ਸ੍ਰੀ ਮੁਕਤਸਰ ਸਾਹਿਬ, 17 ਸਤੰਬਰ (BTTNEWS)- ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਕੋਟਕਪੂਰਾ ਨਿਵਾਸੀ ਮਿਸਟਰ ਏਸ਼ੀਆ ਰੇਹ ਚੁੱਕੇ ਜੈ ਚੰਦ ਜੋ ਕੇ ਜ਼ਿਮ ਟਰੇਨਰ ਅਤੇ ਬਾਡੀ ਬਿਲਡਰ ਸੀ ਦੀ ਲਾਸ਼ ਮੁਕਤਸਰ ਤੋਂ ਸਰਹੰਦ ਨਹਿਰ ਚੋ ਬ੍ਰਾਮਦ ਕਰ ਲਈ ਗਈ।
ਜਾਣਕਾਰੀ ਮੁਤਾਬਿਕ ਜੈ ਚੰਦ ਜੋ ਪਹਿਲਾ 'ਨੇਵਰ ਗਿਵ ਅਪ' ਨਾਮ ਦਾ ਜ਼ਿਮ ਚਲਾਉਂਦਾ ਸੀ ਪਰ ਕੁੱਜ ਦੇਰ ਪਹਿਲਾਂ ਉਹ ਕੋਟਕਪੂਰਾ ਛੱਡ ਸ਼ਿਰਡੀ ਚਲਾ ਗਿਆ ਸੀ ਪਰ ਓਥੋਂ ਵਾਪਿਸ ਆਕੇ ਚੰਡੀਗੜ੍ਹ ਵਿਖੇ ਜ਼ਿਮ ਟ੍ਰੇਨਰ ਦੇ ਤੋਰ ਤੇ ਨੌਜਵਾਨਾਂ ਨੂੰ ਬਾਡੀ ਬਿਲਡਿੰਗ ਦੀ ਟਰੇਨਿਗ ਦੇਣ ਦੀ ਜਾਬ ਕਰ ਰਿਹਾ ਸੀ।ਜੈ ਚੰਦ ਦੇ ਭਰਾ ਨੇ ਦੱਸਿਆ ਕੇ 14 ਸਿਤਬਰ ਨੂੰ ਉਨ੍ਹਾਂ ਨੂੰ ਕਾਲ ਆਈ ਸੀ ਕਿ ਉਹ ਕੋਟਕਪੂਰਾ ਆ ਰਿਹਾ ਪਰ ਓਹ ਨਹੀਂ ਆਇਆ ਅਤੇ ਅਗਲੇ ਦਿਨ ਪੁਲਿਸ ਵੱਲੋਂ ਉਨ੍ਹਾਂ ਨੂੰ ਸੁਚਨਾਂ ਦਿੱਤੀ ਗਈ ਕੇ ਜੈ ਚੰਦ ਦਾ ਬੈਗ ਅਤੇ ਹੋਰ ਸਮਾਨ ਨਹਿਰ ਕਿਨਾਰੇ ਪਾਇਆ ਗਿਆ ਅਤੇ ਸ਼ੰਕਾ ਜਤਾਈ ਕਿ ਉਸਨੇ ਨਹਿਰ ਚ ਛਲਾਂਗ ਮਾਰੀ ਹੋ ਸਕਦੀ ਹੈ।ਪਰ ਅੱਜ ਉਸਦੀ ਡੇਡ ਬਾਡੀ ਮੁਕਤਸਰ ਜ਼ਿਲੇ ਚੋ ਬ੍ਰਾਮਦ ਹੋ ਗਈ ਹੈ।ਉਨ੍ਹਾਂ ਦਸਿਆ ਕਿ ਜੈ ਚੰਦ ਜਿਸਦਾ ਤਲਾਕ ਹੋ ਚੁੱਕਿਆ ਸੀ ਤੇ ਪਿਛਲੇ ਕੁੱਜ ਦਿਨਾਂ ਤੋਂ ਦਿਮਾਗੀ ਤੋਰ ਤੇ ਪ੍ਰੇਸ਼ਾਨ ਰਹਿ ਰਿਹਾ ਸੀ। ਪੁਲਿਸ ਮੁਤਾਬਿਕ 174 ਦੀ ਕਾਰਵਾਈ ਕਰ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਜਿਸ ਤੋਂ ਬਾਅਦ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਜਾਵੇਗਾ।