕਲੋਨੀ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਦੁਪਹਿਰ ਦੇ 12:00 ਵਜੇ ਪਵੇਗਾ।
![]() |
ਸਵ: ਜੋਗਿੰਦਰ ਸਿੰਘ ਰੰਧਾਵਾ ਦੀ ਫਾਇਲ ਫੋਟੋ। |