ਭੱਠਿਆਂ ਵਿਚ ਪਰਾਲੀ ਦੇ ਪੈਲੇਟਸ ਨੂੰ ਬਾਲਣ ਵਜੋਂ ਵਰਤਨਾ ਲਾਜਮੀ

BTTNEWS
0

 -ਪਰਾਲੀ ਦੇ ਪੈਲੇਟਸ ਬਣਾਉਣ ਦਾ ਯੁਨਿਟ ਲਗਾਉਣ ਵਾਲਿਆਂ ਨੂੰ ਸਬਸਿਡੀ ਉਪਲਬੱਧ: ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ, 13 ਸਤੰਬਰ (BTTNEWS)-  ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਡਾ: ਰੂਹੀ ਦੁੱਗ ਨੇ ਪਰਾਲੀ ਦੀ ਵਰਤੋਂ ਸਬੰਧੀ ਇਕ ਬੈਠਕ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਗਿਆ ਹੈ ਕਿ ਪਰਾਲੀ ਦੀ ਪੈਲੇਟਸ ਦੀ ਭੱਠਿਆਂ ਦੇ ਬਾਲਣ ਵਿਚ 20 ਫੀਸਦੀ ਵਰਤੋਂ ਸਰਕਾਰ ਵੱਲੋਂ ਲਾਜ਼ਮੀ ਕੀਤੀ ਗਈ ਹੈ, ਨਾਲ ਹੀ ਪਰਾਲੀ ਤੋਂ ਪੈਲੇਟਸ ਬਣਾਉਣ ਵਾਲਾ ਯੁਨਿਟ ਲਗਾਉਣ ਵਾਲੇ ਉਧਮੀਆਂ ਨੂੰ ਸਰਕਾਰ ਵੱਲੋਂ ਸਬਸਿਡੀ ਵੀ ਦਿੱਤੀ ਜਾ ਰਹੀ ਹੈ।

                       ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਜਨਰਲ ਮੈਨੇਜਰ ਜਿ਼ਲ੍ਹਾਂ ਉਦਯੋਗ ਕੇਂਦਰ ਨੂੰ ਹਦਾਇਤ ਕੀਤੀ ਕਿ ਪਰਾਲੀ ਦੇ ਪੈਲੇਟਸ ਬਣਾਉਣ ਦਾ ਯੁਨਿਟ ਲਗਾਉਣ ਦੇ ਚਾਹਵਾਨ ਲੋਕਾਂ ਨੂੰ ਹਰ ਪ੍ਰਕਾਰ ਦੀਆਂ ਪ੍ਰਵਾਨਗੀਆਂ ਲੈਣ ਵਿਚ ਮਦਦ ਕੀਤੀ ਜਾਵੇ। ਇਸੇ ਤਰਾਂ ਉਨ੍ਹਾਂ ਨੇ ਪੰਜਾਬ ਪ੍ਰਦੁਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਤਰਾਂ ਦੇ ਯੁਨਿਟ ਲਗਾਉਣ ਵਾਲਿਆਂ ਨੂੰ ਸਮੇਂ ਸਿਰ ਸਬਸਿਡੀ ਦਿਲਵਾਉਣ ਲਈ ਕਾਰਵਾਈ ਕਰਨ। ਉਨ੍ਹਾਂ ਨੇ ਅਜਿਹੇ ਯੁਨਿਟ ਲਗਾਉਣ ਦੀ ਰੂਚੀ ਰੱਖਣ ਵਾਲਿਆਂ ਨੂੰ ਪਹਿਲਾਂ ਤੋਂ ਚੱਲ ਰਿਹਾ ਇਸ ਤਰਾਂ ਦਾ ਯੁਨਿਟ ਵਿਖਾਉਣ ਲਈ ਵੀ ਹਦਾਇਤ ਕੀਤੀ।

                     ਇਸ ਬੈਠਕ ਦੌਰਾਨ ਜਿ਼ਲ੍ਹੇ ਵਿਚ ਪਰਾਲੀ ਨੂੰ ਪਸ਼ੂ ਚਾਰੇ ਵਜੋਂ ਦੂਜ਼ੇ ਰਾਜਾਂ ਵਿਚ ਭੇਜਣ ਵਾਲਿਆਂ ਵੱਲੋਂ ਪਰਾਲੀ ਭੰਡਾਰ ਕਰਨ ਲਈ ਥਾਂ ਮੁਹਈਆ ਕਰਵਾਉਣ ਦੀ ਮੰਗ ਦੇ ਮੱਦੇ ਨਜਰ ਉਨ੍ਹਾਂ ਨੇ ਪੰਚਾਇਤ ਵਿਭਾਗ ਨੂੰ ਇਸ ਸਬੰਧੀ ਕਾਰਵਾਈ ਕਰਨ ਦੀ ਹਦਾਇਤ ਕੀਤੀ।
                       ਡਿਪਟੀ ਕਮਿਸ਼ਨਰ ਨੇ ਉਧਮੀਆਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਦੇ ਬਾਲਣ ਵਿਚੋਂ ਵਰਤੋਂ ਲਈ ਪੈਲੇਟਸ ਬਣਾਉਣ ਦਾ ਯੁਨਿਟ ਲਗਾਉਣ ਲਈ ਅੱਗੇ ਆਉਣ।
                                ਬੈਠਕ ਵਿਚ ਜਨਰਲ ਮੈਨੇਜਰ, ਜਿਲ੍ਹਾ ਉਦਯੋਗ ਕੇਂਦਰ, ਸ੍ਰੀ ਮੁਕਤਸਰ ਸਾਹਿਬ, ਸਹਾਇਕ ਇੰਜਨੀਅਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਖੇਤਰੀ ਦਫ਼ਤਰ ਬਠਿੰਡਾ, ਹਰਦੀਪ ਸਿੰਘ ਲੰਬੀ, ਯਾਦਵਿੰਦਰ ਸਿੰਘ ਗੁਰੂਸਰ ਵੀ ਮੌਜੂਦ ਸਨ।

ਭੱਠਿਆਂ ਵਿਚ ਪਰਾਲੀ ਦੇ ਪੈਲੇਟਸ ਨੂੰ ਬਾਲਣ ਵਜੋਂ ਵਰਤਨਾ ਲਾਜਮੀ


Post a Comment

0Comments

Post a Comment (0)