Type Here to Get Search Results !

ਨਹਿਰ 'ਚ ਡਿੱਗੀ ਬੱਸ ਮਾਮਲੇ ਵਿੱਚ ਡਰਾਈਵਰ ਅਤੇ ਕੰਡਕਟਰ ਤੇ ਪਰਚਾ ਦਰਜ

ਸ੍ਰੀ ਮੁਕਤਸਰ ਸਾਹਿਬ, 20 ਸਤੰਬਰ (BTTNEWS)-  ਨਹਿਰ ਵਿੱਚ ਬਸ ਡਿੱਗਣ ਵਾਲੀ ਮੰਦਭਾਗੀ ਘਟਨਾ ਦੇ ਮਾਮਲੇ ਵਿੱਚ ਥਾਣਾ ਬਰੀਵਾਲਾ ਪੁਲਿਸ ਨੇ ਡਰਾਈਵਰ ਅਤੇ ਕੰਡਕਟਰ ਖਿਲਾਫ ਮਾਮਲਾ ਦਰਜ ਕੀਤਾ ਹੈ।

ਨਹਿਰ 'ਚ ਡਿੱਗੀ ਬੱਸ ਮਾਮਲੇ ਵਿੱਚ ਡਰਾਈਵਰ ਅਤੇ ਕੰਡਕਟਰ ਤੇ ਪਰਚਾ ਦਰਜ

 ਪੁਲਿਸ ਨੂੰ ਦਿੱਤੇ ਬਿਆਨ ਵਿੱਚ ਤਾਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕੱਟਿਆਵਾਲੀ ਨੇ ਦੱਸਿਆ ਕਿ ਮੁਦੱਈ ਹੋਣੀ ਪੰਜ ਭੈਣ ਭਰਾ ਹਨ। ਮੁਦਈ ਤੋ ਛੋਟੀ ਉਸਦੀ ਭੈਣ ਪ੍ਰੀਤੋ ਕੌਰ ਹੈ ਜੋ ਕਿ ਕਰੀਬ 35/40 ਸਾਲਾ ਤੋ ਹਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੁਗਲਾ ਵਾਲਾ ਤਹਿ ਪੱਟੀ ਜਿਲਾ ਤਰਨ ਤਾਰਨ ਨਾਲ ਸ਼ਾਦੀ ਸ਼ੂਦਾ ਹੈ ਜੋ ਮਿਤੀ 17/09/2023 ਨੂੰ ਮੁੱਦਈ ਨੂੰ ਮਿਲਣ ਲਈ ਪਿੰਡ ਕਟਿਆਵਾਲੀ ਵਿਖੇ ਆਈ ਸੀ ਜਿਸਨੂੰ ਅੱਜ  19/9/2023 ਨੂੰ ਮੁੱਦਈ ਉਸਦੇ ਪਿੰਡ ਮੁਗਲਾਵਾਲਾ ਵਿਖੇ ਛੱਡਣ ਲਈ ਜਾ ਰਿਹਾ ਸੀ। ਅਸੀ ਕਰੀਬ 11 ਕੂ ਵਜੇ ਪਿੰਡ ਕਟਿਆਵਾਲੀ ਤੋ ਬੱਸ ਰਾਹੀ ਮਲੋਟ ਬੱਸ ਸਟੈਡ ਆ ਗਏ ਅਤੇ ਮਲੋਟ ਬੱਸ ਸਟੈਡ ਤੋ ਅਸੀ ਦੀਪ ਬੱਸ ਪਰ ਜੋ ਕਿ ਅਮ੍ਰਿਤਸਰ ਜਾਣੀ ਸੀ ਪਰ ਬੈਠ ਗਏ ਤਾ ਬੱਸ ਦਾ ਕੰਡਕਟਰ ਡਰਾਇਵਰ ਨੂੰ ਕਹਿ ਰਿਹਾ ਸੀ ਕਿ ਖੁਸ਼ਪਿੰਦਰ ਸਿੰਘ ਤੂੰ ਬੱਸ ਨੂੰ ਖਿੱਚੀ ਚੱਲੀ ਤੇਜੀ ਨਾਲ ਆਪਾ ਜਲਦੀ ਪਹੁੰਚਣਾ ਹੈ ਅਤੇ ਮੁਕਤਸਰ ਤੋ ਬਾਹਰੋ ਬਾਹਰ ਕੱਢ ਲਵੀ ਬੱਸ ਸਟੈਡ ਵਿੱਚ ਨਹੀ ਜਾਣਾ ਤਾ ਡਰਾਇਵਰ ਖੁਸ਼ਪਿੰਦਰ ਸਿੰਘ ਕੰਡਕਟਰ ਨੂੰ ਕਹਿੰਦਾ ਕਿ ਹਰਜੀਤ ਸਿੰਘ ਤੂੰ ਇੱਕ ਵਾਰੀ ਸੀਟੀ ਮਾਰ ਇਹ ਵੇਖੀ, ਮੈ ਬੱਸ ਕਿਵੇ ਪਹੁੰਚਾਦਾ ਹਾ ਅਮ੍ਰਿਤਸਰ ਨੂੰ ਇੱਕ ਵਾਰ ਮੈਨੂੰ ਤੌਰ ਲੈਣ ਦੇ। ਕੰਡਕਟਰ ਨੇ ਕਰੀਬ 12 ਵਜੇ ਬੱਸ ਸੀਟੀ ਮਾਰ ਕੇ ਤੌਰ ਲਈ ਤਾ ਡਰਾਇਵਰ ਨੇ ਬੱਸ ਸਟੈਂਡ ਨਿਕਲਦਿਆ ਹੀ ਬੜੀ ਤੇਜੀ ਤੇ ਲਾਪਰਵਾਹੀ ਨਾਲ ਬੱਸ ਭਜਾਉਣੀ ਸ਼ੁਰੂ ਕਰ ਦਿੱਤੀ ਤੇ ਕੰਡਕਟਰ ਵੀ ਉਸਨੂੰ ਕਹਿੰਦਾ ਕਿ ਬੱਸ ਹੁਣ ਖਿੱਚੀ ਚੱਲੀ। ਰਸਤੇ ਵਿੱਚ ਸੜਕ ਖਰਾਬ ਹੋਣ ਕਰਕੇ ਅਤੇ ਤੇਜ ਰਫਤਾਰ ਕਰਕੇ ਸਵਾਰੀਆ ਨੇ ਡਰਾਇਵਰ ਤੇ ਕੰਡਕਟਰ ਨੂੰ ਕਿਹਾ ਕਿ ਇਹਨੀ ਤੇਜ ਬੱਸ ਨਾ ਚਲਾਉ ਮੀਹ ਪੈ ਰਿਹਾ ਹੈ ਪਰ ਉਹ ਕਹਿੰਦੇ ਕਿ ਸਾਡੇ ਕੋਲ ਟਾਇਮ ਨਹੀ ਤੁਸੀ ਸਾਰੇ ਬਸ ਚੁੱਪ ਕਰਕੇ ਬੈਠੇ ਰਹੋ।ਬੱਸ ਝਬੇਲਵਾਲੀ ਨਹਿਰਾ ਪਾਸ ਪੁੱਲ ਪਾਸ ਪੁੱਜੀ ਤਾ ਡਰਾਇਵਰ ਖੁਸ਼ਪਿੰਦਰ ਸਿੰਘ ਤੋ ਕੰਟਰੋਲ ਤੋਂ ਬਾਹਰ ਹੋ ਗਈ ਜੋ ਕਿ ਸਰਹੰਦ ਫੀਡਰ ਨਹਿਰ ਦੀ ਐਗਲੈਰਨ ਨੂੰ ਤੋੜਦੀ ਹੋਈ ਨਹਿਰ ਵਿੱਚ ਡਿੱਗਕੇ ਲਮਕ ਗਈ ਅਤੇ ਬੱਸ ਦਾ ਅੱਗਲਾ ਪਾਸਾ ਪਾਣੀ ਵਿੱਚ ਡੁੱਬ ਗਿਆ ਅਤੇ ਬੱਸ ਦਾ ਅਗਲਾ ਸ਼ੀਸ਼ਾ ਟੁੱਟ ਗਿਆ ਜਿਸ ਨਾਲ ਕੁੱਝ ਸਵਾਰੀਆ ਬੱਸ ਵਿੱਚ ਪਾਣੀ ਵਿੱਚ ਰੁੜ ਗਈਆ ਅਤੇ ਡੁੱਬਣ ਕਾਰਨ ਕਰੀਬ 8/10 ਸਵਾਰੀਆ ਦੀ ਮੌਕਾ ਪਰ ਹੀ ਮੌਤ ਹੋ ਗਈ ਅਤੇ ਕੁਝ ਸਵਾਰੀਆ ਨੂੰ ਅਤੇ ਮੁਦਈ ਨੂੰ ਉਥੋਂ ਲੰਘਦੇ ਰਾਹਗੀਰਾਂ ਨੇ ਬੱਸ ਵਿਚੋ ਬਾਹਰ ਕੱਢ ਲਿਆ ਮੁੱਦਈ ਭੈਣ ਪ੍ਰੀਤਮ ਕੌਰ ਉਰਫ ਪ੍ਰੀਤੋ ਦੀ ਬੱਸ ਵਿੱਚੋ ਪਾਣੀ ਵਿੱਚ ਡਿੱਗਕੇ ਡੁੱਬਣ ਕਾਰਨ ਮੌਤ ਹੋ ਗਈ ਜਿਸਤੇ ਪੁਲਿਸ ਵੱਲੋਂ ਡਰਾਇਵਰ ਖੁਸਪਿੰਦਰ ਸਿੰਘ ਅਤੇ ਕੰਡਕਟਰ ਹਰਜੀਤ ਸਿੰਘ ਖਿਲਾਫ ਉਕਤ ਮੁੱਕਦਮਾ ਦਰਜ ਕੀਤਾ ਗਿਆ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad